01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸਾਬਕਾ ਮੰਤਰੀ ਭੁੱਲਰ ਖਿਲਾਫ਼ ਸਬੂਤ ਨਸ਼ਟ ਕਰਨ 'ਤੇ ਪੁਲਿਸ ਨੇ ਕੀਤਾ ਜੁਰਮ 'ਚ ਵਾਧਾ

Ad Position 21
No active advertisement
ਅਜੀਤ ਡੈਸਕ 10-04-2026
ਅੰਮਿ੍ਤਸਰ, 9 ਅਪ੍ਰੈਲ (ਰੇਸ਼ਮ ਸਿੰਘ)-ਵੇਅਰ ਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ ਜਦੋਂ ਕਿ ਗਿ੍ਫਤਾਰ ਕੀਤੇ ਗਏ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਖਿਲਾਫ ਮਾਮਲੇ ਦੇ ਸਬੂਤ ਨਸ਼ਟ ਕਰਨ 'ਤੇ ਜੁਰਮ 'ਚ ਵਾਧਾ ਕਰਦਿਆਂ ਹੋਰ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ | ਦੂਜੇ ਪਾਸੇ ਅੱਜ ਪਰਿਵਾਰ ਨੇ ਪੁਲਿਸ ਦੀ ਕਹਾਣੀ ਨੂੰ ਸ਼ੱਕੀ ਕਰਾਰ ਦਿੰਦਿਆਂ ਮੁੜ ਸੀ.ਬੀ.ਆਈ. ਜਾਂਚ ਦੀ ਮੰਗ ਦੁਹਰਾਈ | ਅੱਜ ਇਥੇ ਰਣਜੀਤ ਐਵੀਨਿਊ ਵਿਖੇ ਆਪਣੇ ਘਰ ਵਿਖੇ ਗੱਲਬਾਤ ਕਰਦਿਆਂ ਮਰਹੂਮ ਰੰਧਾਵਾ ਦੀ ਪਤਨੀ ਓਪਿੰਦਰ ਕੌਰ ਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਮੁੱਖ ਸਕੱਤਰ ਦੀ ਅਗਵਾਈ ਹੇਠ ਗਠਿਤ ਉਚ ਪੱਧਰੀ ਜਾਂਚ ਕਮੇਟੀ ਦਾ ਕੋਈ ਵੀ ਮੈਂਬਰ ਹਾਲੇ ਤੱਕ ਇਸ ਮਾਮਲੇ 'ਚ ਜਾਂਚ ਕਰਨ ਲਈ ਨਹੀਂ ਪੁੱਜਿਆ ਅਤੇ ਤਿੰਨ ਹਫਤੇ ਬੀਤਣ ਤੋਂ ਬਾਅਦ ਵੀ ਸਾਬਕਾ ਮੰਤਰੀ ਭੁੱਲਰ ਦੇ ਪਿਤਾ ਤੇ ਪੀ.ਏ. ਨੂੰ ਗਿ੍ਫਤਾਰ ਨਹੀਂ ਕੀਤਾ ਜਾ ਸਕਿਆ | ਇਸ ਮੌਕੇ ਮਿ੍ਤਕ ਦੇ ਰਿਸ਼ਤੇਦਾਰ ਵਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਮੰਤਰੀ ਭੁੱਲਰ 'ਤੇ ਆਪਣੇ ਮੋਬਾਈਲ ਨੂੰ ਨਸ਼ਟ ਕਰਨ, ਸਿੰਮ ਤੋੜ ਕੇ ਸੱੁਟਣ, ਹਾਰਡ ਡਿਸਕ ਨਸ਼ਟ ਕਰਨ ਆਦਿ ਦੇ ਦੋਸ਼ ਲੱਗੇ ਹਨ ਜੋ ਕਿ ਪੁਲਿਸ ਰਿਮਾਂਡ ਦੌਰਾਨ ਬਰਾਮਦ ਨਹੀਂ ਹੋਏ ਇਸ ਲਈ ਪੁਲਿਸ ਵਲੋਂ ਸਬੂਤ ਨਸ਼ਟ ਕਰਨ ਦੀ ਧਾਰਾ 238 ਜੋੜੀ ਗਈ ਹੈ | ਪਰ ਪੁਲਿਸ ਵਲੋਂ ਘੜੀ ਕਹਾਣੀ 'ਤੇ ਉਨ੍ਹਾਂ ਨੂੰ ਯਕੀਨ ਨਹੀਂ ਹੈ ਅਤੇ ਇਸ ਲਈ ਉਹ ਵਾਰ ਵਾਰ ਸੀ.ਬੀ.ਆਈ. ਜਾਂਚ ਦੀ ਮੰਗ ਕਰ ਰਹੇ ਹਨ |


Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ, ਵਿਸਾਖੀ ਪੁਰਬ ਮਨਾਉਣ ਲਈ ਅੱਜ ਪਾਕਿਸਤਾਨ ਰਵਾਨਾ ਹੋਵੇਗਾ ਜਥਾ <br/> ਅਗਲੀ ਖ਼ਬਰ ਇਮਰਾਨ ਖ਼ਾਨ ਦੀਆਂ ਭੈਣਾਂ ਵਿਰੁੱਧ ਅੱਤਵਾਦ ਦਾ ਮਾਮਲਾ ਦਰਜ <br/>
Ad Position 24