06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਬੰਗਾਲ 'ਚ ਹਟਾਏ ਗਏ 90 ਲੱਖ ਵੋਟਰ ਤਿ੍ਣਮੂਲ ਕਾਂਗਰਸ ਦਾ ਸਮਰਥਨ ਕਰਨ-ਕੇਜਰੀਵਾਲ

Ad Position 21
No active advertisement
ਅਜੀਤ ਡੈਸਕ 27-04-2026

ਕੋਲਕਾਤਾ, 26 ਅਪ੍ਰੈਲ (ਏਜੰਸੀ)-'ਆਪ' ਨੇਤਾ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਭਾਜਪਾ ਤੇ ਚੋਣ ਕਮਿਸ਼ਨ ਦੀ ਸਾਜ਼ਿਸ਼ ਕਾਰਨ ਪੱਛਮੀ ਬੰਗਾਲ ਵਿਚ ਵੋਟਰ ਸੂਚੀਆਂ 'ਚੋਂ 90 ਲੱਖ ਵੋਟਰਾਂ ਦੇ ਨਾਂਅ ਵਿਸ਼ੇਸ਼ ਤੀਬਰ ਸੋਧ ਪ੍ਰਕਿਰਿਆ ਤਹਿਤ ਹਟਾਏ ਗਏ | ਉਨ੍ਹਾਂ ਦਾਅਵਾ ਕੀਤਾ ਕਿ ਇਹ ਨਾਗਰਿਕਤਾ ਨਾਲ ਜੁੜੇ ਦਸਤਾਵੇਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ | ਇਥੇ ਰਾਸਬਿਹਾਰੀ ਹਲਕੇ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਦੋਸ਼ ਲਗਾਏ ਕਿ ਉਨ੍ਹਾਂ ਵਿਧਾਨ ਸਭਾ ਚੋਣਾਂ ਲਈ 3.5 ਲੱਖ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕਰਕੇ ਰਾਜ ਦੇ ਲੋਕਾਂ ਦਾ 'ਅਪਮਾਨ' ਕੀਤਾ ਹੈ | ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਤਿ੍ਣਮੂਲ ਕਾਂਗਰਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਦੇ ਨਾਂਅ ਕਥਿਤ ਤੌਰ 'ਤੇ ਵੋਟਰ ਸੂਚੀ 'ਚੋਂ ਹਟਾਏ ਗਏ ਸਨ | ਉਨ੍ਹਾਂ ਕਿਹਾ ਕਿ ਜਾਓ ਅਤੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਇਸ ਚੋਣ 'ਚ ਟੀ.ਐਮ.ਸੀ. ਉਮੀਦਵਾਰਾਂ ਨੂੰ ਵੋਟ ਪਾਉਣ ਲਈ ਕਹੋ | ਦੀਦੀ ਨੂੰ ਭਾਜਪਾ ਵਿਰੁੱਧ ਇਹ ਲੜਾਈ ਜਿੱਤਣੀ ਪਵੇਗੀ, ਜੋ (ਭਾਜਪਾ) ਚੋਣਾਂ ਜਿੱਤਣ ਲਈ ਆਪਣੀ ਵੱਡੀ ਸਾਜ਼ਿਸ਼ ਤਹਿਤ ਤੁਹਾਡੇ ਨਾਗਰਿਕਤਾ ਅਧਿਕਾਰ ਖੋਹਣਾ ਚਾਹੁੰਦੀ ਹੈ | ਕੇਜਰੀਵਾਲ ਨੇ ਕਿਹਾ ਕਿ ਯਾਦ ਰੱਖੋ, ਉਹ (ਭਾਜਪਾ) ਤੁਹਾਡੇ ਨਾਗਰਿਕਤਾ ਨਾਲ ਜੁੜੇ ਦਸਤਾਵੇਜ਼, ਜਿਵੇਂ ਕਿ ਰਾਸ਼ਨ ਕਾਰਡ ਰੱਦ ਕਰਵਾ ਦੇਣਗੇ ਅਤੇ ਸਿਰਫ਼ ਮਮਤਾ ਬੈਨਰਜੀ ਹੀ ਤੁਹਾਡੀ ਮਦਦ ਕਰ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਅਤੇ ਈਰਾਨੀ ਅਧਿਕਾਰੀ ਫ਼ੋਨ 'ਤੇ ਗੱਲਬਾਤ ਕਰ ਸਕਦੇ ਹਨ-ਟਰੰਪ ਅਗਲੀ ਖ਼ਬਰ ਹਲਕੀ ਬਾਰਿਸ਼ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ ਦੀ ਸੰਭਾਵਨਾ
Ad Position 24