ਚੰਡੀਗੜ੍ਹ, 26 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਨੂੰ ਪੁੱਛਿਆ ਕਿ ਪੰਜਾਬ ਕਿੰਨੇ ਹੋਰ ਪੁੱਤਰ ਗੁਆਏਗਾ? ਪੰਜਾਬ ਦੇ ਨੌਜਵਾਨਾਂ ਨੂੰ ਕੌਣ ਬਚਾਏਗਾ? ਇਹ ਪੰਜਾਬ ਦੇ ਦਰਦ ਦੀ ਗੱਲ ਹੈ ਕਿ 48 ਘੰਟਿਆਂ ਵਿਚ ਚਾਰ ਅੰਤਿਮ ਸੰਸਕਾਰ ਕੀਤੇ ਜਾ ਰਹੇ ਹਨ | ਨਸ਼ੇ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਇਨ੍ਹਾਂ ਨੌਜਵਾਨਾਂ ਦੀਆਂ ਮੌਤਾਂ ਲਈ ਰਾਜਨੀਤੀ ਦੀ ਨਹੀਂ, ਸਗੋਂ ਜਵਾਬਦੇਹੀ ਦੀ ਲੋੜ ਹੈ | ਰੰਧਾਵਾ ਨੇ ਕਿਹਾ ਕਿ ਸਿਰਫ਼ 48 ਘੰਟਿਆਂ ਦੇ ਅੰਦਰ ਨਸ਼ੇ ਕਾਰਨ ਚਾਰ ਨੌਜਵਾਨਾਂ ਦੀ ਦੁਖਦਾਈ ਮੌਤਾਂ ਨਾ ਸਿਰਫ਼ ਦਿਲ ਦਹਿਲਾ ਦੇਣ ਵਾਲੀਆਂ ਹਨ, ਸਗੋਂ ਮੌਜੂਦਾ ਸਰਕਾਰ ਦੀ ਨਸ਼ਿਆਂ ਵਿਰੁੱਧ ਲੜਾਈ ਵਿਚ ਅਸਫਲਤਾ ਦਾ ਗੰਭੀਰ ਪ੍ਰਮਾਣ ਵੀ ਹਨ, ਜਦਕਿ ਪੰਜਾਬ ਸਰਕਾਰ ਸਭ ਤੋਂ ਗੰਭੀਰ ਸੰਕਟ ਨਸ਼ਿਆਂ ਨੂੰ ਰੋਕਣ ਲਈ ਤਰਜੀਹ ਦੇਵੇ |
ਨਸ਼ਿਆਂ ਨੂੰ ਰੋਕਣ ਲਈ ਤਰਜੀਹ ਦੇਵੇ ਪੰਜਾਬ ਸਰਕਾਰ-ਰੰਧਾਵਾ
ਅਜੀਤ ਡੈਸਕ
27-04-2026