ਚੰਡੀਗੜ੍ਹ, 23 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) ਪੰਜਾਬ ਵਿਚ ਵੱਧ ਰਹੀ ਬਿਜਲੀ ਮੰਗ ਦੇ ਦਰਮਿਆਨ ਲੱਗ ਰਹੀਆਂ ਕਟੌਤੀਆਂ ਨੂੰ ਲੈ ਕੇ ਸਿਆਸੀ ਪੱਖੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ | ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਰਕਾਰ ਨੂੰ ਘੇਰਦਿਆਂ ਬਿਜਲੀ ਢਾਂਚੇ ਦੀ ਮੁਰੰਮਤ ਅਤੇ ਪ੍ਰਬੰਧਨ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ | ਜਾਖੜ ਨੇ ਆਪਣੇ ਟਵੀਟ ਵਿਚ ਕਿਹਾ ਕਿ ਜਿਵੇਂ ਹੀ ਗਰਮੀ ਦੀ ਰੁੱਤ ਦੀ ਸ਼ੁਰੂਆਤ ਹੋਈ ਹੈ, ਪੰਜਾਬ 'ਚ ਬਿਜਲੀ ਕਟੌਤੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ, ਜੋ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਹੈ | ਜਾਖੜ ਨੇ ਸਵਾਲ ਉਠਾਇਆ ਕਿ ਜੇਕਰ ਮੁਰੰਮਤ ਦੇ ਕੰਮ ਕਰਨੇ ਹੀ ਸਨ ਤਾਂ ਇਹ ਕੰਮ ਫਰਵਰੀ-ਮਾਰਚ ਦੌਰਾਨ ਕਿਉਂ ਨਹੀਂ ਕੀਤੇ ਗਏ | ਹੁਣ ਜਦੋਂ ਬਿਜਲੀ ਦੀ ਮੰਗ ਵਧ ਗਈ ਹੈ, ਉਸ ਸਮੇਂ ਸਪਲਾਈ 'ਚ ਰੁਕਾਵਟ ਪੈਦਾ ਕਰਨਾ ਲੋਕਾਂ ਲਈ ਮੁਸੀਬਤ ਬਣ ਰਿਹਾ ਹੈ | ਸਰਕਾਰ ਨੰੂ ਚਾਹੀਦਾ ਹੈ ਕਿ ਬਿਜਲੀ ਸਪਲਾਈ ਨਿਯਮਤ ਕੀਤੀ ਜਾਵੇ |
ਬਿਜਲੀ ਸਪਲਾਈ ਨਿਯਮਤ ਕੀਤੀ ਜਾਵੇਜਾਖੜ
ਅਜੀਤ ਡੈਸਕ
24-04-2026