08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਘਰ ਦੀ ਸ਼ਰਾਬ (ਕਾਸਾ) ਨੂੰ ਮਹਿੰਗੇ ਅੰਗਰੇਜ਼ੀ ਬ੍ਰਾਂਡਾਂ ਵਿੱਚ ਭਰ ਕੇ ਵੇਚਣ ਦੇ ਦੋਸ਼ਾਂ 'ਚੋਂ ਤਿੰਨੋ ਜਣੇ ਬਾਇੱਜ਼ਤ ਬਰੀ <br/>

Ad Position 21
No active advertisement
ਅਜੀਤ ਡੈਸਕ 29-04-2026
ਸੁਨਾਮ ਊਧਮ ਸਿੰਘ ਵਾਲਾ, 28 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਨਾਮ ਦੀ ਮਾਣਯੋਗ ਅਦਾਲਤ ਨੇ ਤਿੰਨ ਵਿਅਕਤੀਆਂ 'ਤੇ ਦੇਸੀ ਕਾਸਾ (ਘਰ ਦੀ ਕੱਢੀ) ਸ਼ਰਾਬ ਨੂੰ ਮਹਿੰਗੇ ਅੰਗਰੇਜ਼ੀ ਬਰਾਂਡਾ ਤੇ ਠੇਕਾ ਦੇਸੀ ਸ਼ਰਾਬ ਦੀਆ 1224 ਬੋਤਲਾ ਵਿੱਚ ਭਰ ਕੇ ਵੇਚਣ ਦੇ ਲੱਗੇ ਦੋਸਾਂ ਦੇ ਮਾਮਲੇ ਦੀ ਸੁਣਵਾਈ ਕਰਦਿਆ ਉਕਤ ਤਿੰਨੋ ਵਿਅਕਤੀਆਂ ਨੂੰ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੰੁਦਿਆਂ ਬਾਇੱਜ਼ਤ ਬਰੀ ਕਰ ਦਿੱਤਾ ਹੈ | ਬਚਾਅ ਪੱਖ ਦੇ ਸੀਨੀਅਰ ਵਕੀਲ ਕੇਵਲ ਸਿੰਘ ਦੁੱਲਟ ਨੇ ਦੱਸਿਆ ਕਿ 2017 ਵਿੱਚ ਥਾਣਾ ਚੀਮਾ ਵੱਲੋਂ ਦਿਆਲਗੜ੍ਹ ਦੇ ਸਰਪੰਚ ਪਿ੍ਤਪਾਲ ਸਿੰਘ ਦੇ ਘਰੋਂ ਬਹੁਤ ਵੱਡੀ ਸ਼ਰਾਬ ਦੀ ਬਹੁਤ ਵੱਡੀ ਖੇਪ ਦੀ ਬਰਾਮਦੀ ਕਰਨ ਦਾ ਦਾਅਵਾ ਕਰਦਿਆ ਤਕਰੀਬਨ 94 ਡੱਬੇ ਅੰਗਰੇਜ਼ੀ ਸ਼ਰਾਬ ਅਤੇ 8 ਡੱਬੇ ਠੇਕਾ ਦੇਸੀ ਸ਼ਰਾਬ ਦੀਆਂ 1224 ਬੋਤਲਾਂ ਫੜੀਆ ਦਿਖਾਈਆਂ ਗਈਆ | ਇਸ ਮਾਮਲੇ 'ਚ ਸਰਪੰਚ ਸਮੇਤ ਦੋ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਧੋਖਾਧੜੀ ਸਮੇਤ ਹੋਰ ਵੱਖ ਵੱਖ ਧਰਾਂਵਾ ਤਹਿਤ ਮਾਮਲਾ ਦਰਜ ਕੀਤਾ ਗਿਆ ਕਿ ਉਕਤ ਵਿਅਕਤੀ ਘਰ ਦੀ ਕਾਸਾ ਸ਼ਰਾਬ ਨੂੰ ਅੰਗਰੇਜ਼ੀ ਸ਼ਰਾਬ ਦੇ ਮਹਿੰਗੇ ਬ੍ਰਾਂਡਾਂ ਵਿੱਚ ਭਰ ਕੇ ਅਤੇ ਸਰਕਾਰੀ ਹੋਲੋਗਰਾਮ ਲਗਾ ਕੇ ਵੇਚਦੇ ਹਨ | ਪਰ ਪੁਲਿਸ ਮਾਣਯੋਗ ਅਦਾਲਤ ਵਿੱਚ ਆਪਣੇ ਪੱਖ ਦੇ ਸਬੂਤ ਨਾ ਪੇਸ਼ ਕਰ ਸਕੀ | ਮਾਣਯੋਗ ਜੱਜ ਸ੍ਰੀਮਤੀ ਕੁਲਵਿੰਦਰ ਕੌਰ ਜੁਡੀਸ਼ੀਅਲ ਮੈਜਿਸਟਰੈਟ ਨੇ ਬਚਾਅ ਪੱਖ ਦੇ ਵਕੀਲ ਕੇਵਲ ਸਿੰਘ ਦੁੱਲਟ ਦੀਆ ਦਲੀਲਾਂ ਨਾਲ ਸਹਿਮਤ ਹੁੰਦਿਆਂ ਨੂੰ ਮੁਲਜ਼ਮ ਪਿ੍ਤਪਾਲ ਸਿੰਘ ਵਗ਼ੈਰਾ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਬੀਕੇਯੂ ਉਗਰਾਹਾਂ ਵਲੋਂ ਮਾਰਕੀਟ ਕਮੇਟੀ ਦਫ਼ਤਰ ਮੂਨਕ ਵਿਖੇ ਦਿੱਤਾ ਰੋਸ ਧਰਨਾ <br/> ਅਗਲੀ ਖ਼ਬਰ ਅਮੈਜ਼ਨ ਨਾਓ ਦਾ 1,000 ਤੋਂ ਵੱਧ ਮਾਈਕਰੋ-ਫੁਲਫਿਲਮੈਂਟ ਸੈਂਟਰਾਂ ਰਾਹੀਂ 100 ਸ਼ਹਿਰਾਂ ਵਿਚ ਵਿਸਥਾਰ <br/>
Ad Position 24