08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ ਅਕਾਲੀ ਪਾਰਟੀ ਦੇ ਸਲਾਹਕਾਰ ਕਮੇਟੀ ਮੈਂਬਰ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 29-04-2026

ਬਾਘਾ ਪੁਰਾਣਾ, 28 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕਾ ਨਿਹਾਲ ਸਿੰਘ ਵਾਲਾ ਦੀ ਸੀਨੀਅਰ ਅਕਾਲੀ ਆਗੂਆਂ ਦੀ ਇਕ ਮੁੱਖ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਜਿਸ 'ਚ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ ਕਮੇਟੀ ਮੈਂਬਰ ਦੀ ਨਿਯੁਕਤੀ ਨਾਲ ਹਲਕੇ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਮੌਕੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ ਨੇ ਕਿਹਾ ਕਿ ਇਸ ਕਮੇਟੀ ਦਾ ਮੁੱਖ ਮੰਤਵ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਬਣਾਉਂਦੇ ਹੋਏ ਪਾਰਟੀ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪੁੱਜਦਾ ਕਰਨਾ ਤੇ ਆਉਣ ਵਾਲੀਆਂ ਚੋਣਾਂ ਵਿਚ ਵੱਡੀ ਜਿੱਤ ਹਾਸਲ ਕਰਨਾ ਹੈ | ਇਸ ਨਿਯੁਕਤੀ ਲਈ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਨਿਯੁਕਤੀ 'ਤੇ ਸਰਪੰਚ ਬਲਦੇਵ ਸਿੰਘ ਮਾਣੂੰਕੇ, ਬਲਾਕ ਸੰਮਤੀ ਮੈਂਬਰ ਜਸਕਰਨ ਸਿੰਘ, ਬਲਾਕ ਸੰਮਤੀ ਮੈਂਬਰ ਬਲਕਰਨ ਸਿੰਘ ਮਾਣੂੰਕੇ, ਸਰਪੰਚ ਤਾਰਾ ਸਿੰਘ, ਪਰਮਿੰਦਰ ਸਿੰਘ ਕੈਨੇਡੀਅਨ, ਮੀਤ ਪ੍ਰਧਾਨ ਚਰਨਜੀਤ ਸਿੰਘ ਚਰਨਾ, ਸਰਪੰਚ ਜੱਸਾ ਸਿੰਘ , ਪ੍ਰਧਾਨ ਵਿਸਾਖਾ ਸਿੰਘ , ਸਰਪੰਚ ਨੇਕਾ ਸਿੰਘ, ਪ੍ਰਧਾਨ ਗੁਰਤੇਜ ਸਿੰਘ ਗਿੱਲ, ਪ੍ਰਧਾਨ ਇਕੱਤਰ ਸਿੰਘ, ਪਰਮਜੀਤ ਯੂਥ ਆਗੂ, ਬੂਟਾ ਪ੍ਰਧਾਨ, ਜੱਗਾ ਸਿੰਘ, ਮੈਂਬਰ ਮਨਪ੍ਰੀਤ ਸਿੰਘ, ਮੈਂਬਰ ਮੰਦਰ ਸਿੰਘ, ਦਲਜੀਤ ਸਿੰਘ, ਮੈਂਬਰ ਖਹਿਰਾ, ਪ੍ਰਧਾਨ ਲਾਭ ਸਿੰਘ, ਪ੍ਰਧਾਨ ਸੱਤਾ ਸਿੰਘ, ਪ੍ਰਧਾਨ ਰਾਜਾ ਸਿੰਘ, ਮੈਂਬਰ ਮੱਖਣ ਸਿੰਘ, ਮੈਂਬਰ ਜੋਰਾ ਸਿੰਘ, ਮੈਂਬਰ ਤੇਜੂ ਸਿੰਘ, ਸਾਬਕਾ ਮੈਂਬਰ ਚਮਕੌਰ ਸਿੰਘ, ਮੈਂਬਰ ਹਰੀ ਰਾਮ ਸਿੰਘ, ਮੈਂਬਰ ਗੁਰਚਰਨ ਸਿੰਘ, ਕੇਵਲ ਸਿੰਘ ਮੁਨੀਮ, ਚੈਨਾ ਕਬੱਡੀ ਵਾਲਾ, ਨੰਬਰਦਾਰ ਮਲਕੀਤ ਸਿੰਘ, ਨੰਬਰਦਾਰ ਬਸੰਤ ਸਿੰਘ, ਪਾਲਾ ਸ਼ਰਮਾ, ਮੈਂਬਰ ਜਗਦੀਸ਼ ਸਿੰਘ, ਨੀਲਾ ਛੱਕਿਆਂ ਦਾ, ਰਣਧੀਰ ਸਿੰਘ, ਪਰਮਜੀਤ ਸਿੰਘ ਪੰਮਾ, ਸੈਕਟਰੀ ਰਜਿੰਦਰ ਸਿੰਘ, ਓਮਕਾਰ ਕੰਡਾ, ਬੋਰਡ ਸਿੰਘ ਆਦਿ ਪਾਰਟੀ ਵਰਕਰਾਂ ਨੇ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ ਨੂੰ ਇਸ ਨਿਯੁਕਤੀ ਲਈ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਅਮੈਜ਼ਨ ਨਾਓ ਦਾ 1,000 ਤੋਂ ਵੱਧ ਮਾਈਕਰੋ-ਫੁਲਫਿਲਮੈਂਟ ਸੈਂਟਰਾਂ ਰਾਹੀਂ 100 ਸ਼ਹਿਰਾਂ ਵਿਚ ਵਿਸਥਾਰ <br/> ਅਗਲੀ ਖ਼ਬਰ ਟਰਾਂਸਜੈਂਡਰ ਮਹਿਲਾ ਨੂੰ ਨਾਂਅ ਤੇ ਜੈਂਡਰ ਬਦਲਾਅ 'ਚ ਰਾਹਤ <br/>
Ad Position 24