12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਜੰਮੂ ਵਾਸੀ ਬੀ.ਐਸ.ਐਫ. ਜਵਾਨ ਦੀ ਐਨ.ਸੀ.ਬੀ. ਹਿਰਾਸਤ 'ਚ ਮੌਤ ਦਾ ਮਾਮਲਾ- ਪੋਸਟਮਾਰਟਮ ਰਿਪੋਰਟ ਲੂੰ ਕੰਢੇ ਖੜ੍ਹੇ ਕਰਨ ਵਾਲੀ ਸਰੀਰ 'ਤੇ 34 ਸੱਟਾਂ ਦੇ ਨਿਸ਼ਾਨ ਪਾਏ ਜਾਣ ਦਾ ਖੁਲਾਸਾ <br/>

Ad Position 21
No active advertisement
ਅਜੀਤ ਡੈਸਕ 24-04-2026

ਅੰਮਿ੍ਤਸਰ, 23 ਅਪ੍ਰੈਲ (ਰੇਸ਼ਮ ਸਿੰਘ)-ਜੰਮੂ ਦੇ ਰਹਿਣ ਵਾਲੇ ਬੀ.ਐਸ.ਐਫ. ਦੇ ਜਵਾਨ ਦੀ ਐਨ.ਸੀ.ਬੀ. ਦੀ ਹਿਰਾਸਤ 'ਚ ਹੋਈ ਮੌਤ ਦੇ ਚਰਚਿਤ ਮਾਮਲੇ ਦੀ ਅੱਜ ਮਿਲੀ ਪੋਸਟਮਾਰਟਮ ਰਿਪੋਰਟ ਅੰਨੇ੍ਹ ਪੁਲਿਸ ਤਸ਼ੱਦਦ ਦੀ ਗਵਾਹੀ ਭਰਦੀ ਹੈ, ਜਿਸ 'ਚ ਮਿ੍ਤਕ ਸਰੀਰ 'ਤੇ 34 ਸੱਟਾਂ ਗੰਭੀਰ ਦੇ ਨਿਸ਼ਾਨ ਪਾਏ ਗਏ ਹਨ | ਇਹ ਵਾਕਿਆ ਬੀਤੀ 20 ਮਾਰਚ ਦਾ ਹੈ ਜਦੋਂ ਕਿ ਕੌਮੀ ਨਾਰਕੋਟਿਸ ਕੰਟਰੋਲ ਬਿਊਰੋ ਜੰਮੂ ਵਲੋਂ ਤਸਕਰੀ 'ਚ ਜੰਮੂ ਐੱਨ.ਸੀ.ਬੀ. ਵਲੋਂ ਪੁਛਗਿੱਛ ਲਈ ਲਿਆਂਦੇ ਜਵਾਨ ਦੀ ਮੌਤ ਹੋ ਗਈ ਸੀ | ਉਸ ਦੀ ਲਾਸ਼ ਦੇ ਪੋਸਟਮਾਰਟਮ ਮੌਕੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪੱੁਤਰ ਦੀ ਮੌਤ ਕਥਿਤ ਤਸ਼ੱਦਦ ਕਾਰਨ ਹੋਈ ਹੈ | ਮਿ੍ਤਕ ਬੀ.ਐੱਸ.ਐੱਫ. ਜਵਾਨ ਦੀ ਸ਼ਨਾਖਤ ਜਸਵਿੰਦਰ ਸਿੰਘ ਉਰਫ ਸੰਨੀ ਵਾਸੀ ਨਿਉ ਦੀਵਾਨਗੜ੍ਹ ਜੰਮੂ ਵਜੋਂ ਹੋਈ ਸੀ ਜੋ ਕਿ ਤਿ੍ਪੁਰਾ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ | ਮਨੁਖੀ ਅਧਿਕਾਰ ਸੰਗਠਨ ਦੇ ਆਗੂ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਅੱਜ ਉਸ ਦੇ ਪੋਸਟਮਾਰਟਮ ਰਿਪੋਰਟ ਹਾਸਲ ਕਰਨ ਲਈ ਮਿ੍ਤਕਾ ਦੀ ਵਿਧਵਾ ਲਵਜੀਤ ਕੌਰ, ਭਰਾ ਭੁਪਿੰਦਰ ਸਿੰਘ ਤੇ ਮਾਤਾ ਗੁਰਮੀਤ ਕੌਰ ਵੀ ਪੁੱਜੇ ਹੋਏ ਸਨ | ਪੋਸਟਮਾਰਟਮ ਰਿਪੋਰਟ ਮੁਤਾਬਕ ਉਸ ਦੇ ਸਰੀਰ 'ਤੇ 34 ਸੱਟਾਂ ਦੇ ਨਿਸ਼ਾਨ ਸਨ ਜਿਨ੍ਹਾਂ 'ਚੋਂ 25 ਸੱਟਾਂ ਕੇਵਲ 2 ਤੋਂ 4 ਦਿਨ ਪੁਰਾਣੀਆਂ ਸਨ ਜਦੋਂ ਕਿ 18 ਸੱਟਾਂ ਮਿ੍ਤਕ ਦੀ ਮੌਤ ਤੋਂ ਕੇਵਲ 24 ਘੰਟੇ ਹੀ ਪੁਰਾਣੀਆਂ ਸਨ | ਜਸਵਿੰਦਰ ਸਿੰਘ ਨੂੰ 13 ਮਾਰਚ ਨੂੰ ਚੁਕਿਆ ਗਿਆ ਸੀ ਜਦੋਂ ਕਿ 20 ਮਾਰਚ ਤੱਕ ਉਹ ਐੱਨ.ਸੀ.ਬੀ. ਦੀ ਹਿਰਾਸਤ ਵਿਚ ਹੀ ਸੀ | ਵੇਰਕਾ ਨੇ ਦੱਸਿਆ ਕਿ ਅੱਜ ਪਰਿਵਾਰ ਵਲੋਂ ਜ਼ਿਲ੍ਹਾ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ 'ਚ ਪੇਸ਼ ਹੋ ਕੇ ਅਰਜ਼ੀ ਦਿੱਤੀ ਗਈ ਹੈ ਕਿ ਇਸ ਮਾਮਲੇ 'ਚ ਲੋੜੀਂਦੀ ਜਾਂਚ ਤੇਜ਼ੀ ਨਾਲ ਕੀਤੀ ਜਾਵੇ ਅਤੇ ਜੰਮੂ ਐਨ.ਸੀ.ਬੀ. ਅਧਿਕਾਰੀਆਂ ਨੂੰ ੂ ਕਤਲ ਮਾਮਲੇ 'ਚ ਨਾਮਜਦ ਕਰਕੇ ਗਿ੍ਫਤਾਰ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਐਪਸਟਾਈਨ ਦੇ ਲਿੰਕ ਹਾਈ ਕੋਰਟ ਨੇ ਹਰਦੀਪ ਸਿੰਘ ਪੁਰੀ ਦੀ ਬੇਟੀ ਤੋਂ ਮੰਗਿਆ ਜਵਾਬ ਅਗਲੀ ਖ਼ਬਰ ਆਈਸ ਡਰੱਗ ਤੇ 5 ਪਿਸਤੌਲਾਂ ਸਮੇਤ 3 ਮੁਲਜ਼ਮ ਕਾਬੂ <br/>
Ad Position 24