ਜਲੰਧਰ, 19 ਅਪ੍ਰੈਲ (ਐੱਮ. ਐੱਸ. ਲੋਹੀਆ)-ਹਰਪ੍ਰੀਤ ਅੱਖਾਂ ਅਤੇ ਦੰਦਾਂ ਦੇ ਸੈਂਟਰ, ਨਿਊ ਜਵਾਹਰ ਨਗਰ, ਜਲੰਧਰ ਦੇ ਪ੍ਰਬੰਧਕਾਂ ਵਲੋਂ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ, ਜਿਸ ਦੌਰਾਨ ਆਧੁਨਿਕ ਤਕਨੀਕ ਨਾਲ ਅੱਖਾਂ ਦੇ ਆਪ੍ਰੇਸ਼ਨ ਰਿਆਇਤੀ ਮੁੱਲ 'ਤੇ ਕੀਤੇ ਜਾ ਰਹੇ ਹਨ | ਇਸ ਰਿਆਇਤੀ ਆਪ੍ਰੇਸ਼ਨ ਕੈਂਪ 'ਚ ਆਏ ਮਰੀਜ਼ਾਂ ਨੂੰ ਚਿੱਟੇ ਮੋਤੀਏ ਦੀ ਨਵੀਂ ਤਕਨੀਕ ਬਾਰੇ ਸਮਝਾਉਂਦੇ ਹੋਏ ਹਸਪਤਾਲ ਦੇ ਅੱਖਾਂ ਦੇ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਸਪਤਾਲ 'ਚ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਬਿਨਾਂ ਟੀਕਾ, ਟਾਂਕਾ, ਪੱਟੀ, ਦਰਦ ਅਤੇ ਬਿਨਾਂ ਦਾਖ਼ਲੇ ਦੇ, ਨਵੀਂ ਐੱਮ. ਆਈ. ਸੀ. ਐੱਸ. ਤਕਨੀਕ ਜ਼ਰੀਏ ਦੂਰਬੀਨ ਅਤੇ ਮਸ਼ੀਨਾਂ ਨਾਲ ਕਰਕੇ ਮਲਟੀਫੋਕਲ ਲੈਨਜ਼ ਪਾਏ ਜਾਂਦੇ ਹਨ | ਡਾ. ਹਰਪ੍ਰੀਤ ਨੇ ਕਿਹਾ ਕਿ ਚਿੱਟੇ ਮੋਤੀਏ ਦੇ ਆਪ੍ਰਸ਼ਨ ਸਮੇਂ ਸਹੀ ਲੈਨਜ਼ ਚੁਣਨਾ ਬਹੁਤ ਜ਼ਰੂਰੀ ਹੈ | ਉਨ੍ਹਾਂ ਜਾਣਕਾਰੀ ਦਿੱਤੀ ਕਿ ਅੱਜਕਲ ਨਵੇਂ ਲੈਨਜ਼ ਆ ਗਏ ਹਨ, ਜੋਕਿ ਦੂਰ, ਨੇੜੇ (ਪੜ੍ਹਨਾ) ਅਤੇ ਵਿਚਕਾਰ ਦੀਆਂ ਦੂਰੀਆਂ ਜਿਵੇਂ ਕਿ ਕੰਪਿਊਟਰ, ਕਾਰ ਦੇ ਮੀਟਰ, ਪੈਨਲ ਆਦਿ ਨੂੰ ਬਿਨਾਂ ਐਨਕਾਂ ਦੇ ਦੇਖਣ 'ਚ ਮਦਦ ਕਰਦੇ ਹਨ | ਇਨ੍ਹਾਂ ਨਵੇਂ ਮਲਟੀਫੋਕਲ ਲੈਨਜ਼ਾਂ 'ਚ ਪਹਿਲੇ ਲੈਨਜ਼ਾਂ ਵਾਂਗ ਕੋਈ ਰਿੰਗ ਨਹੀਂ ਹੁੰਦੇ, ਜਿਸ ਕਾਰਨ ਇਨ੍ਹਾਂ ਨਾਲ ਰਾਤ ਨੂੰ ਡਰਾਈਵਿੰਗ ਕਰਨ ਸਮੇਂ ਸਮੱਸਿਆ ਨਹੀਂ ਹੁੰਦੀ |
ਚਿੱਟੇ ਮੋਤੀਏ ਦੇ ਆਪ੍ਰੇਸ਼ਨ ਸਮੇਂ ਐਨਕਾਂ ਤੋਂ ਛੁਟਕਾਰਾ ਵੀ ਸੰਭਵ-ਡਾ. ਹਰਪ੍ਰੀਤ ਸਿੰਘ
ਅਜੀਤ ਡੈਸਕ
20-04-2026