17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਨਹਿਰਾਂ ਦੀ ਮੁਰੰਮਤ ਨੰੂ ਲੈ ਕੇ 20 ਤੱਕ ਰਣਜੀਤ ਸਾਗਰ ਡੈਮ ਤੋਂ ਬਿਜਲੀ ਉਤਪਾਦਨ ਬੰਦ

Ad Position 21
No active advertisement
ਅਜੀਤ ਡੈਸਕ 11-04-2026
ਸ਼ਾਹਪੁਰ ਕੰਢੀ (ਪਠਾਨਕੋਟ), 10 ਅਪ੍ਰੇੈਲ (ਰਣਜੀਤ ਸਿੰਘ)- ਨਹਿਰਾਂ ਦੀ ਮੁਰੰਮਤ ਤੇ ਮਾਧੋਪੁਰ ਹਾਈਡਲ ਗੇਟਾਂ ਦੀ ਮੁਰੰਮਤ ਨੰੂ ਲੈ ਕੇ 20 ਅਪ੍ਰੈਲ ਤੱਕ ਰਣਜੀਤ ਸਾਗਰ ਡੈਮ ਤੋਂ ਬਿਜਲੀ ਉਤਪਾਦਨ ਬੰਦ ਕੀਤਾ ਗਿਆ ਹੈ | ਹਰ ਸਾਲ ਨਹਿਰਾਂ ਦੀ ਮੁਰੰਮਤ ਕਾਰਨ ਬਿਜਲੀ ਉਤਪਾਦਨ ਬੰਦ ਕੀਤਾ ਜਾਂਦਾ ਹੈ, ਕਿਉਂਕਿ ਇਨ੍ਹਾਂ ਦਿਨਾਂ ਵਿਚ ਮੀਂਹ ਪਿਆ ਹੈ ਤੇ ਖੇਤਾਂ ਦੀ ਸਿੰਚਾਈ ਲਈ ਪਾਣੀ ਦੀ ਲੋੜ ਘੱਟ ਹੈ | ਇਸ ਸਮੇਂ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 515.72 ਮੀਟਰ ਪਹੁੰਚ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ ਲਗਪਗ 10 ਮੀਟਰ ਵੱਧ ਹੈ | ਇਸ ਸਮੇਂ ਮਾਧੋਪੁਰ ਹਾਈਡਲ ਦੇ ਗੇਟ ਜੋ ਹੜ੍ਹਾਂ ਕਾਰਨ ਖਰਾਬ ਹੋ ਗਏ ਸਨ, ਉਨ੍ਹਾਂ ਦੀ ਮੁਰੰਮਤ ਵੀ ਜੰਗੀ ਪੱਧਰ 'ਤੇ ਚੱਲ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ 6 ਹੋਰ ਗਵਾਹਾਂ ਨੇ ਬਿਆਨ ਕਰਵਾਏ ਦਰਜ, ਅਗਲੀ ਪੇਸ਼ੀ 1 ਮਈ 'ਤੇ ਪਈ ਅਗਲੀ ਖ਼ਬਰ ਵਾਹਗਾ ਸਰਹੱਦ 'ਤੇ ਸੰਗਤਾਂ ਨੇ ਲੰਗਰ ਦਾ ਆਨੰਦ ਮਾਣਿਆ <br/>
Ad Position 24