03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਭਾਜਪਾ ਔਰਤਾਂ ਦੀ ਸੁਰੱਖਿਆ ਪ੍ਰਤੀ ਵਚਨਬੱਧ ਹੈ-ਮੋਦੀ <br/>

Ad Position 21
No active advertisement
ਅਜੀਤ ਡੈਸਕ 27-04-2026
ਬੋਨਗਾਓਾ/ਅਰਾਮਬਾਗ (ਪੱਛਮੀ ਬੰਗਾਲ), 26 ਅਪ੍ਰੈਲ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿ੍ਣਮੂਲ ਕਾਂਗਰਸ 'ਤੇ 'ਔਰਤਾਂ 'ਤੇ ਤਸ਼ੱਦਦ ਕਰਨ ਵਾਲੇ ਮਾੜੇ ਅਨਸਰਾਂ ਨੂੰ ਪਨਾਹ ਦੇਣ' ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਭਾਜਪਾ ਦੁਆਰਾ ਸੰਦੇਸ਼ਖਾਲੀ ਦੀ ਰੇਖਾ ਪਾਤਰਾ ਤੇ ਆਰ ਜੀ ਕਰ ਪੀੜਤਾ ਦੀ ਮਾਂ ਨੂੰ ਚੋਣ ਟਿਕਟ ਦੇਣਾ ਔਰਤਾਂ ਦੀ ਸੁਰੱਖਿਆ ਯਕੀਨੀ ਕਰਨ ਪ੍ਰਤੀ ਪਾਰਟੀ ਦੀ ਪ੍ਰਤੀਬੱਧਤਾ ਦਾ ਸਬੂਤ ਹੈ | ਪਾਰਟੀ ਨੇ ਹਿੰਗਲਗੰਜ ਤੋਂ ਪਾਤਰਾ ਨੂੰ ਅਤੇ ਪਾਨੀਹਾਟੀ ਤੋਂ ਰਤਨਾ ਦੇਬਨਾਥ ਜੋ ਆਰ ਜੀ ਕਰ ਹਸਪਤਾਲ ਦੀ ਉਸ ਡਾਕਟਰ ਦੀ ਮਾਂ ਹੈ, ਜਿਸ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ, ਨੂੰ ਮੈਦਾਨ 'ਚ ਉਤਾਰਿਆ ਹੈ | ਉਤਰੀ 24 ਪਰਗਨਾ ਜ਼ਿਲ੍ਹੇ ਦੇ ਬੋਨਗਾਓਾ 'ਚ ਸਥਿਤ ਮਤੁਆ ਭਾਈਚਾਰੇ ਦੇ ਗੜ੍ਹ ਠਾਕੁਰਨਗਰ 'ਚ ਬੋਲਦੇ ਹੋਏ ਮੋਦੀ ਨੇ ਇਹ ਵੀ ਕਿਹਾ ਕਿ ਗੁਅ ਾਂਢੀ ਦੇਸ਼ 'ਚ ਧਾਰਮਿਕ ਅਤਿਆਚਾਰਾਂ ਤੋਂ ਬਾਅਦ ਭਾਰਤ 'ਚ ਸ਼ਰਨ ਲੈਣ ਵਾਲੇ ਸਾਰੇ ਸ਼ਰਨਾਰਥੀਆਂ ਨੂੰ ਨਾਗਰਿਕ ਸੋਧ ਐਕਟ ਤਹਿਤ ਤੈਅ ਪ੍ਰਕਿਰਿਆਵਾਂ ਜ਼ਰੀਏ ਨਾਗਰਿਕਤਾ ਦਿੱਤੀ ਜਾਏਗੀ | ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਤੁਸੀਂ ਭਾਜਪਾ ਨੂੰ ਵੋਟ ਦਿਓ ਅਤੇ ਪਾਰਟੀ ਤੁਹਾਨੂੰ ਤਿ੍ਣਮੂਲ ਕਾਂਗਰਸ ਦੇ 'ਮਹਾਂ ਜੰਗਲਰਾਜ' ਤੋਂ ਆਜ਼ਾਦੀ ਦਿਵਾਏਗੀ | ਉਨ੍ਹਾਂ ਨੇ ਸਾਰੇ ਘੁਸਪੈਠੀਆਂ ਨੂੰ 29 ਅਪ੍ਰੈਲ ਭਾਵ ਚੋਣਾਂ ਦੇ ਆਖਰੀ ਪੜਾਅ ਦੀ ਤਰੀਕ ਤੋਂ ਪਹਿਲਾਂ ਦੇਸ਼ ਛੱਡਣ ਦੀ ਚਿਤਾਵਨੀ ਵੀ ਦਿੱਤੀ | ਹੁਗਲੀ ਜ਼ਿਲ੍ਹੇ ਦੇ ਅਰਾਮਬਾਗ ਦੇ ਹਰੀਪਾਲ ਇਲਾਕੇ 'ਚ ਆਪਣੀ ਦੂਸਰੀ ਚੋਣ ਰੈਲੀ ਦੌਰਾਨ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਸਰਕਾਰ ਚਲਾਉਣ ਲਈ ਟੀ.ਐਮ.ਸੀ. ਦੀ 'ਅਸਮਾਜਿਕ ਤੱਤਾਂ 'ਤੇ ਨਿਰਭਰਤਾ' ਦੇ ਕਾਰਨ ਅਕਸਰ ਕਲਕੱਤਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੂੰ ਦਖ਼ਲ ਦੇਣਾ ਪੈਂਦਾ ਹੈ ਤੇ ਸਰਕਾਰ ਨੂੰ ਸਹੀ ਰਸਤੇ 'ਤੇ ਲਿਆਉਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਤਿ੍ਣਮੂਲ ਕਾਂਗਰਸ ਦੀ ਕਰੂੜ ਸਰਕਾਰ ਰਾਜ ਸਕੱਤਰੇਤ ਤੋਂ ਨਹੀਂ ਚਲਦੀ, ਬਲਕਿ ਇਸ ਨੂੰ ਮਾੜੇ ਅਨਸਰ ਤੇ ਅਪਰਾਧੀ ਚਲਾਉਂਦੇ ਹਨ, ਜਿਸ ਦੀ ਵਜ੍ਹਾ ਨਾਲ ਸਰਕਾਰ ਨੂੰ ਸਹੀ ਰਸਤੇ 'ਤੇ ਲਿਆਉਣ ਲਈ ਅਦਾਲਤਾਂ ਨੂੰ ਦਖ਼ਲ ਦੇਣਾ ਪੈਂਦਾ ਹੈ | ਉਨ੍ਹਾਂ ਵਾਅਦਾ ਕੀਤਾ ਕਿ ਰਾਜ 'ਚ ਭਾਜਪਾ ਸਰਕਾਰ ਦੀ ਪਹਿਲੀ ਮੰਤਰੀ ਮੰਡਲ ਬੈਠਕ 'ਚ ਕੇਂਦਰ ਦੀ ਪ੍ਰਮੁੱਖ ਸਿਹਤ ਬੀਮਾ ਯੋਜਨਾ ਤੇ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਨੂੰ ਲਾਗੂ ਕਰਨ ਦੀ ਮਨਜ਼ੂਰੀ ਦਿੱਤੀ ਜਾਏਗੀ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਭਰ 'ਚ ਬਿਜਲੀ ਦੀ ਮੰਗ 256 ਗੀਗਾਵਾਟ ਤੋਂ ਵੱਧ ਦੇ ਸਭ ਤੋਂ ਉੱਚੇ ਪੱਧਰ 'ਤੇ ਪੁੱਜੀ <br/> ਅਗਲੀ ਖ਼ਬਰ ਮੂਣਕ-ਦੇਹਲਾ ਰੋਡ 'ਤੇ ਭਿਆਨਕ ਸੜਕ ਹਾਦਸੇ 'ਚ ਪ੍ਰਵਾਸੀ ਦੀ ਮੌਤ
Ad Position 24