08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 23-04-2026
ਰਾਮਾਂ ਮੰਡੀ, 22 ਅਪ੍ਰੈਲ (ਤਰਸੇਮ ਸਿੰਗਲਾ)-ਚਿੱਟੇ ਦੀ ਵੱਧ ਮਾਤਰਾ ਲੈਣ ਨਾਲ ਇਕ 20 ਸਾਲ ਦੇ ਨੌਜਵਾਨ ਯਸ਼ ਪੁੱਤਰ ਮਾਹਲਾ ਰਾਮ ਵਾਸੀ ਸ਼ਾਂਤ ਨਗਰ, ਰਾਮਾਂ ਮੰਡੀ ਦੀ ਮੌਤ ਹੋ ਗਈ | ਰਾਮਾਂ ਮੰਡੀ ਵਾਸੀਆਂ ਨੇ ਕਿਹਾ ਕਿ ਚਿੱਟੇ ਨੇ ਇਕ ਮਾਂ ਤੋਂ ਉਸ ਦਾ ਛੋਟਾ ਪੁੱਤਰ ਅਤੇ ਇਕ ਭੈਣ ਤੋਂ ਉਸ ਦਾ ਦੂਸਰਾ ਭਰਾ ਵੀ ਖੋਹ ਲਿਆ ਹੈ | ਮਿ੍ਤਕ ਯਸ਼ ਦੀ ਮਾਤਾ ਜੋਤੀ ਰਾਣੀ ਵਿਧਵਾ ਮਾਹਲਾ ਰਾਮ ਨੇ ਰਾਮਾਂ ਮੰਡੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਸੁਖਜਿੰਦਰ ਸਿੰਘ ਵਾਸੀ ਪਿੰਡ ਬੰਗੀ ਰੁਲਦੂ, ਹਰਬੰਸ ਸਿੰਘ ਵਾਸੀ ਪਿੰਡ ਕਮਾਲੂ, ਕਾਲੂ ਵਾਸੀ ਰਾਮਾਂ ਮੰਡੀ, ਵੀਰਪਾਲ ਕੌਰ ਵਾਸੀ ਬੀਬੜੀਆ ਜ਼ਿਲ੍ਹਾ ਮਾਨਸਾ ਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨੇ ਮਿਲਕੇ ਉਸਦੇ ਲੜਕੇ ਨੂੰ ਚਿੱਟੇ ਨਸ਼ੇ ਦੀ ਓਵਰਡੋਜ਼ ਦੇ ਦਿੱਤੀ, ਜਿਸ ਨਾਲ ਉਸ ਦਾ ਪੁੱਤਰ ਘਰ ਪਹੁੰਚਦੇ ਹੀ ਬੇਹੋਸ਼ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ | ਰਾਮਾਂ ਪੁਲਿਸ ਨੇ ਜੋਤੀ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ ਸੁਖਜਿੰਦਰ ਸਿੰਘ ਵਾਸੀ ਪਿੰਡ ਬੰਗੀ ਰੁਲਦੂ, ਹਰਬੰਸ ਸਿੰਘ ਵਾਸੀ ਪਿੰਡ ਕਮਾਲੂ, ਕਾਲੂ ਵਾਸੀ ਰਾਮਾਂ ਮੰਡੀ, ਵੀਰਪਾਲ ਕੌਰ ਵਾਸੀ ਬੀਬੜੀਆ ਜ਼ਿਲ੍ਹਾ ਮਾਨਸਾ ਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਦੋ ਦੋਸ਼ੀਆਂ ਸੁਖਜਿੰਦਰ ਸਿੰਘ ਅਤੇ ਹਰਬੰਸ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ 'ਲਾਰੈਂਸ ਆਫ਼ ਪੰਜਾਬ' ਸੀਰੀਜ਼ ਨੂੰ ਰੋਕਣ ਲਈ ਵੜਿੰਗ ਵਲੋਂ ਹਾਈਕੋਰਟ 'ਚ ਪਟੀਸ਼ਨ ਦਾਇਰ ਅਗਲੀ ਖ਼ਬਰ ਪੰਜਾਬ ਸਰਕਾਰ ਦੀ ਡਿਜੀਟਲ ਪਹਿਲ ਨਾਲ ਖਪਤਕਾਰ ਸ਼ਿਕਾਇਤ ਨਿਵਾਰਣ ਪ੍ਰਣਾਲੀ ਹੋਈ ਮਜ਼ਬੂਤ <br/>
Ad Position 24