06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਬਰਤਾਨੀਆ ਦੇ ਪ੍ਰਭਾਵਸ਼ਾਲੀ ਏਸ਼ੀਅਨ ਲੋਕਾਂ ਦੀ ਸੂਚੀ 'ਚ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਪਹਿਲੇ ਸਥਾਨ 'ਤੇ

Ad Position 21
No active advertisement
ਅਜੀਤ ਡੈਸਕ 20-04-2026

ਲੰਡਨ, 19 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਭਾਵਸ਼ਾਲੀ ਏਸ਼ੀਅਨ ਲੋਕਾਂ ਦੀ 2026 ਜਾਰੀ ਸੂਚੀ 'ਚ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਪਹਿਲੇ ਸਥਾਨ 'ਤੇ ਹੈ, ਜਦਕਿ ਲੰਡਨ ਦੇ ਮੇਅਰ ਸਦੀਕ ਖਾਨ ਦੂਜੇ, ਵਿਦਿਆ ਅਲਾਕਿਸਨ ਤੀਜੇ, ਬਰਤਾਨੀਆ ਦੇ ਪਹਿਲੇ ਸਿੱਖ ਹਾਈ ਕੋਰਟ ਜੱਜ ਸਰ ਰਾਬਿੰਦਰ ਸਿੰਘ ਚੌਥੇ, ਸੀ. ਐਸ. ਵੈਂਨਿਕਾਟਾਕਿ੍ਸ਼ਨਮ 5ਵੇਂ, ਲੀਸਾ ਨੰਦੀ 6ਵੇਂ, ਰਿਸ਼ੀ ਸੁਨਕ 7ਵੇਂ, ਵਰੁਣ ਚੰਦਰਾ 8ਵੇਂ, ਸਮੀਰ ਸ਼ਾਹ 9ਵੇਂ ਤੇ ਚਾਰਲੀ ਐਕਸ ਈ ਐਕਸ ਨੂੰ 10ਵਾਂ ਸਥਾਨ ਤੋਂ ਇਲਾਵਾ ਕਾਰੋਬਾਰੀ ਲਕਸ਼ਮੀ ਮਿੱਤਲ ਤੇ ਅਦਿੱਤਿਆ ਮਿੱਤਲ ਨੂੰ 11ਵਾਂ ਸਥਾਨ ਮਿਲਿਆ ਹੈ | ਹਿੰਦੂਜਾ ਪਰਿਵਾਰ ਨੂੰ 15ਵਾਂ ਤੇ ਪੰਜਾਬੀ ਮੂਲ ਦੀ ਰਾਜ ਗ੍ਰਹਿ ਮੰਤਰੀ ਸੀਮਾ ਮਲਹੋਤਰਾ ਨੂੰ 16ਵਾਂ, ਕਾਰੋਬਾਰੀ ਜਸਮਿੰਦਰ ਸਿੰਘ ਅਤੇ ਇੰਦਰਨੀਲ ਸਿੰਘ ਨੂੰ 17ਵਾਂ, ਪੈਮ ਕੌਰ 54ਵੇਂ, ਕਾਰੋਬਾਰੀ ਸੁਰਿੰਦਰ ਅਰੋੜਾ 63ਵੇਂ, ਪ੍ਰੋਫੈਸਰ ਜਸਪਾਲ ਸਿੰਘ ਕੂਨਰ 83ਵੇਂ, ਪਹਿਲੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ 90ਵੇਂ ਸਥਾਨ 'ਤੇ ਰਹੇ ਹਨ | ਜੀ.ਜੀ. 2 ਸੂਚੀ ਵਿਚ ਉਨ੍ਹਾਂ ਪ੍ਰਭਾਵਸ਼ਾਲੀ ਲੋਕਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ਵਿਚ ਸਮਾਜ 'ਚ ਆਪਣਾ ਯੋਗਦਾਨ ਪਾਇਆ ਹੁੰਦਾ ਹੈ | ਇਸ ਸੂਚੀ 'ਚ ਰਾਜਨੀਤਕ, ਮੀਡੀਆ, ਸਭਿਆਚਾਰ ਤੇ ਹੋਰ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਿ੍ਸਟੋਫਰ ਲਕਸਨ ਨੇ ਜਥੇਦਾਰ ਗੜਗੱਜ ਨਾਲ ਮੁਲਾਕਾਤ ਕੀਤੀ ਅਗਲੀ ਖ਼ਬਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਨ ਮਨਾਇਆ
Ad Position 24