ਨਵੀਂ ਦਿੱਲੀ, 26 ਅਪ੍ਰੈਲ (ਏਜੰਸੀ)-ਐਤਵਾਰ ਨੂੰ ਉੱਤਰੀ ਰਾਜ ਪੰਜਾਬ, ਰਾਜਸਥਾਨ ਅਤੇ ਉਤਰ ਪ੍ਰਦੇਸ਼ 'ਚ ਤਾਪਮਾਨ 45 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ | ਹਾਲਾਂਕਿ 28 ਅਪ੍ਰੈਲ ਤੋਂ ਪੱਛਮੀ ਗੜਬੜੀ ਕਾਰਨ ਬਾਰਿਸ਼ ਅਤੇ ਗਰਜ-ਤੂਫ਼ਾਨ ਨਾਲ ਕੁਝ ਰਾਹਤ ਮਿਲਣ ਦੀ ਉਮੀਦ ਹੈ | ਭਾਰਤ ਮÏਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਤੱਕ ਗਰਮ ਮÏਸਮ ਦੀਆਂ ਸਥਿਤੀਆਂ ਬਣੇ ਰਹਿਣ ਦੀ ਸੰਭਾਵਨਾ ਹੈ ਅਤੇ ਲੋਕਾਂ ਨੂੰ ਗਰਮੀ ਦੇ ਲੰਬੇ ਸਮੇਂ ਤੱਕ ਸੰਪਰਕ ਤੋਂ ਬਚਣ ਦੀ ਸਲਾਹ ਦਿੱਤੀ ਹੈ | ਬਿਜਲੀ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਦੀ ਬਿਜਲੀ ਦੀ ਮੰਗ ਸਨਿਚਰਵਾਰ ਨੂੰ 256.11 ਜੀ.ਡਬਲਿਊ. ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ | ਦਿੱਲੀ ਵਿੱਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਅÏਸਤ ਤੋਂ 3.1 ਡਿਗਰੀ ਵੱਧ ਹੈ | ਰਿਜ 'ਚ ਸਭ ਤੋਂ ਵੱਧ ਤਾਪਮਾਨ 43.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਉੱਤਰ ਪ੍ਰਦੇਸ਼ 'ਚ ਐਤਵਾਰ ਨੂੰ ਕਈ ਥਾਵਾਂ 'ਤੇ ਤਾਪਮਾਨ 46.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ | ਐਤਵਾਰ ਨੂੰ ਪੰਜਾਬ ਤੇ ਹਰਿਆਣਾ 'ਚ ਭਾਰੀ ਤਾਪਮਾਨ ਰਿਹਾ, ਬਠਿੰਡਾ (43.7) ਤੇ ਨਾਰਨÏਲ (44.2) ਦੋਵਾਂ ਰਾਜਾਂ 'ਚ ਸਭ ਤੋਂ ਗਰਮ ਸਥਾਨ ਰਹੇ¢