08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪੱਛਮੀ ਏਸ਼ੀਆ ਸੰਕਟ ਨਾਲ ਬਾਸਮਤੀ ਬਰਾਮਦ 'ਤੇ ਦਬਾਅ, ਪਰ ਪੰਜਾਬ 'ਚ ਬਿਜਾਈ ਹਾਲਾਤ ਸੁਖਾਲੇ <br/>

Ad Position 21
No active advertisement
ਅਜੀਤ ਡੈਸਕ 29-04-2026

ਮੂਨਕ, 28 ਅਪ੍ਰੈਲ (ਕੇਵਲ ਸਿੰਗਲਾ)-ਪੱਛਮੀ ਏਸ਼ੀਆ ਵਿਚ ਚੱਲ ਰਹੇ ਤਣਾਅ ਦਾ ਅਸਰ ਹੁਣ ਭਾਰਤ ਦੇ ਬਾਸਮਤੀ ਚੌਲ ਨਿਰਯਾਤ 'ਤੇ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ | ਬਾਸਮਤੀ ਚੌਲ ਬਰਾਮਦਕਾਰਾਂ ਵਲੋਂ ਸਰਕਾਰ ਕੋਲ ਤੁਰੰਤ ਦਖ਼ਲ ਦੀ ਮੰਗ ਕੀਤੀ ਗਈ ਹੈ, ਕਿਉਂਕਿ ਵਧਦੇ ਸ਼ਿਪਿੰਗ ਖ਼ਰਚਿਆਂ ਨੇ ਕਾਰੋਬਾਰ ਨੂੰ ਕਾਫ਼ੀ ਮੁਸ਼ਕਿਲ ਬਣਾ ਦਿੱਤਾ ਹੈ | ਬਾਸਮਤੀ ਰਾਈਸ ਫਾਰਮਰਜ਼ ਐਂਡ ਐਕਸਪੋਰਟਰਜ਼ ਡਿਵੈਲਪਮੈਂਟ ਫੋਰਮ ਮੁਤਾਬਕ, ਲੜਾਈ ਜੋਖ਼ਮ ਸਰਚਾਰਜ 800 ਡਾਲਰ ਤੋਂ ਵਧ ਕੇ 6000 ਡਾਲਰ ਪ੍ਰਤੀ ਕੰਟੇਨਰ ਤੱਕ ਪਹੁੰਚ ਗਿਆ ਹੈ | ਕਈ ਮਾਮਲਿਆਂ ਵਿਚ ਇਹ ਖਰਚਾ ਸਮਾਨ ਦੀ ਕੁੱਲ ਕੀਮਤ ਦਾ 60 ਤੋਂ 70 ਫ਼ੀਸਦੀ ਬਣ ਰਿਹਾ ਹੈ | ਫੋਰਮ ਦੀ ਚੇਅਰਪਰਸਨ ਪਿ੍ਯੰਕਾ ਮਿੱਤਲ ਨੇ ਕਿਹਾ ਕਿ ਬਰਾਮਦਕਾਰਾਂ 'ਤੇ ਅਜਿਹੇ ਵਾਧੂ ਖ਼ਰਚੇ ਥੋਪੇ ਜਾ ਰਹੇ ਹਨ, ਜਿਨ੍ਹਾਂ 'ਤੇ ਉਨ੍ਹਾਂ ਦਾ ਕੋਈ ਕੰਟਰੋਲ ਨਹੀਂ | ਸ਼ਿਪਿੰਗ ਕੰਪਨੀਆਂ ਵਲੋਂ ਬਿਨਾਂ ਪਹਿਲਾਂ ਸੂਚਨਾ ਦਿੱਤੇ ਚਾਰਜ ਵਧਾਏ ਜਾ ਰਹੇ ਹਨ, ਜਦਕਿ ਕਈ ਵਾਰ ਸਮਾਨ ਨੂੰ ਮੱਧ-ਰਸਤੇ ਹੋਰ ਬੰਦਰਗਾਹਾਂ ਵੱਲ ਮੋੜ ਦਿੱਤਾ ਜਾਂਦਾ ਹੈ ਜਾਂ ਟਰਾਂਸ਼ਿਪਮੈਂਟ ਹੱਬਾਂ 'ਤੇ ਰੋਕ ਲਿਆ ਜਾਂਦਾ ਹੈ | ਇਸ ਤੋਂ ਇਲਾਵਾ, ਕੁੱਝ ਮਾਮਲਿਆਂ ਵਿਚ ਕੰਟੇਨਰ ਵਾਪਸ ਭਾਰਤ ਭੇਜੇ ਜਾਣ ਕਾਰਨ ਨੁਕਸਾਨ ਹੋਰ ਵਧ ਰਿਹਾ ਹੈ | ਇਹ ਸਾਰੇ ਖ਼ਰਚੇ ਬਰਾਮਦਕਾਰਾਂ ਨੂੰ ਹੀ ਝੇਲਣੇ ਪੈਂਦੇ ਹਨ, ਜਿਸ ਨਾਲ ਖ਼ਾਸ ਕਰਕੇ ਛੋਟੇ ਬਰਾਮਦਕਾਰ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ ਅਤੇ ਕਈਆਂ ਨੂੰ ਆਪਣਾ ਮਾਲ ਛੱਡਣ ਬਾਰੇ ਵੀ ਸੋਚਣਾ ਪੈ ਰਿਹਾ ਹੈ | ਫੋਰਮ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ: ਖ਼ਰਚੇ ਸਿਰਫ਼ ਦਿੱਤੀਆਂ ਸੇਵਾਵਾਂ ਦੇ ਆਧਾਰ 'ਤੇ ਹੀ ਲਏ ਜਾਣ, ਮਨਮਾਨੇ ਅਤੇ ਜ਼ਬਰਦਸਤੀ ਚਾਰਜਾਂ 'ਤੇ ਰੋਕ ਲਗਾਈ ਜਾਵੇ, ਜਿਉਂ-ਪੋਲਿਟਿਕਲ ਸੰਕਟਾਂ ਦੌਰਾਨ ਸਪਸ਼ਟ ਨਿਯਮ ਬਣਾਏ ਜਾਣ, ਇਸ ਸਥਿਤੀ ਜੇਕਰ ਜਲਦੀ ਕਾਬੂ ਨਾ ਕੀਤੀ ਗਈ ਤਾਂ ਭਾਰਤ ਦੀ ਸਮੁੰਦਰੀ ਵਪਾਰ ਪ੍ਰਣਾਲੀ 'ਤੇ ਭਰੋਸਾ ਘੱਟ ਸਕਦਾ ਹੈ ਅਤੇ ਗਲੋਬਲ ਬਾਜ਼ਾਰ ਵਿਚ ਬਾਸਮਤੀ ਦੀ ਹਿੱਸੇਦਾਰੀ ਨੂੰ ਨੁਕਸਾਨ ਪਹੁੰਚ ਸਕਦਾ ਹੈ | ਦੂਜੇ ਪਾਸੇ, ਪੰਜਾਬ ਵਿਚ ਇਸ ਸਮੇਂ ਬਾਸਮਤੀ ਝੋਨੇ ਦੀ ਪਨੀਰੀ ਬਿਜਾਈ ਦਾ ਮੌਸਮ ਜਾਰੀ ਹੈ | ਕਿਸਾਨਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਮੌਜੂਦਾ ਹਾਲਾਤ ਪਿਛਲੇ ਸਾਲ ਨਾਲੋਂ ਕਾਫ਼ੀ ਸੁਖਾਲੇ ਹਨ ਅਤੇ ਬਿਜਾਈ ਪ੍ਰਤੀ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਹੈ | ਹਾਲਾਂਕਿ ਨਿਰਯਾਤ 'ਤੇ ਦਬਾਅ ਬਣਿਆ ਹੋਇਆ ਹੈ, ਫਿਰ ਵੀ ਮਾਰਕੀਟ ਇਸ ਵੇਲੇ ਸਥਿਰ ਦਿਖਾਈ ਦੇ ਰਹੀ ਹੈ | ਗੌਰਤਲਬ ਹੈ ਕਿ ਬਾਸਮਤੀ ਝੋਨੇ ਦੀ ਖ਼ਰੀਦ ਪੂਰੀ ਤਰ੍ਹਾਂ ਨਿੱਜੀ ਵਪਾਰੀਆਂ ਵਲੋਂ ਕੀਤੀ ਜਾਂਦੀ ਹੈ | ਇਸ ਕਰਕੇ ਨਿਰਯਾਤ 'ਤੇ ਪੈਣ ਵਾਲਾ ਵਾਧੂ ਖ਼ਰਚ ਅਗਲੇ ਸੀਜ਼ਨ ਵਿਚ ਕਿਸਾਨਾਂ ਨੂੰ ਮਿਲਣ ਵਾਲੀ ਕੀਮਤ 'ਤੇ ਅਸਰ ਪਾ ਸਕਦਾ ਹੈ | ਇਸ ਸੰਦਰਭ ਵਿਚ ਮੰਗ ਉੱਠ ਰਹੀ ਹੈ ਕਿ ਸਰਕਾਰ ਵਲੋਂ ਬਾਸਮਤੀ ਲਈ ਐਮ.ਐਸ.ਪੀ. ਜਾਂ ਹੋਰ ਕੋਈ ਸੁਰੱਖਿਅਤ ਖ਼ਰੀਦ ਪ੍ਰਣਾਲੀ ਲਾਗੂ ਕੀਤੀ ਜਾਵੇ, ਤਾਂ ਜੋ ਕਿਸਾਨ ਬਿਨਾਂ ਜ਼ੋਖ਼ਮ ਦੇ ਇਸ ਦੀ ਬਿਜਾਈ ਕਰ ਸਕਣ | ਖੇਤੀ ਵਿਦਵਾਨਾਂ ਦੇ ਅਨੁਸਾਰ, ਬਾਸਮਤੀ ਝੋਨਾ ਦੀ ਕਾਸ਼ਤ ਲਈ ਘੱਟ ਪਾਣੀ ਦੀ ਲੋੜ ਹੋਣ ਕਰਕੇ ਪੰਜਾਬ ਲਈ ਇੱਕ ਵਧੀਆ ਵਿਕਲਪ ਹੈ | ਜੇ ਨਿਰਯਾਤ ਸੰਬੰਧੀ ਸਮੱਸਿਆਵਾਂ ਦਾ ਜਲਦੀ ਹੱਲ ਕੱਢਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਹ ਫ਼ਸਲ ਕਿਸਾਨਾਂ ਅਤੇ ਦੇਸ਼ ਦੀ ਅਰਥਵਿਵਸਥਾ ਲਈ ਹੋਰ ਵੀ ਲਾਭਕਾਰੀ ਸਾਬਤ ਹੋ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ 'ਮੁੱਖ ਮੰਤਰੀ ਮਾਂਵਾਂ ਧੀਆਂ ਸਤਿਕਾਰ ਯੋਜਨਾ' ਦਾ ਦੂਜਾ ਪੜਾਅ 5 ਤੋਂ <br/> ਅਗਲੀ ਖ਼ਬਰ ਪੰਜਾਬ ਦੇ ਲੋਕ ਬਸਪਾ ਨੂੰ ਇਕ ਮੌਕਾ ਦੇਣ-ਕਰੀਮਪੁਰੀ <br/>
Ad Position 24