12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਨਵਜੰਮੇ ਬੱਚੇ ਨੂੰ ਅੱਗ ਨਾਲ ਸਾੜਨ ਦੀ ਕੋਸ਼ਿਸ਼

Ad Position 21
No active advertisement
ਅਜੀਤ ਡੈਸਕ 24-04-2026

ਨਰੋਟ ਮਹਿਰਾ/ਪਠਾਨਕੋਟ, 23 ਅਪ੍ਰੈਲ (ਰਾਜ ਕੁਮਾਰੀ/ਵਿਨੋਦ)-ਭੋਆ ਪਿੰਡ ਵਿਚ ਇਕ ਮਾਂ ਵਲੋਂ ਇਕ ਨਵਜੰਮੇ ਬੱਚੇ ਨੂੰ ਸਾੜਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪਤਾ ਲੱਗਣ 'ਤੇ ਗੁਆਂਢੀਆਂ ਨੇ ਸਮੇਂ ਸਿਰ ਬੱਚੇ ਨੂੰ ਬਚਾਅ ਲਿਆ | ਹਾਲਾਂਕਿ ਬੱਚੇ ਦੀਆਂ ਲੱਤਾਂ ਬੁਰੀ ਤਰ੍ਹਾਂ ਸੜ ਗਈਆਂ | ਬੱਚੇ ਦੇ ਪਿਤਾ ਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ ਛੇ ਸਾਲ ਹੋ ਗਏ ਹਨ, ਪਰ ਉਸ ਦੀ ਪਤਨੀ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਸ ਨਾਲ ਲੜਦੀ ਰਹਿੰਦੀ ਹੈ | ਉਸ ਦਾ ਦੋਸ਼ ਹੈ ਕਿ ਉਕਤ ਨੇ ਕੁਝ ਸਾਲ ਪਹਿਲਾਂ ਵੀ ਇਕ ਬੱਚੀ ਨੂੰ ਸਾੜ ਦਿੱਤਾ ਸੀ | ਪੀੜਤ ਨੇ ਕਿਹਾ ਕਿ ਜਦੋਂ ਉਹ ਇਨਸਾਫ਼ ਮੰਗਣ ਲਈ ਸਦਰ ਪੁਲਿਸ ਸਟੇਸ਼ਨ ਗਏ ਤਾਂ ਥਾਣਾ ਇੰਚਾਰਜ ਨੇ ਉਨ੍ਹਾਂ ਦੀ ਕੋਈ ਨਾ ਸੁਣੀ | ਇਸ ਲਈ ਅੱਜ ਉਹ ਇਨਸਾਫ਼ ਦੀ ਗੁਹਾਰ ਲਗਾਉਣ ਲਈ ਪੁਲਿਸ ਮੁਖੀ ਦੇ ਦਫ਼ਤਰ ਆਏ ਹਨ | ਉਨ੍ਹਾਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਬੱਚੇ 'ਤੇ ਹੋਈ ਬੇਰਹਿਮੀ ਅਤੇ ਪੁਲਿਸ ਅਧਿਕਾਰੀ ਦੀ ਅਣਗਹਿਲੀ ਬਾਰੇ ਜਾਣਕਾਰੀ ਦਿੱਤੀ | ਇਸ ਦੌਰਾਨ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਯਕੀਨੀ ਬਣਾਉਣ ਲਈ ਡੀ.ਐਸ.ਪੀ. ਦਿਹਾਤੀ ਨੂੰ ਨਿਯੁਕਤ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ ਨਿਯਮਤ ਕੀਤੀ ਜਾਵੇ–ਜਾਖੜ ਅਗਲੀ ਖ਼ਬਰ ਪਾਕਿ 'ਚ ਜਬਰੀ ਧਰਮ ਪਰਿਵਰਤਨ ਮਾਮਲਿਆਂ 'ਚ 75 ਫ਼ੀਸਦੀ ਪੀੜਤ ਹਿੰਦੂ <br/>
Ad Position 24