ਬੈਂਗਲੁਰੂ, 28 ਅਪ੍ਰੈਲ (ਅ.ਬ.)-ਅਮੈਜ਼ਨ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਭਾਰਤ ਦੇ 100 ਸ਼ਹਿਰਾਂ ਵਿਚ ਗਾਹਕਾਂ ਲਈ ਆਪਣੀ ਅਲਟਰਾ-ਫਾਸਟ ਡਿਲੀਵਰੀ ਸੇਵਾ, 'ਅਮੈਜ਼ਨ ਨਾਓ' ਦਾ ਵਿਸਥਾਰ ਕਰੇਗਾ | ਇਸ ਵਾਧੇ ਨੂੰ ਸਮਰਥਨ ਦੇਣ ਲਈ ਅਮੈਜ਼ਨ ਆਪਣੇ ਵਿਸ਼ੇਸ਼ ਫੁਲਫਿਲਮੈਂਟ ਬੁਨਿਆਦੀ ਢਾਂਚੇ ਨੂੰ ਵਧਾਏਗਾ ਤੇ 1,000 ਤੋਂ ਵੱਧ ਮਾਈਕਰੋ-ਫੁਲਫਿਲਮੈਂਟ ਸੈਂਟਰਾਂ (ਐਮ.ਐਫ.ਸੀ.) ਤੱਕ ਵਿਸਤਾਰ ਕਰੇਗਾ¢ ਮÏਜੂਦਾ ਸ਼ਹਿਰਾਂ ਮੁੰਬਈ, ਦਿੱਲੀ ਅਤੇ ਬੈਂਗਲੁਰੂ ਦੇ ਨਾਲ-ਨਾਲ ਹੁਣ ਪੁਣੇ, ਹੈਦਰਾਬਾਦ, ਚੇਨਈ, ਕੋਲਕਾਤਾ, ਜੈਪੁਰ, ਲਖਨਊ, ਕਾਨਪੁਰ, ਚੰਡੀਗੜ੍ਹ, ਅਹਿਮਦਾਬਾਦ, ਮੇਰਠ, ਮੈਸੂਰ, ਪਾਣੀਪਤ, ਕੋਚੀ, ਅੰਮਿ੍ਤਸਰ, ਮੰਗਲੌਰ ਅਤੇ ਵਿਜ਼ਾਗ ਸਮੇਤ ਕਈ ਮੈਟਰੋ ਤੇ ਗੈਰ-ਮੈਟਰੋ ਸ਼ਹਿਰਾਂ ਦੇ ਗਾਹਕ 'ਅਮੈਜ਼ਨ ਨਾਓ' ਤੋਂ ਖਰੀਦਦਾਰੀ ਕਰ ਸਕਣਗੇ | ਇਹ ਸੇਵਾ ਹਜ਼ਾਰਾਂ ਰੋਜ਼ਾਨਾ ਜ਼ਰੂਰੀ ਵਸਤਾਂ ਜਿਵੇਂ ਕਿ ਕਰਿਆਨਾ (ਫਲ ਤੇ ਸਬਜ਼ੀਆਂ, ਫਰੋਜ਼ਨ ਫੂਡ ਸਮੇਤ), ਪਰਸਨਲ ਕੇਅਰ, ਫੈਸ਼ਨ ਤੇ ਸੁੰਦਰਤਾ ਉਤਪਾਦ, ਛੋਟੇ ਉਪਕਰਣ, ਬੇਬੀ ਪ੍ਰੋਡਕਟਸ, ਪਾਲਤੂ ਜਾਨਵਰਾਂ ਦੀ ਸਪਲਾਈ, ਸਿਹਤ ਸੰਭਾਲ ਸਪਲੀਮੈਂਟਸ ਅਤੇ ਹੋਰ ਬਹੁਤ ਕੁਝ ਮਿੰਟਾਂ ਵਿਚ ਡਲਿਵਰ ਕਰਨ ਦੀ ਸਹੂਲਤ ਦਿੰਦੀ ਹੈ | ਐਵਰੀਡੇਅ ਐਸੈਂਸ਼ੀਅਲਜ਼, ਅਮੈਜ਼ਨ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਹਰਸ਼ ਗੋਇਲ ਨੇ ਕਿਹਾ ਕਿ ਗਾਹਕ ਸਾਡੀ ਡਿਲੀਵਰੀ ਦੀ ਗਤੀ, ਉਚਿਤ ਕੀਮਤਾਂ ਤੇ ਵਸਤੂਆਂ ਦੀ ਵਿਸ਼ਾਲ ਚੋਣ ਖਾਸ ਕਰਕੇ ਸਿੱਧੇ ਕਿਸਾਨਾਂ ਤੋਂ ਪ੍ਰਾਪਤ ਤਾਜ਼ਾ ਉਤਪਾਦਾਂ ਦੀ ਗੁਣਵੱਤਾ ਦੀ ਸ਼ਲਾਘਾ ਕਰਦੇ ਹੋਏ ਲਗਾਤਾਰ 'ਅਮੈਜ਼ਨ ਨਾਓ' ਦਾ ਆਨੰਦ ਲੈ ਰਹੇ ਹਨ |