08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪੰਜਾਬ ਸਰਕਾਰ ਦੀ ਡਿਜੀਟਲ ਪਹਿਲ ਨਾਲ ਖਪਤਕਾਰ ਸ਼ਿਕਾਇਤ ਨਿਵਾਰਣ ਪ੍ਰਣਾਲੀ ਹੋਈ ਮਜ਼ਬੂਤ <br/>

Ad Position 21
No active advertisement
ਅਜੀਤ ਡੈਸਕ 23-04-2026
ਚੰਡੀਗੜ੍ਹ, 22 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਸਰਕਾਰੀ ਸੇਵਾਵਾਂ ਵਿਚ ਪਾਰਦਰਸ਼ਤਾ ਤੇ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ, ਜਿਸ ਤਹਿਤ ਖਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਨਿਰਧਾਰਿਤ ਮੋਬਾਈਲ ਐਪਲੀਕੇਸ਼ਨਾਂ ਅਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਆਨਲਾਈਨ ਬੰਦ ਕਰਨਾ ਲਾਜ਼ਮੀ ਕੀਤਾ ਗਿਆ ਹੈ¢ ਇਸ ਪਹਿਲ ਦੇ ਅਨੁਸਾਰ ਪੀ.ਐਸ.ਪੀ.ਸੀ.ਐਲ. ਦੇ ਫੀਲਡ ਸਟਾਫ ਨੇ ਪ੍ਰਣਾਲੀ ਨੂੰ ਸਰਗਰਮੀ ਨਾਲ ਅਪਣਾਇਆ ਹੈ ਤਾਂ ਜੋ ਸ਼ਿਕਾਇਤਾਂ ਦਾ ਸਮੇਂ ਸਿਰ ਅਤੇ ਜ਼ਿੰਮੇਵਾਰੀ ਨਾਲ ਨਿਵਾਰਣ ਕੀਤਾ ਜਾ ਸਕੇ¢ ਇਸ ਸੰਦਰਭ ਵਿਚ, ਸ਼੍ਰੀ ਅਮਿਤ ਕੁਮਾਰ, ਲਾਈਨਮੈਨ, ਜੋ ਸਿਵਲ ਲਾਈਨ ਸਬ ਡਵੀਜ਼ਨ (ਟੈਕਨੀਕਲ), ਮਾਡਲ ਟਾਊਨ ਡਿਵਿਜ਼ਨ, ਪਟਿਆਲਾ ਵਿਚ ਤੈਨਾਤ ਹਨ, ਨੇ ਫਰਵਰੀ 2026 ਦੌਰਾਨ ਆਨਲਾਈਨ ਐਪ ਰਾਹੀਂ 91 ਫੀਸਦੀ ਖਪਤਕਾਰ ਸ਼ਿਕਾਇਤਾਂ ਦਾ ਸਫਲ ਨਿਵਾਰਣ ਕੀਤਾ ਹੈ¢ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਡਿਊਟੀ ਪ੍ਰਤੀ ਨਿਭਾਈ ਗਈ ਵਚਨਬੱਧਤਾ ਦੇ ਮੱਦੇਨਜ਼ਰ, ਅਮਿਤ ਕੁਮਾਰ ਨੂੰ ਇੰਜੀ. ਰੁਪਾਲੀ ਧਾਲੀਵਾਲ, ਚੀਫ ਇੰਜੀਨੀਅਰ/ਡੀ.ਐਸ. ਸਾਊਥ ਵਲੋਂ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਹੈ ¢

Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਪਾਕਿਸਤਾਨ ਨੂੰ ਭਾਰਤ ਸੰਬੰਧੀ ਜਾਣਕਾਰੀਆਂ ਦੇਣ ਵਾਲਾ ਜਾਸੂਸ ਕਾਬੂ <br/>
Ad Position 24