ਬਰਨਾਲਾ, 20 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਬਾਲੀਵੁੱਡ ਅਦਾਕਾਰਾ ਅਤੇ ਆਈ.ਪੀ.ਐਲ. ਟੀਮ 'ਕਿੰਗਜ਼ ਇਲੈਵਨ ਪੰਜਾਬ' ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਵਲੋਂ ਬਰਨਾਲਾ ਦੇ ਰਹਿਣ ਵਾਲੇ ਅਤੇ ਵਾਈ. ਐਸ. ਸਕੂਲ ਹੰਡਿਆਇਆ ਵਿਚ ਯੂ.ਕੇ.ਜੀ. ਕਲਾਸ 'ਚ ਪੜ੍ਹਨ ਵਾਲੇ ਪੰਜ ਸਾਲ ਦੇ ਹਰਗੁਣ ਸਿੰਘ ਧਾਲੀਵਾਲ ਪੁੱਤਰ ਧਰਮਿੰਦਰ ਸਿੰਘ ਧਾਲੀਵਾਲ ਨੂੰ ਹੜ ਪੀੜਤਾਂ ਦੀ ਮਦਦ 'ਤੇ ਚੰਡੀਗੜ੍ਹ ਦੇ ਖੇਡ ਸਟੇਡੀਅਮ ਵਿਚ ਆਈ.ਪੀ.ਐਲ. ਮੈਚ ਦੌਰਾਨ ਸੋਨ ਤਗਮੇ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਜ਼ਿਕਰਯੋਗ ਹੈ ਕਿ ਹਰਗੁਣ ਸਿੰਘ ਧਾਲੀਵਾਲ ਪੁੱਤਰ ਧਰਮਿੰਦਰ ਸਿੰਘ ਧਾਲੀਵਾਲ ਨੇ ਸੂਬੇ ਅੰਦਰ ਆਏ ਹੜ੍ਹਾਂ ਦੌਰਾਨ ਆਪਣੀ ਜਮਾਂ ਰਾਸ਼ੀ ਵਾਲੀ ਗੋਲਕ (ਬੁਗਨੀ) ਪੰਜਾਬ ਸਰਕਾਰ ਨੂੰ ਹੜ੍ਹ ਪੀੜਤਾਂ ਲਈ ਸੌਂਪੀ ਸੀ ਤੇ ਉਸ ਵਲੋਂ ਹੜ੍ਹ ਪੀੜਤਾਂ ਦੀ ਮਦਦ ਕਰਨ ਦੀਆਂ ਖ਼ਬਰਾਂ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਵਾਇਰਲ ਹੋਈਆਂ ਸਨ | ਹਰਗੁਣ ਸਿੰਘ ਦੇ ਪਿਤਾ ਧਰਮਿੰਦਰ ਸਿੰਘ ਧਾਲੀਵਾਲ ਅਤੇ ਮਾਤਾ ਸਿਮਰਨ ਨੇ ਪ੍ਰੀਤੀ ਜ਼ਿੰਟਾ ਦਾ ਦਿਲੋਂ ਧੰਨਵਾਦ ਕਰਦਿਆਂ ਪ੍ਰੀਤੀ ਜ਼ਿੰਟਾ ਨੂੰ ਪੰਜਾਬੀ ਸਭਿਆਚਾਰ ਦੇ ਸਤਿਕਾਰ ਵਜੋਂ ਫੁਲਕਾਰੀ ਦਿੱਤੀ ਗਈ ਤੇ ਸਕੂਲ ਦੇ ਪਿ੍ੰਸੀਪਲ ਮੋਹਿਤ ਜਿੰਦਲ ਅਤੇ ਵਾਈਸ ਪਿ੍ੰਸੀਪਲ ਪੂਜਾ ਰਾਠੌਰ ਵਲੋਂ ਯਾਦਗਾਰੀ ਪੇਂਟਿੰਗ ਤਸਵੀਰ ਤੇ ਕਿਤਾਬਾਂ ਵੀ ਭੇਟ ਕੀਤੀਆਂ |
ਅਦਾਕਾਰਾ ਪ੍ਰੀਟੀ ਜ਼ਿੰਟਾ ਵਲੋਂ ਬੱਚੇ ਹਰਗੁਣ ਸਿੰਘ ਧਾਲੀਵਾਲ ਦਾ ਸੋਨ ਤਗਮੇ ਨਾਲ ਸਨਮਾਨ <br/>
ਅਜੀਤ ਡੈਸਕ
21-04-2026