12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਖ਼ਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ ਚਾਰ ਸਿੱਖ ਜਥੇਬੰਦੀਆਂ ਵਲੋਂ 29 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਕੀਤਾ ਜਾਵੇਗਾ ਅਰਦਾਸ ਸਮਾਗਮ <br/>

Ad Position 21
No active advertisement
ਅਜੀਤ ਡੈਸਕ 24-04-2026

ਅੰਮਿ੍ਤਸਰ, 23 ਅਪੈ੍ਰਲ (ਜਸਵੰਤ ਸਿੰਘ ਜੱਸ)-ਦਲ ਖ਼ਾਲਸਾ ਦੇ ਅਕਾਲੀ ਦਲ ਅੰਮਿ੍ਤਸਰ ਸਮੇਤ ਚਾਰ ਸਿੱਖ ਜਥੇਬੰਦੀਆਂ ਵਲੋਂ ਖ਼ਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ 29 ਅਪ੍ਰੈਲ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਦੁਪਹਿਰ 12 ਵਜੇ ਅਰਦਾਸ ਕੀਤੇ ਜਾਣ ਉਪਰੰਤ ਭਵਿੱਖ ਦੀ ਸੰਘਰਸ਼ ਰਣਨੀਤੀ ਨੂੰ ਦਰਸਾਉਂਦਾ 'ਨੀਤੀਗਤ ਦਸਤਾਵੇਜ਼' ਵੀ ਸਕੱਤਰੇਤ ਦੇ ਬਾਹਰ ਜਾਰੀ ਕੀਤਾ ਜਾਵੇਗਾ | ਦਲ ਖ਼ਾਲਸਾ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਅਨੁਸਾਰ ਇਹ ਫੈਸਲਾ ਚਾਰ ਹਮਖਿਆਲੀ ਸਿੱਖ ਜਥੇਬੰਦੀਆਂ ਦੇ ਸੀਨੀਅਰ ਨੁਮਾਇੰਦਿਆਂ ਦੀ ਦਲ ਖ਼ਾਲਸਾ ਦੇ ਦਫ਼ਤਰ ਵਿਚ ਹੋਈ ਇਕੱਤਰਤਾ ਦੌਰਾਨ ਕੀਤਾ ਗਿਆ ਹੈ, ਜਿਸ 'ਚ ਦਲ ਖ਼ਾਲਸਾ ਵਲੋਂ ਕੰਵਰਪਾਲ ਸਿੰਘ ਤੇ ਪਰਮਜੀਤ ਸਿੰਘ ਟਾਂਡਾ, ਅਕਾਲੀ ਦਲ (ਅ) ਵਲੋਂ ਇਮਾਨ ਸਿੰਘ ਮਾਨ ਤੇ ਪ੍ਰੋ: ਮਹਿੰਦਰ ਪਾਲ ਸਿੰਘ, ਪੰਚ ਪ੍ਰਧਾਨੀ ਜਥੇ ਵਲੋਂ ਮਨਧੀਰ ਸਿੰਘ ਤੇ ਪਰਮਜੀਤ ਸਿੰਘ ਗਾਜ਼ੀ, ਜਥੇਦਾਰ ਹਵਾਰਾ ਕਮੇਟੀ ਵਲੋਂ ਭਾਈ ਭੁਪਿੰਦਰ ਸਿੰਘ ਭਲਵਾਨ (ਜਰਮਨੀ) ਅਤੇ ਭਾਈ ਮਹਾਂਬੀਰ ਸਿੰਘ ਤੋਂ ਇਲਾਵਾ ਅਕਾਲ ਫੈਡਰੇਸ਼ਨ ਤੋਂ ਭਾਈ ਨਰੈਣ ਸਿੰਘ ਚੌੜਾ ਹਾਜ਼ਰ ਸਨ | ਇਕੱਤਰਤਾ ਤੋਂ ਬਾਅਦ ਕੰਵਰਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਚਾਲੀ ਸਾਲ ਪਹਿਲਾਂ 29 ਅਪ੍ਰੈਲ 1986 ਨੂੰ ਸਰਬੱਤ ਖ਼ਾਲਸਾ ਦੁਆਰਾ ਚੁਣੀ ਗਈ ਪੰਜ ਮੈਂਬਰੀ ਪੰਥਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਖ਼ਾਲਿਸਤਾਨ ਐਲਾਨਨਾਮਾ ਜਾਰੀ ਕੀਤਾ ਸੀ, ਜਿਸ ਦੀ 40ਵੀਂ ਵਰ੍ਹੇਗੰਢ ਪੰਥਕ ਭਾਵਨਾਵਾਂ ਤੇ ਜਜ਼ਬਿਆਂ ਅਨੁਸਾਰ ਮਨਾਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਆਈਸ ਡਰੱਗ ਤੇ 5 ਪਿਸਤੌਲਾਂ ਸਮੇਤ 3 ਮੁਲਜ਼ਮ ਕਾਬੂ <br/> ਅਗਲੀ ਖ਼ਬਰ ਡਕੈਤੀ ਨੂੰ ਝਪਟਮਾਰੀ 'ਚ ਬਦਲਣ 'ਤੇ ਹਾਈ ਕੋਰਟ ਸਖ਼ਤ <br/>
Ad Position 24