02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਲੋਕਾਂ ਦੀ ਪਿਆਸ ਬੁਝਾਉਣ ਵਾਲੇ ਖੂਹ ਖ਼ੁਦ 'ਤਿਹਾਏ' ਗੁਰੂ ਕਾਲ, ਮਿਸਲ, ਸਿੱਖ ਰਾਜ ਨਾਲ ਸੰਬੰਧਿਤ 1200 ਖੂਹਾਂ 'ਚੋਂ ਇਕ ਵੀ ਚਾਲੂ ਹਾਲਤ 'ਚ ਨਹੀਂ <br/>

Ad Position 21
No active advertisement
ਅਜੀਤ ਡੈਸਕ 11-05-2026

ਅੰਮਿ੍ਤਸਰ, 10 ਮਈ (ਸੁਰਿੰਦਰ ਕੋਛੜ)-ਅੰਮਿ੍ਤਸਰ ਸ਼ਹਿਰ ਨੂੰ ਆਬਾਦ ਕਰਨ ਸਮੇਂ ਗੁਰੂ ਕਾਲ 'ਚ ਲਗਵਾਏ ਗਏ ਖੂਹਾਂ ਸਮੇਤ ਸਿੱਖ ਮਿਸਲਾਂ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ੀ ਸ਼ਾਸਨ ਵੇਲੇ ਸ਼ਹਿਰ ਦੀਆਂ ਵੱਖ-ਵੱਖ ਆਬਾਦੀਆਂ 'ਚ ਲਗਵਾਏ ਗਏ ਖੂਹਾਂ ਦੀ ਹੋਂਦ ਅਜੇ ਕਾਇਮ ਹੈ, ਪਰ ਇਸ ਨੂੰ ਇਕ ਵੱਡੀ ਤ੍ਰਾਸਦੀ ਮੰਨਿਆ ਜਾ ਸਕਦਾ ਹੈ ਕਿ ਲੰਬੇ ਸਮੇਂ ਤਕ ਲੋਕਾਂ ਦੀ ਪਿਆਸ ਬੁਝਾਉਣ ਅਤੇ ਹੋਰ ਲੋੜਾਂ ਪੂਰੀਆਂ ਕਰਨ ਵਾਲੇ ਇਹ ਖੂਹ ਪਾਣੀ ਦਾ ਪੱਧਰ ਹੇਠਾਂ ਜਾਣ ਕਰਕੇ ਹੁਣ ਪੂਰੀ ਤਰ੍ਹਾਂ ਸੁੱਕ ਚੁਕੇ ਹਨ | ਇਨ੍ਹਾਂ 'ਚੋਂ ਕੋਈ ਵੀ ਖੂਹ ਚਾਲੂ ਹਾਲਤ ਨਹੀਂ ਹੈ | ਇਤਿਹਾਸਕ ਦਸਤਾਵੇਜ਼ਾਂ ਮੁਤਾਬਿਕ ਦੇਸ਼ ਦੀ ਵੰਡ ਦੇ ਲੰਬਾ ਸਮਾਂ ਬਾਅਦ ਤਕ ਵੀ ਅੰਮਿ੍ਤਸਰ 'ਚ ਲਗਭਗ 1200 ਖੂਹ ਮੌਜੂਦ ਸਨ | ਇਨ੍ਹਾਂ 'ਚੋਂ ਬਹੁਤੇ ਖੂਹ ਸ਼ਹਿਰ ਦੇ ਪੁਰਾਣੇ ਰਾਮਦਾਸਪੁਰਾ 'ਚ ਮੌਜੂਦ ਹਨ | ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੁਆਰਾ ਅੰਮਿ੍ਤ ਮਹੋਤਸਵ ਤਹਿਤ ਦੇਸ਼ ਭਰ ਦੇ ਬੰਦ ਪਏ ਖੂਹਾਂ ਤੇ ਤਲਾਬਾਂ ਨੂੰ ਮੁੜ ਸ਼ੁਰੂ ਕਰਨ ਦੀ ਵਿੱਢੀ ਮੁਹਿੰਮ ਸੂਬਾ ਸਰਕਾਰ ਦੇ ਪ੍ਰਸ਼ਾਸਨਿਕ ਅਮਲੇ ਦੀ ਢਿੱਲ ਕਾਰਨ ਸਿਰੇ ਨਹੀਂ ਚੜ੍ਹ ਸਕੀ ਹੈ | ਹਾਲਾਂਕਿ, ਇਸ ਲਈ ਵੱਖ-ਵੱਖ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਕਾਗ਼ਜ਼ੀ ਕਾਰਵਾਈ ਮੁਕੰਮਲ ਕਰਨ ਲਈ ਆਪਣੇ ਹੇਠਲੇ ਅਮਲੇ ਨੂੰ ਨਿਰਦੇਸ਼ ਜਾਰੀ ਕਰਕੇ ਵਾਤਾਵਰਨ ਪ੍ਰੇਮੀ ਜਥੇਬੰਦੀਆਂ ਅਤੇ ਜਲ ਰੱਖਿਅਕਾਂ ਪਾਸੋਂ ਪਿੰਡਾਂ ਸ਼ਹਿਰਾਂ 'ਚ ਸੁੱਕ ਚੁਕੇ ਖੂਹਾਂ, ਤਲਾਬਾਂ ਅਤੇ ਛੱਪੜਾਂ ਦੀ ਨਿਸ਼ਾਨਦੇਹੀ ਵੀ ਕਰਵਾਈ ਗਈ ਸੀ, ਪਰ ਇਸ ਦੇ ਬਾਵਜੂਦ ਬਹੁਤੇ ਸ਼ਹਿਰਾਂ 'ਚ ਇਹ ਯੋਜਨਾ ਕਾਮਯਾਬ ਨਹੀਂ ਹੋ ਸਕੀ ਹੈ | ਦੱਸਣਯੋਗ ਹੈ ਕਿ ਅੰਮਿ੍ਤਸਰ ਦੀ ਧਰਤੀ 'ਤੇ ਪਹਿਲਾ ਖੂਹ ਨਗਰ ਆਬਾਦ ਹੋਣ ਸਮੇਂ ਉਸਾਰੇ ਗਏ ਪਹਿਲੇ ਰਿਹਾਇਸ਼ੀ ਸਥਾਨ ਭਾਵ ਗੁਰਦੁਆਰਾ ਗੁਰੂ ਕੇ ਮਹਿਲ 'ਚ ਲਗਾਇਆ ਗਿਆ ਮੰਨਿਆ ਜਾ ਰਿਹਾ ਹੈ | ਉਕਤ ਦੇ ਇਲਾਵਾ ਮਿਸਲਾਂ ਵੇਲੇ ਵਿਸ਼ਾਲ ਖੂਹ ਢਾਬ ਵਸਤੀ ਰਾਮ ਦੀ ਕਣਕ ਮੰਡੀ 'ਚ ਬਾਬਾ ਬਿਕਰਮ ਸਿੰਘ ਬੇਦੀ ਦੀ ਹਵੇਲੀ, ਬੁੰਗਾ ਰਾਮਗੜ੍ਹੀਆ, ਕਿਲ੍ਹਾ ਆਹਲੂਵਾਲੀਆ, ਕਿਲ੍ਹਾ ਗੋਬਿੰਦਗੜ੍ਹ, ਚੌਰਸਤੀ ਅਟਾਰੀ, ਕਟੜਾ ਹਰੀ ਸਿੰਘ, ਕਟੜਾ ਗਰਬਾ ਸਿੰਘ, ਹਵੇਲੀ ਛੱਜੂ ਮਿਸਰ, ਬਾਗ ਮਿਸਰ ਰੁਲੀਆ ਰਾਮ, ਅਖਾੜਾ ਬ੍ਰਹਮ ਬੂਟਾ, ਹਵੇਲੀ ਮਿਸਲਾਂ ਦੇ ਸਰਦਾਰਾਂ ਦੀਆਂ ਹਵੇਲੀਆਂ ਅਤੇ ਉਨ੍ਹਾਂ ਵਲੋਂ ਵਸਾਏ ਕਟੜਿਆਂ 'ਚ ਲਗਵਾਏ ਗਏ | ਜਿਨ੍ਹਾਂ 'ਚੋਂ ਕਈ ਖੂਹ ਅੱਜ ਵੀ ਮੌਜੂਦ ਹਨ | ਅੰਮਿ੍ਤਸਰ 'ਚ ਕਈ ਖੂਹਾਂ ਦਾ ਇਤਿਹਾਸ ਦੇਸ਼ ਦੀ ਆਜ਼ਾਦੀ ਲਈ ਉੱਠੀਆਂ ਲਹਿਰਾਂ ਅਤੇ ਸਾਕਿਆਂ ਨਾਲ ਵੀ ਜੁੜਿਆ ਹੋਇਆ ਹੈ | ਇਨ੍ਹਾਂ 'ਚੋਂ ਜਲਿ੍ਹਆਂਵਾਲਾ ਬਾਗ ਅਤੇ ਖੂਹ ਕੋੜਿ੍ਹਆਂ ਆਬਾਦੀ ਵਿਚਲੇ ਖੂਹ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹਨ | ਸਥਾਨਕ ਜੋੜਾ ਫਾਟਕ ਦੇ ਨਾਲ ਲਗਦੀ ਦਸਮੇਸ਼ ਨਗਰ ਆਬਾਦੀ 'ਚ 120 ਸਾਲ ਪਹਿਲਾਂ ਸ਼ਹਿਰੀ ਆਬਾਦੀਆਂ ਤਕ ਪਾਣੀ ਪਹੁੰਚਾਉਣ ਅਤੇ ਅੰਮਿ੍ਤਸਰੀਆਂ ਦੀ ਪਿਆਸ ਬੁਝਾਉਣ ਲਈ ਲਗਾਏ ਗਏ 40 ਖੂਹ ਵੀ ਪੂਰੀ ਤਰ੍ਹਾਂ ਨਾਲ ਸੁੱਕ ਚੁਕੇ ਹਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸੁਧਾਰ ਵਿਖੇ ਸਰਪੰਚ ਦੇ ਘਰ 'ਤੇ ਪੈਟਰੋਲ ਬੰਬ ਨਾਲ ਹਮਲਾ <br/> ਅਗਲੀ ਖ਼ਬਰ ਲੰਮਾ ਪਿੰਡ ਚੌਕ ਨੇੜੇ ਚੱਲਦੀ ਕਾਰ 'ਚ ਮਹਿਲਾ ਨਾਲ ਸਮੂਹਿਕ ਜਬਰ ਜਨਾਹ, ਤਿੰਨ ਦੋਸ਼ੀ ਕਾਬੂ <br/>
Ad Position 24