18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪਾਕਿ ਨੇ ਅਮਰੀਕਾ ਦੁਆਰਾ ਬੰਦੀ ਬਣਾਏ ਈਰਾਨੀ ਜਹਾਜ਼ ਦੇ ਚਾਲਕ ਦਲ ਨੂੰ ਦਿੱਤੀ ਵਾਪਸੀ ਦੀ ਸਹੂਲਤ

Ad Position 21
No active advertisement
ਅਜੀਤ ਡੈਸਕ 05-05-2026

ਅੰਮਿ੍ਤਸਰ, 4 ਮਈ (ਸੁਰਿੰਦਰ ਕੋਛੜ)-ਅਮਰੀਕਾ ਦੁਆਰਾ ਜ਼ਬਤ ਕੀਤੇ ਗਏ ਈਰਾਨੀ ਕੰਟੇਨਰ ਜਹਾਜ਼ ਐੱਮ. ਵੀ. ਟੌਸਕਾ 'ਤੇ ਸਵਾਰ 22 ਚਾਲਕ ਦਲ ਦੇ ਮੈਂਬਰ ਉਸ ਵਲੋਂ ਲੰਘੀ ਰਾਤ ਪਾਕਿਸਤਾਨ ਨੂੰ ਸੌਂਪੇ ਗਏ | ਜਿਸ ਤੋਂ ਬਾਅਦ ਅੱਜ ਅਮਰੀਕਾ ਵਲੋਂ ਭੇਜੇ ਗਏ ਈਰਾਨੀ ਚਾਲਕ ਦਲ ਮੈਂਬਰਾਂ ਨੂੰ ਈਰਾਨੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ | ਪਾਕਿ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਹੁਸੈਨ ਅੰਦਰਾਬੀ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪਾਕਿ ਵਲੋਂ ਈਰਾਨੀ ਚਾਲਕ ਦਲ ਦੇ ਮੈਂਬਰਾਂ ਦੀ ਟ੍ਰਾਂਸਫਰ ਦੀ ਸਹੂਲਤ ਦਿੱਤੀ ਗਈ ਹੈ ਤੇ ਈਰਾਨੀ ਜਹਾਜ਼ ਨੂੰ ਵੀ ਜ਼ਰੂਰੀ ਮੁਰੰਮਤ ਤੋਂ ਬਾਅਦ ਇਸ ਦੇ ਅਸਲ ਮਾਲਕਾਂ ਨੂੰ ਵਾਪਸ ਕਰਨ ਲਈ ਪਾਕਿਸਤਾਨੀ ਖੇਤਰੀ ਪਾਣੀਆਂ 'ਚ ਵਾਪਸ ਲੋਡ ਕੀਤਾ ਜਾਵੇਗਾ | ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਉਕਤ ਪ੍ਰਕਿਰਿਆ ਨੂੰ ਈਰਾਨੀ ਅਤੇ ਅਮਰੀਕੀ ਅਧਿਕਾਰੀਆਂ ਦੋਵਾਂ ਦੇ ਸਮਰਥਨ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ | ਸੰਯੁਕਤ ਰਾਜ ਦੀ ਕੇਂਦਰੀ ਕਮਾਂਡ ਦੇ ਬੁਲਾਰੇ ਕੈਪਟਨ ਟਿਮ ਹਾਕਿੰਸ ਨੇ ਵੀ ਪੁਸ਼ਟੀ ਕੀਤੀ ਹੈ ਕਿ ਜਹਾਜ਼ ਨੂੰ ਈਰਾਨ ਵਾਪਸੀ ਲਈ ਪਾਕਿ ਲਈ ਰਵਾਨਾ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਗਿਆਨੀ ਰਘਬੀਰ ਸਿੰਘ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਦੁਰਲੱਭ ਧਾਰਮਿਕ ਖਜ਼ਾਨੇ ਸੰਬੰਧੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ... ਅਗਲੀ ਖ਼ਬਰ ਚੀਨੀ ਕੰਪਨੀ ਦੀ ਧਮਕੀ ਅੱਗੇ ਝੁਕਿਆ ਪਾਕਿ, ਗਧਿਆਂ ਦੇ ਮਾਸ ਦੇ ਨਿਰਯਾਤ ਲਈ ਦਿੱਤੀ ਮਨਜ਼ੂਰੀ
Ad Position 24