02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਜੈਨਪੁਰ ਦੇ ਦੰਗਲ 'ਚ ਜਲੰਧਰ ਦੀ ਸ਼ਾਲੂ ਨੇ ਜਿੱਤਿਆ 'ਪੰਜਾਬ ਕੌਰ' ਦਾ ਖ਼ਿਤਾਬ <br/>

Ad Position 21
No active advertisement
ਅਜੀਤ ਡੈਸਕ 27-04-2026
ਡਡਵਿੰਡੀ, 26 ਅਪ੍ਰੈਲ (ਦਿਲਬਾਗ ਸਿੰਘ ਝੰਡ)-ਗੁਰੂ ਅੰਗਦ ਦੇਵ ਜੀ ਨੂੰ ਸਮਰਪਿਤ ਪਿੰਡ ਜੈਨਪੁਰ ਵਿਖੇ ਗ੍ਰਾਮ ਪੰਚਾਇਤ ਵਲੋਂ ਪ੍ਰਵਾਸੀ ਭਾਰਤੀਆਂ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਦੂਜੇ ਕੁਸ਼ਤੀ ਦੰਗਲ 'ਚ ਪੰਜਾਬ ਦੇ ਵੱਖ-ਵੱਖ ਅਖਾੜਿਆਂ ਤੋਂ ਪਹੁੰਚੇ ਕਰੀਬ 56 ਪਹਿਲਵਾਨਾਂ ਨੇ ਆਪਣੀ ਤਾਕਤ, ਹੁਨਰ ਤੇ ਜਜ਼ਬੇ ਦਾ ਅਜਿਹਾ ਪ੍ਰਦਰਸ਼ਨ ਕੀਤਾ ਕਿ ਹਰ ਮੈਚ ਦਰਸ਼ਕਾਂ ਲਈ ਯਾਦਗਾਰ ਬਣ ਗਿਆ | ਟੂਰਨਾਮੈਂਟ ਦੌਰਾਨ ਲੜਕੀਆਂ ਦੇ 65 ਕਿੱਲੋ ਭਾਰ ਵਰਗ 'ਚ ਜਲੰਧਰ ਦੀ ਸ਼ਾਲੂ ਨੇ 'ਪੰਜਾਬ ਕੌਰ' ਦਾ ਖ਼ਿਤਾਬ ਜਿੱਤਿਆ, ਜਦਕਿ ਫ਼ਰੀਦਕੋਟ ਦੀ ਰਜਨਦੀਪ ਕੌਰ ਦੂਜੇ ਸਥਾਨ 'ਤੇ ਰਹੀ | ਇਸੇ ਤਰ੍ਹਾਂ ਹੀ ਕਾਰੇਨੋਰ ਦੀ ਸੋਨਲ ਨੇ ਤੀਜਾ ਤੇ ਫ਼ਰੀਦਕੋਟ ਦੀ ਗੁਰਸ਼ਰਨ ਕੌਰ ਨੇ ਚੌਥਾ ਸਥਾਨ ਹਾਸਿਲ ਕੀਤਾ | ਲੜਕਿਆਂ ਦੇ 75 ਕਿੱਲੋ ਵਰਗ 'ਚ ਵੀ ਕਰੀਬ 15 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲੈ ਕੇ ਅਖਾੜੇ ਨੂੰ ਗਰਮਾ ਦਿੱਤਾ | ਫਾਈਨਲ ਮੁਕਾਬਲੇ 'ਚ ਅਨੰਦਪੁਰ ਸਾਹਿਬ ਦੇ ਸਾਹਿਲ ਯਾਦਵ ਨੇ ਬਿਹਤਰੀਨ ਤਕਨੀਕ ਨਾਲ ਖ਼ਿਤਾਬ ਆਪਣੇ ਨਾਂਅ ਕੀਤਾ | ਭਗਤਾ ਭਾਈਕਾ ਦੇ ਅਭਿਸ਼ੇਕ ਰਾਣਾ ਦੂਜੇ, ਮੇਹਲੀ ਦੇ ਰਵੀ ਤੀਜੇ ਤੇ ਜਲੰਧਰ ਦੇ ਸਾਗਰ ਚੌਥੇ ਸਥਾਨ 'ਤੇ ਰਹੇ | 97 ਕਿੱਲੋ ਵਰਗ 'ਚ ਕੁੱਲ 11 ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ | ਫਾਈਨਲ 'ਚ ਜਲੰਧਰ ਦੇ ਸਰਬਜੋਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖ਼ਿਤਾਬ ਆਪਣੇ ਨਾਂਅ ਕੀਤਾ | ਮੇਹਲੀ ਦੇ ਜੀਤ ਦੂਜੇ ਸਥਾਨ 'ਤੇ ਰਹੇ, ਜਦਕਿ ਆਰ. ਸੀ. ਐਫ. ਦੇ ਵੰਸ਼ਦੀਪ ਸਿੰਘ ਤੇ ਜਲੰਧਰ ਦੇ ਰਣਜੀਤ ਸਿੰਘ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਿਲ ਕੀਤਾ | ਤਿੰਨਾਂ ਵਰਗਾਂ 'ਚ ਕਰੀਬ 45 ਤੋਂ ਵੱਧ ਪਹਿਲਵਾਨਾਂ ਦੀ ਭਾਗੀਦਾਰੀ ਨਾਲ ਦੰਗਲ ਨੇ ਖ਼ੂਬ ਰੌਣਕ ਬਣਾਈ ਰੱਖੀ | ਮੈਦਾਨ 'ਚ ਦਰਸ਼ਕਾਂ ਦੀ ਭਾਰੀ ਭੀੜ ਰਹੀ ਅਤੇ ਹਰ ਜਿੱਤ 'ਤੇ ਤਾਲੀਆਂ ਤੇ ਸ਼ਾਬਾਸ਼ੀ ਨਾਲ ਮਾਹੌਲ ਗੂੰਜਦਾ ਰਿਹਾ | ਅੰਤਰਰਾਸ਼ਟਰੀ ਪਹਿਲਵਾਨ ਮਲਕੀਤ ਕਾਂਜਲੀ ਮਾਹਿਰ ਦੇ ਤੌਰ 'ਤੇ ਹਾਜ਼ਰ ਰਹੇ | ਅੰਤ 'ਚ ਪ੍ਰਬੰਧਕਾਂ ਵਲੋਂ ਜੇਤੂ ਪਹਿਲਵਾਨਾਂ ਨੂੰ ਸੁੰਦਰ ਟਰਾਫ਼ੀਆਂ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿੰਡ ਦੇ ਸਰਪੰਚ ਮੇਜਰ ਸਿੰਘ, ਤਰਸੇਮ ਸਿੰਘ ਵਿੱਕੀ, ਚੇਅਰਮੈਨ ਗੁਰਚਰਨ ਸਿੰਘ ਬਿੱਟੂ, ਸੁਸਾਇਟੀ ਦੇ ਪ੍ਰਧਾਨ ਹਰਜੀਤ ਸਿੰਘ, ਕਰਮਜੀਤ ਸਿੰਘ ਮਨੀਲਾ, ਹਰਦੀਪ ਸਿੰਘ, ਅਨੂਪ ਸਿੰਘ, ਹੈਰੀ ਵਿਰਦੀ, ਮੰਗਲ ਸਿੰਘ ਤੇ ਦਲਜਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਏਕਤਾ ਪਾਰਟੀ ਵਲੋਂ ਆਮ ਆਦਮੀ ਪਾਰਟੀ ਨੂੰ ਦਿੱਤਾ ਸਮਰਥਨ ਵਾਪਸ ਲੈਣ ਦਾ ਫ਼ੈਸਲਾ ਅਗਲੀ ਖ਼ਬਰ ਰਾਜੀਵ ਧੀਰ ਨੇ ਆਪਣੀ ਪਤਨੀ ਪਿ੍ਆ ਧੀਰ ਲਈ ਵਾਰਡ ਨੰਬਰ 9 ਤੋਂ ਦਾਅਵੇਦਾਰੀ ਕੀਤੀ ਪੇਸ਼ 'ਆਪ' ਦੇ ਸ਼ਹਿਰੀ ਪ੍ਰਧਾਨ ਰਾਜ...
Ad Position 24