07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕੇ-2 ਟੀ.ਐਮ.ਟੀ. ਹੈਕਸਾਗੋਨਲ ਸਰਿਆ: ਗੁਣਵੱਤਾ, ਭਰੋਸੇਯੋਗਤਾ ਤੇ ਨਵੀਨਤਾ ਦਾ ਪ੍ਰਤੀਕ : ਪ੍ਰਦੀਪ ਗਰਗ <br/>

Ad Position 21
No active advertisement
ਅਜੀਤ ਡੈਸਕ 23-04-2026
ਮੰਡੀ ਗੋਬਿੰਦਗੜ੍ਹ, 22 ਅਪ੍ਰੈਲ (ਮੋਹਿਤ ਸਿੰਗਲਾ)-ਨਿਰਮਾਣ ਖੇਤਰ ਵਿਚ ਆਪਣੀ ਮਜ਼ਬੂਤ ਪਹਿਚਾਣ ਬਣਾਉਣ ਵਾਲੀ ਕੇ-2 ਟੀ.ਐਮ.ਟੀ. ਕੰਪਨੀ ਦਾ ਹੈਕਸਾਗੋਨਲ ਰਿਬ ਡਿਜ਼ਾਈਨ ਵਾਲਾ ਟੀ.ਐਮ.ਟੀ. ਸਰਿਆ ਪਿਛਲੇ ਇੱਕ ਦਹਾਕੇ ਤੋਂ ਗੁਣਵੱਤਾ ਅਤੇ ਭਰੋਸੇਯੋਗਤਾ ਦੇ ਆਧਾਰ 'ਤੇ ਬਾਜ਼ਾਰ ਵਿਚ ਖਾਸ ਥਾਂ ਬਣਾਈ ਹੋਈ ਹੈ | ਅੱਜ ਇਹ ਉਤਪਾਦ ਆਪਣੇ ਵਿਸ਼ਾਲ ਨੈੱਟਵਰਕ ਰਾਹੀਂ ਦੇਸ਼ ਭਰ ਵਿਚ ਉਪਲਬਧ ਹੈ ਅਤੇ ਨਿਰਮਾਣ ਕਾਰਜਾਂ ਵਿਚ ਤੇਜ਼ੀ ਨਾਲ ਪਸੰਦ ਕੀਤਾ ਜਾ ਰਿਹਾ ਹੈ | ਕੰਪਨੀ ਦੇ ਪ੍ਰਮੁੱਖ ਡਿਸਟ੍ਰੀਬਿਊਟਰ ਪ੍ਰਦੀਪ ਗਰਗ ਨੇ ਕਿਹਾ ਕਿ ਕੇ-2 ਹੈਕਸਾਗੋਨਲ ਇੰਟੈਲੀਜੈਂਟ ਸਰਿਆ ਸਿਰਫ਼ ਇੱਕ ਉਤਪਾਦ ਨਹੀਂ, ਸਗੋਂ ਗੁਣਵੱਤਾ ਅਤੇ ਭਰੋਸੇ ਦਾ ਪ੍ਰਤੀਕ ਹੈ | ਇਸਦੀ ਵਿਸ਼ੇਸ਼ ਡਿਜ਼ਾਈਨ ਆਮ ਸਰਿਆਂ ਨਾਲੋਂ ਲਗਭਗ 250 ਫੀਸਦੀ ਵੱਧ ਪਕੜ ਪ੍ਰਦਾਨ ਕਰਦੀ ਹੈ, ਜੋ ਅੱਗ, ਭੂਚਾਲ, ਹਨੇਰੀ, ਹੜ-ਤੂਫ਼ਾਨ ਵਰਗੀਆਂ ਸਥਿਤੀਆਂ ਵਿਚ ਵੀ ਢਾਂਚੇ ਨੂੰ ਹੋਰਨਾਂ ਟੀ.ਐਮ.ਟੀ. ਸਰੀਏ ਨਾਲੋਂ ਜਿਆਦਾ ਮਜ਼ਬੂਤੀ ਦਿੰਦੀ ਹੈ | ਹਰੇਕ ਮੀਟਰ 'ਤੇ 'ਕੇ-2' ਦਾ ਨਾਂਅ ਉੱਕਰਿਆ ਹੁੰਦਾ ਹੈ, ਜਿਸ ਨਾਲ ਗਾਹਕਾਂ ਨੂੰ ਅਸਲੀ ਉਤਪਾਦ ਦੀ ਪਹਿਚਾਣ ਕਰਨ ਵਿਚ ਆਸਾਨੀ ਹੁੰਦੀ ਹੈ | ਗੁਣਵੱਤਾ ਨਿਯੰਤਰਣ ਬਾਰੇ ਉਨ੍ਹਾਂ ਨੇ ਕਿਹਾ ਕਿ ਕੰਪਨੀ ਵਿਚ ਮਾਹਿਰ ਇੰਜੀਨੀਅਰਾਂ ਦੀ ਟੀਮ ਨਿਰੰਤਰ ਕੰਟਰੋਲ ਰੂਮ ਵਿਚ ਤੈਨਾਤ ਰਹਿੰਦੀ ਹੈ | ਪ੍ਰਦੀਪ ਗਰਗ ਨੇ ਇਹ ਵੀ ਕਿਹਾ ਕਿ ਦੇਸ਼ ਵਿਚ ਤੇਜ਼ੀ ਨਾਲ ਵਿਸਤਾਰ ਕਰ ਰਹੀ ਕੇ-2 ਟੀ.ਐਮ.ਟੀ. ਟੀਮ ਲਈ ਪੰਜਾਬ ਦਾ ਖਾਸ ਮਹੱਤਵ ਹੈ | ਕੰਪਨੀ ਦਾ ਮੰਨਣਾ ਹੈ ਕਿ ਮਜ਼ਬੂਤ ਡਿਜ਼ਾਈਨ, ਵਧੀਆ ਗਿ੍ਪ ਤੇ ਉੱਚ ਗੁਣਵੱਤਾ ਦੇ ਕਾਰਨ ਕੇ-2 ਟੀ.ਐਮ.ਟੀ. ਹੈਕਸਾਗੋਨਲ ਸਰਿਆ ਨਿਰਮਾਣ ਖੇਤਰ ਵਿਚ ਸੁਰੱਖਿਆ ਅਤੇ ਟਿਕਾਊਪਣ ਦੇ ਨਵੇਂ ਮਾਪਦੰਡ ਸਥਾਪਤ ਕਰ ਰਿਹਾ ਹੈ | ਇਸ ਮੌਕੇ ਸੁਬੋਧ ਸਿੰਗਲਾ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਦਾ ਮਾਮਲਾ ਯੂ.ਪੀ. ਅਦਾਲਤ ਨੇ 2 ਮਈ ਲਈ ਹੁਕਮ ਰਾਖਵਾਂ ਰੱਖਿਆ ਅਗਲੀ ਖ਼ਬਰ ਟ੍ਰੈਫਿਕ ਪੁਲਿਸ ਵਲੋਂ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ
Ad Position 24