ਚੰਡੀਗੜ੍ਹ, 28 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੀਆਂ ਔਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਮੁੱਖ ਮੰਤਰੀ ਮਾਂਵਾਂ ਧੀਆਂ ਸਕੀਮ' ਤਹਿਤ ਸੂਬੇ ਭਰ 'ਚ ਵਿਸ਼ੇਸ਼ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ | ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਦੂਜੇ ਪੜਾਅ ਵਿਚ ਇਹ ਕੈਂਪ 5 ਮਈ 2026 ਤੋਂ ਆਂਗਣਵਾੜੀ ਕੇਂਦਰਾਂ 'ਤੇ ਲਗਾਏ ਜਾਣਗੇ, ਜਿੱਥੇ ਯੋਗ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਅਤੇ ਪੜਤਾਲ ਕੀਤੀ ਜਾਵੇਗੀ | ਇਸ ਸਕੀਮ ਅਧੀਨ ਯੋਗ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਤੇ ਅਨੁਸੂਚਿਤ ਜਾਤੀਆਂ ਦੀਆਂ ਔਰਤਾਂ ਨੂੰ 1500 ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ | ਕੈਂਪਾਂ ਰਾਹੀਂ ਨਵੀਆਂ ਅਰਜ਼ੀਆਂ ਪ੍ਰਾਪਤ ਕਰਨ ਦੇ ਨਾਲ-ਨਾਲ ਪਹਿਲਾਂ ਤੋਂ ਦਰਜ ਲਾਭਪਾਤਰੀਆਂ ਦੀ ਜਾਂਚ ਅਤੇ ਡਾਟਾ ਅੱਪਡੇਟ ਕਰਨ ਦੀ ਪ੍ਰਕਿਰਿਆ ਨੂੰ ਵੀ ਤੇਜ਼ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਔਰਤਾਂ ਤੱਕ ਸਕੀਮ ਦਾ ਲਾਭ ਪਹੁੰਚ ਸਕੇ | ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਦੂਜੇ ਪੜਾਅ ਵਿਚ ਸੂਬੇ ਦੇ 18 ਜ਼ਿਲਿ੍ਹਆਂ ਦੇ 40 ਵਿਧਾਨ ਸਭਾ ਹਲਕਿਆਂ ਵਿਚ ਇਹ ਕੈਂਪ ਲਗਾਏ ਜਾਣਗੇ | ਇਨ੍ਹਾਂ 'ਚ ਸ਼ਾਹਕੋਟ, ਅੰਮਿ੍ਤਸਰ (ਉੱਤਰੀ), ਆਤਮ ਨਗਰ, ਰਾਮਪੁਰਾ ਫੂਲ, ਘਨੌਰ, ਡੇਰਾ ਬਾਬਾ ਨਾਨਕ, ਚੱਬੇਵਾਲ, ਜਲੰਧਰ (ਉੱਤਰੀ), ਸਰਦੂਲਗੜ੍ਹ, ਰਾਜਪੁਰਾ, ਲਹਿਰਾ, ਗਿੱਦੜਬਾਹਾ, ਮੌੜ, ਲੁਧਿਆਣਾ (ਉੱਤਰੀ), ਗਿੱਲ, ਖੇਮਕਰਨ, ਗੁਰਦਾਸਪੁਰ, ਅੰਮਿ੍ਤਸਰ (ਪੂਰਬੀ), ਅਜਨਾਲਾ, ਰਾਜਾਸਾਂਸੀ, ਫਰੀਦਕੋਟ, ਸ਼੍ਰੀ ਫਤਿਹਗੜ੍ਹ ਸਾਹਿਬ, ਜੈਤੋਂ, ਜ਼ੀਰਾ, ਧਰਮਕੋਟ, ਪਾਇਲ, ਅਮਰਗੜ੍ਹ, ਬੁਢਲਾਡਾ, ਬਲਾਚੌਰ, ਨਿਹਾਲ ਸਿੰਘ ਵਾਲਾ, ਮੁਕਤਸਰ, ਫਾਜ਼ਿਲਕਾ, ਦਸੂਆ, ਕਰਤਾਰਪੁਰ, ਫਿਲੌਰ, ਨਕੋਦਰ, ਜਗਰਾਓਾ, ਫਤਿਹਗੜ੍ਹ ਚੂੜੀਆਂ, ਸੁਤਰਾਣਾ ਅਤੇ ਬੰਗਾ ਸ਼ਾਮਿਲ ਹਨ | ਪੱਤਰ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਪਹਿਲੇ ਪੜਾਅ ਵਿਚ ਇਸ ਸਕੀਮ ਅਧੀਨ 8 ਜ਼ਿਲਿ੍ਹਆਂ ਵਿਚ 9 ਵਿਧਾਨ ਸਭਾ ਹਲਕਿਆਂ (ਮਲੌਟ, ਸ੍ਰੀ ਅਨੰਦਪੁਰ ਸਾਹਿਬ, ਸੁਨਾਮ, ਬਟਾਲਾ, ਮੋਗਾ, ਪਟਿਆਲਾ ਦਿਹਾਤੀ, ਆਦਮਪੁਰ, ਦਿੜ੍ਹਬਾ ਅਤੇ ਕੋਟਕਪੂਰਾ) ਆਂਗਣਵਾੜੀ ਕੇਂਦਰਾਂ ਵਿਚ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ 15 ਅਪ੍ਰੈਲ 2026 ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ | ਪੱਤਰ ਵਿਚ ਇਹ ਵੀ ਲਿਖਿਆ ਗਿਆ ਕਿ ਇਸ ਸਕੀਮ ਤਹਿਤ ਪੜਾਅ ਵਾਰ ਅਗਲੇ ਵਿਧਾਨ ਸਭਾ ਹਲਕਿਆਂ ਨੂੰ ਜਲਦੀ ਹੀ ਕਵਰ ਕੀਤਾ ਜਾਵੇਗਾ |
'ਮੁੱਖ ਮੰਤਰੀ ਮਾਂਵਾਂ ਧੀਆਂ ਸਤਿਕਾਰ ਯੋਜਨਾ' ਦਾ ਦੂਜਾ ਪੜਾਅ 5 ਤੋਂ <br/>
ਅਜੀਤ ਡੈਸਕ
29-04-2026