17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਵਾਹਗਾ ਸਰਹੱਦ 'ਤੇ ਸੰਗਤਾਂ ਨੇ ਲੰਗਰ ਦਾ ਆਨੰਦ ਮਾਣਿਆ <br/>

Ad Position 21
No active advertisement
ਅਜੀਤ ਡੈਸਕ 11-04-2026
ਅਵਤਾਰ ਸਿੰਘ ਰੰਧਾਵਾ ਸਤਬੀਰ ਸਿੰਘ ਘੁੰਮਣ
ਵਾਹਗਾ ਬਾਰਡਰ, 10 ਅਪ੍ਰੈਲ -ਭਾਰਤ ਤੋਂ ਸ਼ਰਧਾਲੂਆਂ ਦਾ ਵੱਡਾ ਜਥਾ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਸਮੇਤ ਗੁਰਦੁਆਰਾ (ਹਸਨ ਅਬਦਾਲ) ਪੰਜਾ ਸਾਹਿਬ ਲਈ ਵਿਸਾਖੀ ਦੇ ਤਿਉਹਾਰ ਵਿਚ ਸ਼ਾਮਿਲ ਹੋਣ ਲਈ ਵਾਹਗਾ ਸਰਹੱਦ 'ਤੇ ਪਹੁੰਚਿਆ, ਜਿਥੇ ਗੁਰੂ ਕੇ ਲੰਗਰਾਂ ਦਾ ਪੰਗਤਾਂ ਵਿਚ ਬੈਠ ਕੇ ਆਨੰਦ ਮਾਣਿਅ | ਇੱਥੇ ਪਹੁੰਚੇ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਕਾਗਜ਼ੀ ਕਾਰਵਾਈ ਦੀ ਪ੍ਰਕਿਰਿਆ ਸਿਰੇ ਚੜ੍ਹਾਈ ਗਈ | ਸ਼ਨਾਖਤੀ ਕਾਰਡ ਅਤੇ ਸੀਟ ਨੰਬਰ ਦੇ ਕੇ ਆਲੀਸ਼ਾਨ ਬੱਸਾਂ ਮੁਹੱਈਆ ਕਰਵਾਈਆਂ ਤੇ ਸੰਗਤਾਂ ਬੱਸਾਂ ਵਿਚ ਬੈਠ ਕੇ ਅਗਲੇ ਪੜਾਅ ਵੱਲ ਰਵਾਨਾ ਹੋਈਆਂ | ਜਾਣਕਾਰੀ ਮੁਤਾਬਕ ਰਾਤ ਦਾ ਠਹਿਰਾਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਵੇਗਾ, ਜਦ ਕਿ 11 ਅਪ੍ਰੈਲ ਨੂੰ ਦਿਨ ਵੇਲੇ ਇੱਥੇ ਸਥਿਤ ਹੋਰਨਾਂ ਗੁਰਦੁਆਰਾ ਸਾਹਿਬਾਨਾਂ ਦੇ ਸੰਗਤਾਂ ਦਰਸ਼ਨ ਦੀਦਾਰੇ ਕਰ ਸਕਣਗੀਆਂ | ਉਪਰੰਤ 12 ਅਪ੍ਰੈਲ ਨੂੰ ਅਗਲੇ ਦਿਨ ਸਵੇਰੇ ਹਸਨ ਅਬਦਾਲ ਗੁਰਦੁਆਰਾ ਸੱਚਾ ਸੌਦਾ ਵਿਖੇ ਦਰਸ਼ਨ ਦੀਦਾਰੇ ਕਰਨ ਉਪਰੰਤ ਰਾਤ ਨੂੰ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਵਿਸ਼ਰਾਮ ਹੋਵੇਗਾ | 13 ਅਪ੍ਰੈਲ ਦੀ ਸਵੇਰ ਨੂੰ ਸੰਗਤਾਂ ਵਲੀ ਕੰਧਾਰੀ ਦੇ ਸਥਾਨ 'ਤੇ ਵੀ ਜਾ ਸਕਣਗੀਆਂ | ਇਸੇ ਤਰ੍ਹਾਂ 14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਪਾਠ ਦੇ ਭੋਗ ਪੈਣਗੇ ਅਤੇ ਵਿਸਾਖੀ ਦਾ ਦਿਹਾੜਾ ਮਨਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਨਹਿਰਾਂ ਦੀ ਮੁਰੰਮਤ ਨੰੂ ਲੈ ਕੇ 20 ਤੱਕ ਰਣਜੀਤ ਸਾਗਰ ਡੈਮ ਤੋਂ ਬਿਜਲੀ ਉਤਪਾਦਨ ਬੰਦ ਅਗਲੀ ਖ਼ਬਰ ਰਾਜ ਚੋਣ ਕਮਿਸ਼ਨ ਵਲੋਂ ਆਮ/ਜ਼ਿਮਨੀ ਚੋਣਾਂ ਸੰਬੰਧੀ ਵੋਟਰ ਸੂਚੀਆਂ ਦੀ ਸੋਧ ਲਈ ਪ੍ਰਕਿਰਿਆ ਦੀ ਸ਼ੁਰੂਆਤ
Ad Position 24