08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਜਥੇਦਾਰ ਗੜਗੱਜ ਵਲੋਂ ਨਿਊਜ਼ੀਲੈਂਡ ਦੀਆਂ ਗੁਰਦੁਆਰਾ ਕਮੇਟੀਆਂ ਨਾਲ ਏਕਤਾ, ਮਰਿਯਾਦਾ ਤੇ ਭਵਿੱਖੀ ਤਰਜੀਹਾਂ ਬਾਰੇ ਵਿਚਾਰ-ਵਟਾਂਦਰਾ <br/>

Ad Position 21
No active advertisement
ਅਜੀਤ ਡੈਸਕ 23-04-2026
ਅੰਮਿ੍ਤਸਰ, 22 ਅਪ੍ਰੈਲ (ਹਰਮਿੰਦਰ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਿਊਜ਼ੀਲੈਂਡ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਗੁ: ਸ੍ਰੀ ਦਸਮੇਸ਼ ਦਰਬਾਰ, ਪਾਪਾਟੋਏਟੋਏ, ਔਕਲੈਂਡ 'ਚ ਗੁਰਦੁਆਰਾ ਪ੍ਰਬੰਧ, ਮਰਿਯਾਦਾ, ਏਕਤਾ, ਸਮੱਸਿਆਵਾਂ ਅਤੇ ਹੋਰ ਜ਼ਰੂਰੀ ਵਿਸ਼ਿਆਂ ਉੱਤੇ ਦੀਰਘ ਵਿਚਾਰ ਚਰਚਾ ਕੀਤੀ | ਇਸ ਦੌਰਾਨ ਜਥੇਦਾਰ ਗੜਗੱਜ ਨੇ ਆਪਣੇ ਵਿਚਾਰ ਰੱਖਣ ਵਾਲੇ ਜਾਂ ਸਵਾਲ ਕਰਨ ਵਾਲੇ ਹਰ ਗੁਰੂ ਘਰ ਦੇ ਨੁਮਾਇੰਦੇ ਦੀ ਗੱਲ ਗੌਰ ਨਾਲ ਸੁਣੀ ਤੇ ਉਨ੍ਹਾਂ ਨੂੰ ਗੁਰਮਤਿ ਸਿਧਾਂਤਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਦੀ ਰੌਸ਼ਨੀ ਵਿਚ ਤਸੱਲੀਬਖ਼ਸ਼ ਜਵਾਬ ਦਿੱਤੇ | ਪ੍ਰਬੰਧਕਾਂ ਵਲੋਂ ਨੌਜਵਾਨਾਂ ਨੂੰ ਕਿੱਤਾਮੁਖੀ ਪੜ੍ਹਾਈ ਨਾਲ ਜੋੜਨ, ਕੌਮ ਵਿਚ ਏਕਤਾ, ਸਿੱਖ ਸਾਹਿਤ ਅਤੇ ਧਰਮ ਪ੍ਰਚਾਰ ਸੰਬੰਧੀ ਚੰਗੇ ਵਿਚਾਰ ਰੱਖੇ ਗਏ ਜਿਨ੍ਹਾਂ ਨੂੰ ਮੌਕੇ ਉੱਤੇ ਹੀ ਅਗਲੀ ਲੋੜੀਂਦੀ ਕਾਰਵਾਈ ਲਈ ਨੋਟ ਕੀਤਾ ਗਿਆ | ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਗੱਲ ਦੀ ਤਸੱਲੀ ਪ੍ਰਗਟਾਈ ਕਿ ਨਿਊਜ਼ੀਲੈਂਡ ਦੇ ਤਕਰੀਬਨ ਸਾਰੇ ਗੁਰੂ ਘਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਤੇ ਜ਼ਾਬਤੇ ਨਾਲ ਇਕਮੁੱਠ ਹਨ | ਇਸ ਮੌਕੇ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਅਤੇ ਚੇਅਰਮੈਨ ਪਿ੍ਥੀਪਾਲ ਸਿੰਘ ਬਸਰਾ ਨਿਊਜ਼ੀਲੈਂਡ ਸੁਪਰੀਮ ਸਿੱਖ ਸੁਸਾਇਟੀ ਹੈਮਿਲਟਨ ਤੋਂ ਯੁਗਰਾਜ ਸਿੰਘ ਮਹਿਲ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਤੋ ਮਨਜਿੰਦਰ ਸਿੰਘ, ਰਜਿੰਦਰ ਸਿੰਘ ਤੇ ਹਰਮੇਸ਼ ਸਿੰਘ | ਗੁ: ਗੁਰੂ ਨਾਨਕ ਦੇਵ ਜੀ ਓਟਾਹੂਹੂ ਤੋਂ ਲਾਲੀ ਰਣਵੀਰ ਸਿੰਘ, ਅਸ਼ਵਿੰਦਰ ਸਿੰਘ, ਮਨੋਹਰ ਸਿੰਘ, ਗੁ: ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਤੋਂ ਅਜੀਤ ਸਿੰਘ ਰੰਧਾਵਾ, ਬੇਅੰਤ ਸਿੰਘ ਜਡੋਰੇ, ਰੇਸ਼ਮ ਸਿੰਘ, ਮਨਜੀਤ ਸਿੰਘ, ਗੁ: ਨੋਰਥ ਸ਼ੋਰ ਤੋਂ ਕਰਮਜੀਤ ਸਿੰਘ ਤੇ ਬੀਬੀ ਤਜਿੰਦਰ ਕੌਰ, ਗੁ: ਸ੍ਰੀ ਗੁਰੂ ਹਰਕਿ੍ਸ਼ਨ ਸਾਹਿਬ ਨਿਊ ਲਿਨ ਤੋਂ ਨਵਨੀਤ ਸਿੰਘ, ਗੁ: ਨਾਨਕਸਰ ਠਾਠ ਈਸ਼ਰ ਦਰਬਾਰ ਮੈਨੂਰੇਵਾ ਤੋਂ ਮਾਰਸ਼ਲ ਵਾਲੀਆ, ਦਰਸ਼ਨ ਸਿੰਘ, ਗੁ: ਸ੍ਰੀ ਕਲਗੀਧਰ ਸਾਹਿਬ ਟੌਰਾਂਗਾ ਤੋਂ ਸੁਖਦੇਵ ਸਿੰਘ ਸਮਰਾ, ਭੁਪਿੰਦਰ ਸਿੰਘ ਪਸਲਾ, ਮਨਜਿੰਦਰ ਸਿੰਘ ਸਹੋਤਾ, ਗੁ: ਸ੍ਰੀ ਦੁੱਖ ਨਿਵਾਰਣ ਸਾਹਿਬ ਪਾਪਾਕੁਰਾ ਤੋਂ ਹਰਭਜਨ ਸਿੰਘ ਭੂੰਡਪਾਲ, ਗੁ: ਸਾਹਿਬ ਬੋਂਬੋ ਤੋਂ ਨਿਰਮਲ ਸਿੰਘ ਭੱਟੀ, ਨਿਊਜ਼ੀਲੈਂਡ ਸਿੱਖ ਵੁਮੈਨ ਐਸੋਸੀਏਸ਼ਨ ਤੋਂ ਬੀਬੀ ਜੀਤ ਕੌਰ, ਜਸਕਰਨ ਸਿੰਘ ਮੀਡੀਆ ਸਲਾਹਕਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਬੋਹਰ ਵਿਚ ਜ਼ਬਰਦਸਤ ਧਮਾਕਾ, ਔਰਤ ਸਣੇ ਤਿੰਨ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਜਗਤਾਰ ਸਿੰਘ ਤਾਰਾ ਬੇਨੜਾ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ-ਸਾਥੀਆਂ ਵਲੋਂ ਭਰਵਾਂ ਸਵਾਗਤ <br/>
Ad Position 24