01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਟਰੱਕ ਯੂਨੀਅਨ ਚੋਣ ਮਾਮਲੇ 'ਚ ਪੁਲਿਸ 'ਤੇ ਪਥਰਾਅ, ਕਈ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 27-04-2026

ਭਵਾਨੀਗੜ੍ਹ , 26 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਸਥਾਨਕ ਟਰੱਕ ਯੂਨੀਅਨ ਦੀ ਚੋਣ ਨੂੰ ਲੈ ਕੇ ਚੱਲਿਆ ਵਿਵਾਦ ਲੰਘੀ ਦੇਰ ਰਾਤ ਤਣਾਅ ਪੂਰਨ ਹੋ ਗਿਆ, ਜਦੋਂ ਸੜਕ ਜਾਮ ਕਰਕੇ ਬੈਠੇ ਟਰੱਕ ਅਪਰੇਟਰਾਂ ਤੇ ਹੋਰ ਲੋਕਾਂ ਨੂੰ ਪੁਲਿਸ ਨੇ ਉਠਾਉਣਾ ਚਾਹਿਆ ਤਾਂ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ, ਜਿਸ ਦੌਰਾਨ ਲੋਕਾਂ ਪੁਲਿਸ ਦੀਆਂ 2 ਗੱਡੀਆਂ ਭੰਨਦਿਆਂ ਪੁਲਿਸ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ | ਇਸ ਦੌਰਾਨ ਕਈ ਪੁਲਿਸ ਅਧਿਕਾਰੀ ਆਪਣੀਆਂ ਗੱਡੀਆਂ ਛੱਡ ਕੇ ਭੱਜਦੇ ਦੇਖੇ ਗਏ | ਪੁਲਿਸ ਵਲੋਂ ਵੀ ਲਾਠੀਚਾਰਜ ਕੀਤਾ ਗਿਆ | ਜਿਸ ਵਿਚ ਕਈ ਅਪਰੇਟਰਾਂ ਤੇ ਲੋਕਾਂ ਦੇ ਜ਼ਖ਼ਮੀ ਹੋਣ ਅਤੇ ਪੁਲਿਸ ਅਧਿਕਾਰੀਆਂ ਅਨੁਸਾਰ ਪੁਲਿਸ ਦੇ 5 ਮੁਲਾਜ਼ਮਾਂ ਦੇ ਵੀ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ | ਇਸ ਦੌਰਾਨ ਕਰੀਬ ਡੇਢ ਘੰਟਾ ਮੁੱਖ ਸੜਕ 'ਤੇ ਪੁਲਿਸ 'ਤੇ ਪਥਰਾਅ ਕਰਦੇ ਰਹੇ | ਵੱਡੀ ਗਿਣਤੀ ਵਿਚ ਮੌਕੇ 'ਤੇ ਪਹੁੰਚੀ ਪੁਲਿਸ ਨੇ ਹਾਲਾਤਾਂ ਨੂੰ ਕਾਬੂ 'ਚ ਕਰਦਿਆਂ ਸੜਕ ਜਾਮ ਖੁਲ੍ਹਵਾਇਆ | ਸੂਤਰਾਂ ਅਨੁਸਾਰ ਲੰਘੀ ਰਾਤ ਤੋਂ ਹੀ ਪੁਲਿਸ ਵਲੋਂ ਸੰਘਰਸ਼ 'ਚ ਸ਼ਾਮਿਲ ਵਿਅਕਤੀਆਂ ਦੀ ਭਾਲ ਵਿਚ ਪਿੰਡ ਫੱਗੂਵਾਲਾ, ਕਾਕੜਾ ਤੇ ਹੋਰ ਪਿੰਡਾਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ | ਸੂਤਰਾਂ ਅਨੁਸਾਰ ਕਰੀਬ ਦੋ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ | ਇਸ ਦੌਰਾਨ ਅੱਜ ਪੁਲਿਸ ਵਲੋਂ ਵੱਡੀ ਗਿਣਤੀ ਵਿਚ ਯੂਨੀਅਨ 'ਚ ਪਹੁੰਚ ਕੇ ਕੁਝ ਵਿਅਕਤੀਆਂ ਤੇ ਇਸ ਕੌਂਸਲਰ ਦੇ ਲੜਕੇ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਲਿਆਂਦਾ ਗਿਆ |
ਸਖ਼ਤ ਸੁਰੱਖਿਆ ਪ੍ਰਬੰਧਾਂ ਦੌਰਾਨ ਯੂਨੀਅਨ ਦੇ ਪ੍ਰਧਾਨ ਮਾਲਵਿੰਦਰ ਸਿੰਘ ਮਾਲਾ ਪਹੁੰਚੇ
ਅੱਜ ਸਵੇਰੇ ਤੋਂ ਹੀ ਟਰੱਕ ਯੂਨੀਅਨ ਦਾ ਦਫ਼ਤਰ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ | ਐਸ.ਪੀ. ਦਵਿੰਦਰ ਅੱਤਰੀ, ਐਸ.ਪੀ. ਰਾਜੇਸ਼ ਛਿੱਬਰ, ਡੀ.ਐਸ.ਪੀ. ਰਾਹੁਲ ਕੌਸ਼ਲ, ਡੀ.ਐਸ.ਪੀ. ਹਰਵਿੰਦਰ ਸਿੰਘ ਖਹਿਰਾ, ਇੰਸਪੈਕਟਰ ਮਾਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ, ਯੂਨੀਅਨ ਵਿਚ ਪਹੁੰਚੀ | ਇਸੇ ਦੌਰਾਨ ਯੂਨੀਅਨ ਦੇ ਪ੍ਰਧਾਨ ਮਾਲਵਿੰਦਰ ਸਿੰਘ ਮਾਲਾ ਨੇ ਯੂਨੀਅਨ ਵਿਚ ਪਹੁੰਚ ਕੇ ਅਪਰੇਟਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨਾਲ ਕੁਝ ਵਾਅਦੇ ਕਰਦਿਆਂ ਉਨ੍ਹਾਂ ਵਲੋਂ ਦਿੱਤੇ ਸਹਿਯੋਗ ਤੇ ਧੰਨਵਾਦ ਕੀਤਾ | ਇਸ ਮੌਕੇ ਗੁਰਤੇਜ ਸਿੰਘ ਝਨੇੜੀ, ਨਰਿੰਦਰ ਸਿੰਘ ਬਲਿਆਲ, ਜਗਤਾਰ ਸਿੰਘ ਤੂਰ, ਰਣਜੀਤ ਸਿੰਘ ਗੁਡੂ ਤੋਂ ਇਲਾਵਾ ਹੋਰ ਯੂਨੀਅਨ ਆਗੂ ਹਾਜ਼ਰ ਸਨ | ਡੀ.ਐਸ.ਪੀ. ਰਾਹੁਲ ਕੌਸ਼ਲ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ 10 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਤੇ ਬਾਕੀ ਲੋਕਾਂ ਦੀ ਪਹਿਚਾਣ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ |
ਕੀ ਕਹਿੰਦੇ ਨੇ ਵਿਧਾਇਕਾ ਭਰਾਜ
ਲੰਘੇ ਦਿਨੀਂ ਟਰੱਕ ਯੂਨੀਅਨ 'ਚੋਂ ਪੁਲਿਸ ਵਲੋਂ ਚੁੱਕੇ ਲਵਲੀ ਕਾਕੜਾ ਦੇ ਘਰ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਪਹੁੰਚ ਕੇ ਪਰਿਵਾਰ ਨੂੰ ਹੌਸਲਾ ਦਿੰਦਿਆਂ ਪੁਲਿਸ ਕਾਰਵਾਈ ਦੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਪਹਿਲਾਂ ਸਾਡੇ 'ਆਪ' ਦੇ ਆਗੂਆਂ ਨੂੰ ਧੱਕੇ ਨਾਲ ਡੀ.ਐਸ.ਪੀ. ਦਫ਼ਤਰ ਬੰਦ ਕੀਤਾ | ਲਵਲੀ ਕਾਕੜਾ ਨੂੰ ਯੂਨੀਅਨ 'ਚੋਂ ਚੁੱਕਿਆ ਜਦੋਂ ਅਪਰੇਟਰਾਂ ਤੇ 'ਆਪ' ਦੇ ਵਰਕਰਾਂ ਨੇ ਲਵਲੀ ਕਾਕੜਾ ਨੂੰ ਰਿਹਾਅ ਕਰਵਾਉਣ ਲਈ ਸੜਕ 'ਤੇ ਧਰਨਾ ਲਗਾਇਆ ਤਾਂ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਤੇ ਤੀਜੀ ਵਾਰ ਲਾਠੀਚਾਰਜ ਕੀਤਾ ਹੈ, ਜਿਸ ਦੌਰਾਨ ਮਾਹੌਲ ਤਣਾਅਪੂਰਨ ਬਣ ਗਿਆ | ਉਨ੍ਹਾਂ ਪੁਲਿਸ ਅਧਿਕਾਰੀਆਂ 'ਤੇ ਦੋਸ਼ ਲਗਾਇਆ ਕਿ ਪੁਲਿਸ ਨੂੰ ਲਾਠੀਚਾਰਜ ਚਾਰਜ ਕਰਨ ਦੀ ਬਜਾਏ ਗੱਲਬਾਤ ਵਾਲਾ ਰਸਤਾ ਅਪਣਾਉਣਾ ਚਾਹੀਦਾ ਹੈ | ਉਨ੍ਹਾਂ 'ਆਪ' ਦੇ 10 ਵਿਅਕਤੀਆਂ 'ਤੇ ਸੰਗੀਨ ਧਰਾਵਾਂ ਲਗਾ ਕੇ ਗਿ੍ਫ਼ਤਾਰ ਕਰਕੇ ਜੇਲ੍ਹ ਭੇਜਣ ਦੀ ਵੀ ਨਿੰਦਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਗਰਮੀ ਨਾਲ ਟਰੱਕ ਚਾਲਕ ਦੀ ਮੌਤ ਅਗਲੀ ਖ਼ਬਰ ਖੰਡਰ 'ਚ ਤਬਦੀਲ ਹੋ ਰਹੀ ਹੈ ਸ਼ੇਰ-ਏ-ਪੰਜਾਬ ਦੀ ਇਤਿਹਾਸਕ ਬਾਰਾਦਰੀ <br/>
Ad Position 24