22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸੈਨਾ ਦੇ ਮੇਜਰ ਦੀ ਪੈਨਸ਼ਨ ਰੋਕਣ 'ਤੇ ਹਾਈ ਕੋਰਟ ਸਖ਼ਤ

Ad Position 21
No active advertisement
ਅਜੀਤ ਡੈਸਕ 08-05-2026

ਰੱਖਿਆ ਸਕੱਤਰ ਤੇ ਭਾਰਤੀ ਸੈਨਾ ਮੁਖੀ 'ਤੇ 2 ਲੱਖ ਜੁਰਮਾਨਾ
ਚੰਡੀਗੜ੍ਹ, 7 ਮਈ (ਪ੍ਰੋ ਅਵਤਾਰ ਸਿੰਘ)-ਦੇਸ਼ ਦੀ ਸੇਵਾ ਦੌਰਾਨ ਗੰਭੀਰ ਸਿਹਤ ਸੰਕਟ ਦਾ ਸਾਹਮਣਾ ਕਰਨ ਵਾਲੇ ਇਕ ਸਾਬਕਾ ਸੈਨਾ ਅਧਿਕਾਰੀ ਨੂੰ ਕਾਨੂੰਨੀ ਦਿਵਿਆਂਗਤਾ ਪੈਨਸ਼ਨ ਤੋਂ ਵਾਂਝਾ ਰੱਖਣਾ ਕੇਂਦਰ ਦੇ ਉੱਚ ਰੱਖਿਆ ਪ੍ਰਸ਼ਾਸਨ 'ਤੇ ਭਾਰੀ ਪੈ ਗਿਆ | ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਿਟਾਇਰਡ ਮੇਜਰ ਰਾਜਦੀਪ ਦਿਨਕਰ ਪਾਂਡਰੇ ਨੂੰ ਰਾਹਤ ਦੇਣ ਸਬੰਧੀ ਨਿਆਂਇਕ ਹੁਕਮਾਂ ਦੀ ਲਗਾਤਾਰ ਅਣਦੇਖੀ 'ਤੇ ਰੱਖਿਆ ਸਕੱਤਰ ਅਤੇ ਭਾਰਤੀ ਸੈਨਾ ਮੁਖੀ 'ਤੇ ਸਾਂਝੇ ਤੌਰ ਤੇ 2 ਲੱਖ ਰੁਪਏ ਜੁਰਮਾਨਾ ਲਗਾ ਕੇ ਸਖ਼ਤ ਪ੍ਰਸ਼ਾਸਕੀ ਜ਼ਿੰਮੇਵਾਰੀ ਤੈਅ ਕੀਤੀ ਹੈ | ਅਦਾਲਤ ਨੇ ਸਪੱਸ਼ਟ ਕੀਤਾ ਕਿ ਨਿਆਇਕ ਹੁਕਮ ਸਿਰਫ਼ ਰਸਮੀ ਦਸਤਾਵੇਜ਼ ਨਹੀਂ ਹੁੰਦੇ, ਸਗੋਂ ਬਾਧਕ ਹੁਕਮ ਹਨ, ਜਿਨ੍ਹਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ | ਜਸਟਿਸ ਸੁਦੀਪਤੀ ਸ਼ਰਮਾ ਨੇ ਪਾਇਆ ਕਿ ਨਿਰਧਾਰਿਤ ਸਮੇਂ ਵਿਚ ਅਦਾਲਤੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ | ਇਸ ਕਰਕੇ ਅਦਾਲਤ ਨੇ ਰੱਖਿਆ ਸਕੱਤਰ ਅਤੇ ਭਾਰਤੀ ਸੈਨਾ ਮੁਖੀ ਦੀ ਤਨਖਾਹ ਵਿਚੋਂ ਬਰਾਬਰ ਹਿੱਸਿਆਂ ਵਿਚ ਰਕਮ ਕੱਟ ਕੇ 2 ਲੱਖ ਰੁਪਏ ਡਿਮਾਂਡ ਡਰਾਫਟ ਰਾਹੀਂ ਪਟੀਸ਼ਨਰ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਹੈ | ਨਾਲ ਹੀ ਅਦਾਲਤ ਨੇ ਇਕ ਆਖ਼ਰੀ ਮੌਕਾ ਹੋਰ ਵੀ ਦਿੱਤਾ ਹੈ | ਇਸ ਮਾਮਲੇ ਦੀ ਸੁਣਵਾਈ 19 ਮਈ ਨੂੰ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਬੱਬਰ ਖ਼ਾਲਸਾ ਇੰਟਰਨੈਸ਼ਨਲ ਨੇ ਵਧਾਵਾ ਸਿੰਘ ਦੀ ਮੌਤ ਦੀਆਂ ਖ਼ਬਰਾਂ ਦਾ ਕੀਤਾ ਖੰਡਨ <br/> ਅਗਲੀ ਖ਼ਬਰ ਸਪੀਕਰ ਸੰਧਵਾਂ ਅੱਜ ਅਕਾਲ ਤਖ਼ਤ ਸਕੱਤਰੇਤ ਵਿਖੇ ਆਉਣਗੇ
Ad Position 24