02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਰਾਜੀਵ ਧੀਰ ਨੇ ਆਪਣੀ ਪਤਨੀ ਪਿ੍ਆ ਧੀਰ ਲਈ ਵਾਰਡ ਨੰਬਰ 9 ਤੋਂ ਦਾਅਵੇਦਾਰੀ ਕੀਤੀ ਪੇਸ਼ 'ਆਪ' ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਮਹਾਂਰਿਸ਼ੀ ਵਾਲਮੀਕਿ ਮੰਦਰ ਵਿਖੇ ਹੋਏ ਨਤਮਸਤਕ

Ad Position 21
No active advertisement
ਸੁਲਤਾਨਪੁਰ ਲੋਧੀ ਦੇ ਮੁਹੱਲਾ ਰਿਸ਼ੀ ਨਗਰ ਵਿਖੇ ਆਪਣੀ ਪਤਨੀ ਪਿ੍ਆ ਧੀਰ ਲਈ ਦਾਅਵੇਦਾਰੀ ਪੇਸ਼ ਕਰਨ ਮੌਕੇ 'ਆਪ' ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਨੂੰ ਮੁਹੱਲਾ ਨਿਵਾਸੀ ਸਮਰਥਨ ਦੇਣ ਮੌਕੇ | ਤਸਵੀਰ : ਲਾਡੀ ਸਟੂਡੀਓ <br/> 27-04-2026
ਸੁਲਤਾਨਪੁਰ ਲੋਧੀ, 26 ਅਪ੍ਰੈਲ (ਨਰੇਸ਼ ਹੈਪੀ)-ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਨੇ ਸਥਾਨਕ ਵਾਰਡ ਨੰਬਰ ਨੌਂ ਤੋਂ ਆਪਣੀ ਪਤਨੀ ਪਿ੍ਆ ਧੀਰ ਲਈ ਦਾਅਵੇਦਾਰੀ ਪੇਸ਼ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਟਿਕਟ ਦੇਣ ਦਾ ਅਧਿਕਾਰ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੂੰ ਹੈ | ਉਨ੍ਹਾਂ ਕਿਹਾ ਕਿ ਇਸ ਵਾਰਡ ਦੇ ਲੋਕਾਂ ਨਾਲ ਉਨ੍ਹਾਂ ਦਾ ਡੂੰਘਾ ਸੰਬੰਧ ਹੈ ਤੇ ਉਨ੍ਹਾਂ ਦੀ ਇਕ ਆਵਾਜ਼ ਤੇ ਮੈਂ ਹਰ ਵੇਲੇ ਹਾਜ਼ਰ ਹੁੰਦਾ ਹਾਂ ਤੇ ਹੁੰਦਾ ਰਹਾਂਗਾ | ਰਾਜੀਵ ਧੀਰ ਨੇ ਦੱਸਿਆ ਕਿ ਟਿਕਟ ਦਾ ਐਲਾਨ ਹੋਣ ਮਗਰੋਂ ਵਾਰਡ ਦਾ ਵੱਡੇ ਪੱਧਰ 'ਤੇ ਇਕੱਠ ਕਰਕੇ ਲੋਕਾਂ ਤੋਂ ਸਮਰਥਨ ਮੰਗਿਆ ਜਾਵੇਗਾ | ਉਨ੍ਹਾਂ ਦਾਅਵਾ ਵੀ ਕੀਤਾ ਕਿ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਉਹ ਵੱਡੇ ਫ਼ਰਕ ਨਾਲ ਜੇਤੂ ਰਹਿਣਗੇ | ਵਾਰਡ ਦੇ ਮੁਹੱਲਾ ਰਿਸ਼ੀ ਨਗਰ ਵਾਸੀਆਂ ਨੇ ਰਾਜੀਵ ਧੀਰ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਨੂੰ ਭਾਰੀ ਵੋਟਾਂ ਤੇ ਫ਼ਰਕ ਨਾਲ ਜੇਤੂ ਬਣਾਉਣਗੇ | ਇਸ ਤੋਂ ਪਹਿਲਾਂ ਰਾਜੀਵ ਧੀਰ ਮਹਾਂਰਿਸ਼ੀ ਵਾਲਮੀਕ ਮੰਦਰ, ਰਿਸ਼ੀ ਨਗਰ ਵਿਖੇ ਨਤਮਸਤਕ ਵੀ ਹੋਏ ਜਿੱਥੇ ਮੁਹੱਲਾ ਨਿਵਾਸੀਆਂ ਵਲੋਂ ਰਾਜੀਵ ਧੀਰ, ਪਿ੍ਆ ਧੀਰ ਹਰੀਸ਼ ਪਾਲ ਨਈਅਰ, ਨੀਰਜ ਭਨੋਟ, ਸ਼ਿੰਦਰਪਾਲ, ਜਤਿੰਦਰ ਸੇਠੀ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਲਕਸ਼ਮੀ ਕਾਂਤ ਸੋਨੂੰ, ਸੰਜੀਵ ਕੁਮਾਰ ਘਈ, ਗਗਨ ਨਾਹਰ, ਪੁਰਸ਼ੋਤਮ ਲਾਲ, ਸੰਨੀ ਨਾਹਰ, ਸੰਦੀਪ ਨਾਹਰ, ਚੇਤਨ ਨਾਹਰ, ਨਿਤਿਨ ਸਹੋਤਾ, ਦੀਪਕ ਕੁਮਾਰ, ਪੰਕਜ ਸਹੋਤਾ, ਮੁਨੀਸ਼ ਹੰਸ, ਸੇਠੀ ਸ਼ਾਹ, ਬੌਬੀ ਹੰਸ, ਅਕਸ਼ੇ ਨਾਹਰ, ਯੂਵੀ, ਸੰਦੀਪ ਸਹੋਤਾ, ਰਜੀਵ ਸਹੋਤਾ, ਵਿਕਰਮ ਹੰਸ, ਰਿਸ਼ੀ ਗਿੱਲ, ਦੇਵ ਗਿੱਲ, ਅਸ਼ਵਨੀ ਗਿੱਲ, ਜਤਿੰਦਰ ਸਹੋਤਾ, ਰਕੇਸ਼ ਸਹੋਤਾ ਆਦਿ ਵੀ ਹਾਜ਼ਰ ਸਨ |
ਜੀਤ ਸਿੰਘ ਖ਼ਾਲਸਾ ਨਮਿਤ ਪਾਠ ਦਾ ਭੋਗ ਅੱਜ
ਹੁਸੈਨਪੁਰ, 26 ਅਪ੍ਰੈਲ (ਤਰਲੋਚਨ ਸਿੰਘ ਸੋਢੀ)-ਰਛਪਾਲ ਸਿੰਘ ਖ਼ਾਲਸਾ, ਰੇਸ਼ਮ ਸਿੰਘ ਖ਼ਾਲਸਾ, ਰਜਿੰਦਰ ਸਿੰਘ ਖ਼ਾਲਸਾ ਤੇ ਗੁਰਤੇਜ ਸਿੰਘ ਭਾਣੋਲੰਗਾ ਦੇ ਪਿਤਾ ਸਵ. ਜੀਤ ਸਿੰਘ ਖ਼ਾਲਸਾ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 27 ਅਪ੍ਰੈਲ ਨੂੰ ਦੁਪਹਿਰ 11 ਵਜੇ ਤੋਂ 2 ਤੱਕ ਉਨ੍ਹਾਂ ਦੇ ਗ੍ਰਹਿ ਪਿੰਡ ਭਾਣੋਲੰਗਾ (ਗੁਰਦੁਆਰਾ ਬਾਬਾ ਹਰਨਾਮ ਸਿੰਘ ਜੀ) ਕਪੂਰਥਲਾ ਵਿਖੇ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਜੈਨਪੁਰ ਦੇ ਦੰਗਲ 'ਚ ਜਲੰਧਰ ਦੀ ਸ਼ਾਲੂ ਨੇ ਜਿੱਤਿਆ 'ਪੰਜਾਬ ਕੌਰ' ਦਾ ਖ਼ਿਤਾਬ <br/> ਅਗਲੀ ਖ਼ਬਰ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕਰਵਾਏ
Ad Position 24