03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਮੂਣਕ-ਦੇਹਲਾ ਰੋਡ 'ਤੇ ਭਿਆਨਕ ਸੜਕ ਹਾਦਸੇ 'ਚ ਪ੍ਰਵਾਸੀ ਦੀ ਮੌਤ

Ad Position 21
No active advertisement
ਅਜੀਤ ਡੈਸਕ 27-04-2026
ਮੂਣਕ (ਸੰਗਰੂਰ), 26 ਅਪ੍ਰੈਲ (ਪ੍ਰਵੀਨ ਮਦਾਨ)-ਮੂਣਕ ਤੋਂ ਦੇਹਲਾ ਸ਼ੀਹਾਂ ਸੜਕ 'ਤੇ ਅੱਜ ਦੇਰ ਸ਼ਾਮ ਇੱਕ ਸੜਕ ਹਾਦਸੇ ਵਿਚ ਬਿਹਾਰ ਤੋਂ ਰੋਜ਼ੀ-ਰੋਟੀ ਲਈ ਪੰਜਾਬ ਆਏ ਇੱਕ 35 ਸਾਲਾ ਸਰੋਜ ਪਾਸਵਾਨ ਪਰਵਾਸੀ ਮਜ਼ਦੂਰ ਦੀ ਮੌਕੇ 'ਤੇ ਮੌਤ ਹੋ ਗਈ | ਇਕੱਤਰ ਜਾਣਕਾਰੀ ਅਨੁਸਾਰ, ਟੱਕਰ ਇੰਨੀ ਜ਼ਬਰਦਸਤ ਸੀ ਕਿ ਮਜ਼ਦੂਰ ਦੀ ਇੱਕ ਲੱਤ ਸਰੀਰ ਤੋਂ ਅਲੱਗ ਹੋ ਗਈ | ਮੁੱਢਲੀ ਸਹਾਇਤਾ ਨਾ ਮਿਲਣ ਕਾਰਨ ਉਸ ਨੇ ਤੜਫ ਤੜਫ ਕੇ ਮੌਕੇ 'ਤੇ ਹੀ ਦਮ ਤੋੜ ਦਿੱਤਾ | ਚਸ਼ਮਦੀਦਾਂ ਨੇ ਦੱਸਿਆ ਕਿ ਉਕਤ ਵਿਆਕਤੀ ਪੈਦਲ ਜਾ ਰਿਹਾ ਸੀ ਗੱਡੀ ਦੀ ਰਫ਼ਤਾਰ ਬਹੁਤ ਤੇਜ਼ ਸੀ ਅਤੇ ਡਰਾਈਵਰ ਗੱਡੀ ਤੋਂ ਆਪਣਾ ਸੰਤੁਲਨ ਗਵਾ ਬੈਠਾ, ਜਿਸ ਕਾਰਨ ਸਾਇਕਲ ਰੇੜੀ ਨੂੰ ਟੱਕਰ ਮਾਰਦੇ ਹੋਏ ਉਕਤ ਵਿਅਕਤੀ ਨੂੰ ਲਪੇਟ ਵਿਚ ਲੈ ਲਿਆ, ਜੋ ਬਿਹਾਰ ਦਾ ਰਹਿਣ ਵਾਲਾ ਸੀ ਤੇ ਇੱਥੇ ਸ਼ੈਲਰ ਵਿਚ ਮਜ਼ਦੂਰੀ ਕਰਦਾ ਸੀ | ਸਾਬਕਾ ਕੌਂਸਲਰ ਕਾਲਾ ਸਿੰਘ ਤੇ ਮੌਕੇ 'ਤੇ ਮੌਜੂਦ ਸਮਾਜ ਸੇਵੀ ਬਲਵੀਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮੂਣਕ ਪੁਲਿਸ ਨੂੰ ਦਿੱਤੀ, ਜਿਨ੍ਹਾਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਔਰਤਾਂ ਦੀ ਸੁਰੱਖਿਆ ਪ੍ਰਤੀ ਵਚਨਬੱਧ ਹੈ-ਮੋਦੀ <br/> ਅਗਲੀ ਖ਼ਬਰ ਭਾਰਤ ਵਲੋਂ ਐੱਲ.ਪੀ.ਜੀ. ਤੇ ਪੀ.ਐੱਨ.ਜੀ. ਦੀ ਪੂਰੀ ਸਪਲਾਈ ਬਰਕਰਾਰ <br/>
Ad Position 24