02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਏਕਤਾ ਪਾਰਟੀ ਵਲੋਂ ਆਮ ਆਦਮੀ ਪਾਰਟੀ ਨੂੰ ਦਿੱਤਾ ਸਮਰਥਨ ਵਾਪਸ ਲੈਣ ਦਾ ਫ਼ੈਸਲਾ

Ad Position 21
No active advertisement
ਏਕਤਾ ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਮਹੱਤਵਪੂਰਨ ਮੀਟਿੰਗ ਤੋਂ ਬਾਅਦ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਆਮ ਆਦਮੀ ਪਾਰਟੀ ਨੂੰ ਦਿੱਤੇ ਗਏ ਸਮਰਥਨ ਵਾਪਸ ਲੈਣ ਦਾ ਐਲਾਨ ਕਰਦੇ ਹੋਏ | ਤਸਵੀਰ 'ਚ ਸੁਰਜੀਤ ਸਿੰਘ ਮਾਨ, ਅਰੁਣ ਸੱਭਰਵਾਲ ਤੇ ਹੋਰ | ਤਸਵੀਰ : ਤਿਲਕਰਾਜ <br/> 27-04-2026
ਕਪੂਰਥਲਾ, 26 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਏਕਤਾ ਪਾਰਟੀ ਕਪੂਰਥਲਾ ਦੀ ਇਕ ਮਹੱਤਵਪੂਰਨ ਮੀਟਿੰਗ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਮੌਜੂਦਾ ਰਾਜਨੀਤਿਕ ਹਾਲਾਤ 'ਤੇ ਵਿਸਥਾਰਪੂਰਵਕ ਚਰਚਾ ਤੋਂ ਬਾਅਦ ਪਾਰਟੀ ਵਲੋਂ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ ਸਮਰਥਨ ਵਾਪਸ ਲੈਣ ਦਾ ਐਲਾਨ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਮੀਤ ਲਾਲ ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਮੂਲ ਸਿਧਾਂਤਾਂ ਤੇ ਵਾਅਦਿਆਂ ਤੋਂ ਭਟਕ ਗਈ ਹੈ ਤੇ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ ਤੇ ਜਨਤਕ ਮੁੱਦਿਆਂ ਨੂੰ ਨਿਰੰਤਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਏਕਤਾ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਇਸ ਆਸ ਨਾਲ ਸਮਰਥਨ ਦਿੱਤਾ ਸੀ ਕਿ ਪਾਰਟੀ ਲੋਕ ਭਲਾਈ ਦੇ ਕਾਰਜਾਂ ਨਾ ਦੇ ਨਾਲ-ਨਾਲ ਪਾਰਦਰਸ਼ੀ ਪ੍ਰਸ਼ਾਸਨ ਦੇ ਮਾਡਲ ਨੂੰ ਅੱਗੇ ਵਧਾਏਗੀ | ਪਰ ਹਕੀਕਤ ਕੁੱਝ ਹੋਰ ਸਾਹਮਣੇ ਆਈ | ਜਿਸ ਨੂੰ ਮੁੱਖ ਰੱਖਦਿਆਂ ਪਾਰਟੀ ਵਲੋਂ ਸਮਰਥਨ ਵਾਪਸ ਲੈਣ ਦਾ ਫ਼ੈਸਲਾ ਲਿਆ ਗਿਆ ਹੈ | ਮੀਟਿੰਗ 'ਚ ਪਾਰਟੀ ਦੇ ਹੋਰ ਆਗੂਆਂ ਨੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ੍ਹ ਕੀਤੇ | ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਦਰਪੇਸ਼ ਸਮੱਸਿਆ ਜਿਵੇਂ ਕਿ ਬੇਰੁਜ਼ਗਾਰੀ, ਮਹਿੰਗਾਈ ਤੇ ਲੋਕਾਂ ਨੂੰ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਦੇਣ ਵਿਚ ਨਾਕਾਮ ਰਹੀ ਹੈ | ਉਨ੍ਹਾਂ ਕਿਹਾ ਕਿ ਏਕਤਾ ਪਾਰਟੀ ਆਉਣ ਵਾਲੇ ਸਮੇਂ ਵਿਚ ਆਪਣੀ ਵੱਖਰੀ ਰਣਨੀਤੀ ਤਹਿਤ ਲੋਕ ਹਿੱਤਾਂ ਨੂੰ ਪਹਿਲ ਦੇ ਕੇ ਕੰਮ ਕਰੇਗੀ | ਮੀਟਿੰਗ 'ਚ ਇਹ ਵੀ ਸੰਕੇਤ ਦਿੱਤਾ ਗਿਆ ਕਿ ਭਵਿੱਖ ਵਿਚ ਨਵੇਂ ਰਾਜਨੀਤਿਕ ਬਦਲ ਬਾਰੇ ਵੀ ਵਿਚਾਰ ਕੀਤਾ ਜਾਵੇਗਾ | ਮੀਟਿੰਗ 'ਚ ਸੁਰਜੀਤ ਮਾਨ, ਅਰੁਣ ਸਭਰਵਾਲ, ਪਿ੍ੰਸ, ਹਰਮਪ੍ਰੀਤ ਸਿੰਘ, ਸ਼ੀਲਾ, ਕੰਨੂੰ, ਜੋਬਨ, ਜੱਸਾ, ਦੀਪਕ, ਆਕਾਸ਼, ਚੰਨੀ, ਰਾਹੁਲ, ਮੋਨੂੰ, ਅਨਮੋਲ, ਹਰਮਨ, ਬਿੱਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਨੂੰ ਰੋਕਣ ਲਈ ਤਰਜੀਹ ਦੇਵੇ ਪੰਜਾਬ ਸਰਕਾਰ-ਰੰਧਾਵਾ ਅਗਲੀ ਖ਼ਬਰ ਜੈਨਪੁਰ ਦੇ ਦੰਗਲ 'ਚ ਜਲੰਧਰ ਦੀ ਸ਼ਾਲੂ ਨੇ ਜਿੱਤਿਆ 'ਪੰਜਾਬ ਕੌਰ' ਦਾ ਖ਼ਿਤਾਬ <br/>
Ad Position 24