02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪਿੰਡ ਸੁਧਾਰ ਵਿਖੇ ਸਰਪੰਚ ਦੇ ਘਰ 'ਤੇ ਪੈਟਰੋਲ ਬੰਬ ਨਾਲ ਹਮਲਾ <br/>

Ad Position 21
No active advertisement
ਅਜੀਤ ਡੈਸਕ 11-05-2026
ਗੱਗੋਮਾਹਲ (ਅੰਮਿ੍ਤਸਰ), 10 ਮਈ (ਬਲਵਿੰਦਰ ਸਿੰਘ ਸੰਧੂ)-ਪਿੰਡ ਸੁਧਾਰ ਦੇ ਸਰਪੰਚ ਨਿਸ਼ਾਨ ਸਿੰਘ ਦੇ ਘਰ ਬੀਤੀ ਰਾਤ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਸਰਪੰਚ ਨਿਸ਼ਾਨ ਸਿੰਘ ਨੂੰ ਇਕ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ, ਜਿਸ ਨੇ ਆਪਣਾ ਨਾਮ ਜੀਵਨ ਫੌਜੀ ਦੱਸ ਕੇ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਸੀ, ਜਦੋਂ ਸਰਪੰਚ ਨਿਸ਼ਾਨ ਸਿੰਘ ਨੇ ਇਹ ਫ਼ਿਰੌਤੀ ਦੇਣ ਤੋਂ ਆਪਣੀ ਅਸਮਰਥਤਾ ਪ੍ਰਗਟਾਈ ਤਾਂ ਬੀਤੀ ਦੇਰ ਰਾਤ ਉਸ ਦੇ ਘਰ 'ਤੇ ਪੈਟਰੋਲ ਬੰਬ ਸੁੱਟਿਆ ਗਿਆ | ਇਹ ਪੈਟਰੋਲ ਬੰਬ ਉਸ ਦੇ ਸੌਣ ਵਾਲੇ ਕਮਰੇ ਉੱਪਰ ਸੁੱਟਿਆ ਗਿਆ, ਜਿਸ ਨਾਲ ਕਮਰੇ ਵਿਚ ਲੱਗਾ ਏ. ਸੀ. ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਦੋਂ ਸਰਪੰਚ ਨਿਸ਼ਾਨ ਸਿੰਘ ਨਾਲ ਇਸ ਬਾਰੇ ਗੱਲ ਕਰਨੀ ਚਾਹੀ ਤਾਂ ਉਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਦੋਰਾਹਾ ਦੀਆਂ ਵੋਟਰ ਸੂਚੀਆਂ ਵਿੱਚ ਧਾਂਦਲੀਆਂ ਖ਼ਿਲਾਫ਼ ਅੱਜ ਐਸ. ਡੀ. ਐਮ. ਪਾਇਲ ਦਫ਼ਤਰ ਅੱਗੇ ਦੇਵਾਂਗੇ ਧਰਨਾ - ਦੋਬੁਰਜ... ਅਗਲੀ ਖ਼ਬਰ ਲੋਕਾਂ ਦੀ ਪਿਆਸ ਬੁਝਾਉਣ ਵਾਲੇ ਖੂਹ ਖ਼ੁਦ 'ਤਿਹਾਏ' ਗੁਰੂ ਕਾਲ, ਮਿਸਲ, ਸਿੱਖ ਰਾਜ ਨਾਲ ਸੰਬੰਧਿਤ 1200 ਖੂਹਾਂ 'ਚੋਂ ਇਕ...
Ad Position 24