06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਕੋਲਕਾਤਾ ਨੇ ਜਿੱਤਿਆ ਆਈ.ਪੀ.ਐਲ. ਦਾ ਪਹਿਲਾ ਸੁਪਰ ਓਵਰ

Ad Position 21
No active advertisement
ਅਜੀਤ ਡੈਸਕ 27-04-2026
ਲਖਨਊ, 26 ਅਪ੍ਰੈਲ (ਏਜੰਸੀ)-ਆਈ.ਪੀ.ਐਲ. 2026 ਦੇ 38ਵੇਂ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਇਸ ਸੀਜ਼ਨ ਦਾ ਪਹਿਲਾ ਸੂਪਰ ਓਵਰ ਖੇਡਿਆ ਗਿਆ | ਜਿਸ'ਚ ਕੋਲਕਾਤਾ ਨੇ ਇਕ ਸ਼ਾਨਦਾਰ ਜਿੱਤ ਦਰਜ ਕੀਤੀ | ਇਥੋਂ ਦੇ ਏਕਾਨਾ ਸਟੇਡੀਅਮ 'ਚ ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਰਿੰਕੂ ਸਿੰਘ ਦੀ 83 ਦÏੜਾਂ ਦੀ ਪਾਰੀ ਨਾਲ, ਕੇ.ਕੇ.ਆਰ. ਨੇ ਕੁੱਲ 155 ਦÏੜਾਂ ਬਣਾਈਆਂ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਕੇ.ਕੇ.ਆਰ. ਦੀ ਸ਼ੁਰੂਆਤ ਬਹੁਤ ਮਾੜੀ ਰਹੀ | ਟਿਮ ਸੀਫਰਟ ਇਸ ਵਾਰ ਮੁੜ ਖਾਤਾ ਨਹੀਂ ਖੋਲ੍ਹ ਸਕਿਆ | ਰਹਾਣੇ ਨੇ 10 ਤੇ ਕੈਮਰਨ ਗ੍ਰੀਨ ਨੇ 34 ਦÏੜਾਂ ਬਣਾਈਆਂ | ਇਸ ਤੋਂ ਇਲਾਵਾ, ਅੰਗਕ੍ਰਿਸ਼, ਪਾਵੇਲ ਤੇ ਅਨੁਕੂਲ ਰਾਏ ਪੂਰੀ ਤਰ੍ਹਾਂ ਅਸਫਲ ਰਹੇ | ਰਿੰਕੂ ਸਿੰਘ ਨੇ 51 ਗੇਂਦਾਂ ਵਿਚ 83 ਦੌੜਾਂ ਦੀ ਪਾਰੀ ਖੇਡੀ | ਜਿਸ ਦੌਰਾਨ ਉਸਨੇ 7 ਚੌਕੇ ਤੇ 5 ਛੱਕੇ ਲਗਾਏ | ਉਸਦੇ ਯੋਗਦਾਨ ਦੀ ਬਦੌਲਤ ਕੇ.ਕੇ.ਆਰ. ਨੇ 7 ਵਿਕਟਾਂ ਦੇ ਨੁਕਸਾਨ 'ਤੇ ਕੁੱਲ 155 ਦÏੜਾਂ ਬਣਾਈਆਂ | ਟੀਚੇ ਦੀ ਪ੍ਰਾਪਤੀ ਲਈ ਬੱਲੇਬਾਜ਼ੀ ਕਰਨ ਪਹੁੰਚੀ ਲਖਨਊ ਨੇ ਸ਼ੁਰੂਆਤ 'ਚ ਹੀ 8 ਦੌੜਾਂ ਦੇ ਸਕੋਰ 'ਤੇ ਮਿਸ਼ੇਲ ਮਾਰਸ਼ (2) ਦੀ ਵਿਕਟ ਗਵਾ ਦਿੱਤੀ | ਇਸ ਤੋਂ ਬਾਅਦ ਸਲਾਮੀ ਬੱਲਬਾਜ਼ ਏਡਨ ਮਾਰਕਰਮ ਤੇ ਰਿਸ਼ਭ ਪੰਤ ਨੇ ਇਕ ਸ਼ਾਨਦਾਰ ਸਾਂਝੇਦਾਰੀ ਕੀਤੀ | ਪਰ ਉਨ੍ਹਾਂ ਦੋਵਾਂ ਦੇ ਆਉਟ ਹੋਣ ਤੋਂ ਬਾਅਦ ਟੀਮ ਦਾ ਬੱਲੇਬਾਜ਼ੀ ਕ੍ਰਮ ਢਹਿ-ਢੇਰੀ ਹੋ ਗਿਆ | ਪਰ ਇਸ ਸਭ ਦੇ ਬਾਵਜੂਦ ਲਖਨਊ 20 ਓਵਰਾਂ 'ਚ ਮੈਚ 'ਚ ਡਰਾਅ ਕਰਨ 'ਚ ਕਾਮਯਾਬ ਰਿਹਾ | ਮੈਚ ਦੇ ਫ਼ੈਸਲੇ ਲਈ ਖੇਡੇ ਗਏ ਸੁਪਰ ਓਵਰ 'ਚ ਸੁਨੀਲ ਨਾਰਾਇਣ ਨੇ ਕੋਲਕਾਤਾ ਲਈ ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਕੀਤਾ, ਮੈਚ ਨੂੰ ਪੂਰੀ ਤਰ੍ਹਾਂ ਆਪਣੀ ਟੀਮ ਦੇ ਹੱਕ 'ਚ ਕਰ ਦਿੱਤਾ | ਪਹਿਲੀ ਹੀ ਗੇਂਦ 'ਤੇ ਨਾਰਾਇਣ ਨੇ ਨਿਕੋਲਸ ਪੂਰਨ ਨੂੰ ਆਉਟ ਕੀਤਾ | ਦੂਜੀ ਗੇਂਦ 'ਤੇ ਰਿਸ਼ਭ ਪੰਤ ਇਕ ਦੌੜ ਬਣਾਉਣ 'ਚ ਕਾਮਯਾਬ ਰਿਹਾ | ਤੀਜੀ ਗੇਂਦ 'ਤੇ ਏਡਨ ਮਾਰਕਰਾਮ ਆਉਟ ਹੋ ਗਿਆ | ਮਾਰਕਰਾਮ ਵਲੋਂ ਲਗਾਏ ਸ਼ਾਟ ਨੂੰ ਰੋਵਮੈਨ ਪਾਵੇਲ ਖੇਡ ਦੇ ਮੈਦਾਨ 'ਚ ਫਲਿੱਕ ਕਰਨ ਦੀ ਸ਼ਾਨਦਾਰ ਕੋਸ਼ਿਸ਼ ਕੀਤੀ, ਜਿੱਥੇ ਰਿੰਕੂ ਸਿੰਘ ਨੇ ਕੈਚ ਪੂਰਾ ਕੀਤਾ | ਸੁਪਰ ਓਵਰ 'ਚ ਕੋਲਕਾਤਾ ਨੂੰ ਜਿੱਤਣ ਲਈ ਸਿਰਫ਼ 2 ਦÏੜਾਂ ਦੀ ਲੋੜ ਸੀ ਤੇ ਰਿੰਕੂ ਸਿੰਘ ਨੇ ਪਹਿਲੀ ਹੀ ਗੇਂਦ 'ਤੇ ਚੌਕਾ ਲਗਾ ਕੇ ਮੈਚ ਦਾ ਅੰਤ ਕੀਤਾ | ਇਸ ਤਰ੍ਹਾਂ ਕੋਲਕਾਤਾ ਨੇ ਇਕ ਸ਼ਾਨਦਾਰ ਜਿੱਤ ਦਰਜ ਕੀਤੀ |
Ad Position 22
No active advertisement
ਪਿਛਲੀ ਖ਼ਬਰ ਹਲਕੀ ਬਾਰਿਸ਼ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ ਦੀ ਸੰਭਾਵਨਾ ਅਗਲੀ ਖ਼ਬਰ ਸ਼ਾਹਬਾਜ਼ ਸ਼ਰੀਫ਼ ਵਲੋਂ ਟਰੰਪ 'ਤੇ ਹਮਲੇ ਦੀ ਨਿੰਦਾ
Ad Position 24