02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਦੋਰਾਹਾ ਦੀਆਂ ਵੋਟਰ ਸੂਚੀਆਂ ਵਿੱਚ ਧਾਂਦਲੀਆਂ ਖ਼ਿਲਾਫ਼ ਅੱਜ ਐਸ. ਡੀ. ਐਮ. ਪਾਇਲ ਦਫ਼ਤਰ ਅੱਗੇ ਦੇਵਾਂਗੇ ਧਰਨਾ - ਦੋਬੁਰਜੀ, ਰੂਬਲ ਗਿੱਲ

Ad Position 21
No active advertisement
ਅਜੀਤ ਡੈਸਕ 11-05-2026
ਦੋਰਾਹਾ, 10 ਮਈ (ਮਨਜੀਤ ਸਿੰਘ ਗਿੱਲ)-ਕਾਂਗਰਸ ਪਾਰਟੀ ਹਲਕਾ ਪਾਇਲ ਦੇ ਕੋਆਰਡੀਨੇਟਰ ਅਤੇ ਖੰਡ ਮਿੱਲ ਬੁੱਢੇਵਾਲ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਦੋਬੁਰਜੀ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ | ਜਿਸ ਵਿੱਚ ਕਾਂਗਰਸੀ ਆਗੂਆਂ ਨੇ ਦੋਰਾਹਾ ਦੇ ਵੱਖ ਵੱਖ ਵਾਰਡਾਂ ਦੀਆਂ ਵੋਟਰ ਸੂਚੀਆਂ ਵਿੱਚ ਵੱਡੇ ਪੱਧਰ ਤੇ ਗੜਬੜੀਆਂ ਤੇ ਧਾਂਦਲੀਆਂ ਹੋਣ ਦੇ ਗੰਭੀਰ ਦੋਸ਼ ਲਾਏ ਗਏ |
ਸਾਬਕਾ ਪ੍ਰਧਾਨ ਦੋਬੁਰਜੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜਵੀਰ ਸਿੰਘ ਰੂਬਲ ਗਿੱਲ ਤੇ ਸਾਬਕਾ ਕੋੰਸਲਰ ਰਜਿੰਦਰ ਸਿੰਘ ਗਹੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਰਾਹਾ ਦੇ ਕਈ ਵਾਰਡਾਂ ਵਿੱਚ ਯੋਗ ਅਤੇ ਪੁਰਾਣੇ ਵੋਟਰਾਂ ਦੇ ਨਾਮ ਬਿਨਾਂ ਕਾਰਣ ਕੱਟ ਦਿੱਤੇ ਗਏ ਹਨ | ਜਦਕਿ ਬਾਹਰੀ ਲੋਕਾਂ ਦੇ ਨਾਮ ਜੋੜ ਦਿੱਤੇ ਹਨ, ਜਿਨ੍ਹਾਂ ਵਿੱਚ ਜ਼ਿਆਦਾ ਪ੍ਰਵਾਸੀ ਹਨ | ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 14 ਦੀਆਂ ਕਰੀਬ 120 ਵੋਟਾਂ ਵਾਰਡ ਨੰਬਰ 15 ਵਿੱਚ ਤਬਦੀਲ ਕਰ ਦਿੱਤੀਆਂ ਗਈਆਂ ਹਨ | ਇਸੇ ਵਾਰਡ ਵਿਚੋਂ ਨੰਬਰਦਾਰ ਸੁਖਦੇਵ ਸਿੰਘ ਦੇ ਸਾਰੇ ਪਰਿਵਾਰ ਦੀਆਂ ਵੋਟਾਂ ਕੱਟ ਕੇ ਦੂਸਰੇ ਵਾਰਡ ਵਿੱਚ ਪਾ ਦਿੱਤੀਆਂ ਗਈਆਂ ਹਨ | ਵਾਰਡ ਨੰਬਰ ਤਿੰਨ ਤਿੰਨ ਤੋਂ 400- 500 ਦੇ ਕਰੀਬ ਵੋਟਰਾਂ ਨੂੰ ਚਾਰ ਵਿੱਚ ਸ਼ਾਮਿਲ ਕਰ ਦਿੱਤਾ ਗਿਆ | ਵਾਰਡ ਨੰਬਰ 11 ਦੀ ਮੌਜੂਦਾ ਬਣਤਰ ਨੂੰ ਤੋੜ ਮਰੋੜ ਕੇ ਇਸ ਵਿਚੋਂ 225 ਦੇ ਕਰੀਬ ਵੋਟਰਾਂ ਨੂੰ ਸੱਤ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਵਾਰਡ ਨੰਬਰ 13 ਦੇ 200 ਕਰੀਬ ਵੋਟਰਾਂ ਨੂੰ 11 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ | ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਕੁੱਝ ਸਿਆਸੀ ਲਾਭ ਲੈਣ ਲਈ ਕੀਤਾ ਜਾਂ ਰਿਹਾ ਹੈ ਤਾਂ ਜੋ ਆਉਣ ਵਾਲਿਆਂ ਚੋਣਾਂ ਨੂੰ ਪ੍ਰਭਾਵਿਤ ਕੀਤਾ ਜਾਂ ਸਕੇ | ਉਨ੍ਹਾਂ ਕਿਹਾ ਕਿ ਲੋਕ ਤੰਤਰ ਵਿੱਚ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਸਭ ਤੋਂ ਮਹੱਤਵਪੂਰਨ ਹੁੰਦੀ ਹੈ ਪਰ ਮੌਜੂਦਾ ਹਾਲਾਤਾਂ ਵਿੱਚ ਵੋਟਰ ਸੂਚੀ ਨਾਲ ਕੀਤੀ ਜਾਂ ਰਹੀ ਛੇੜਛਾੜ ਲੋਕਤੰਤਰ ਦੀ ਮਰਿਆਦਾਵਾਂ ਨੂੰ ਢਾਹ ਲਾਉਣ ਵਾਲੀ ਗੱਲ ਹੈ | ਉਪਰੋਕਤ ਆਗੂਆਂ ਨੇ ਕਿਹਾ ਕਿ ਜੇਕਰ ਵੋਟਰ ਸੂਚੀਆਂ ਵਿਚੋਂ ਸਮੇਂ ਸਿਰ ਗ਼ਲਤੀਆਂ ਠੀਕ ਨ ਕੀਤੀਆਂ ਗਈਆਂ ਤਾਂ ਇਸ ਦਾ ਵੱਡਾ ਵਿਰੋਧ ਕੀਤਾ ਜਾਵੇਗਾ | ਸਾਬਕਾ ਚੇਅਰਮੈਨ ਦੋਬੁਰਜੀ ਨੇ ਕਿਹਾ ਕਿ ਇਸ ਸਬੰਧ ਵਿੱਚ ਜਲਦ ਹੀ 11 ਮਈ ਨੂੰ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ ਵਿੱਚ ਐਸ. ਡੀ. ਐਮ ਪਾਇਲ ਦਫਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਜਾਵੇਗਾ ਤੇ ਇਸ ਦੇ ਨਾਲ ਹੀ ਚੋਣ ਕਮਿਸ਼ਨ ਕੋਲ ਵੀ ਸ਼ਿਕਾਇਤ ਦਰਜ ਕਾਰਵਾਈ ਜਾਵੇਗੀ | ਇਸ ਸਮੇਂ ਸੀਨੀਅਰ ਆਗੂ ਸੁਰਿੰਦਰਪਾਲ ਸੂਦ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਵਿਨੀਤ ਅਸ਼ਟ, ਸਾਬਕਾ ਕੋੰਸਲਰ ਮਨਦੀਪ ਸਿੰਘ ਮਾਂਗਟ, ਸਾਬਕਾ ਕੌਂਸਲਰ ਹਰਿੰਦਰ ਹਿੰਦਾ, ਦਲਜੀਤ ਝੱਜ, ਲਖਵਿੰਦਰ ਸਿੰਘ ਲੱਕੀ, ਸ਼ਿਕੰਦਰ ਪਲ ਸਿੰਘ, ਲਖਵੀਰ ਸਿੰਘ, ਗੁਰਪ੍ਰੀਤ ਸਿੰਘ, ਛੋਟੂ ਈਮਾਨ, ਗੁਰਚਰਨ ਸਿੰਘ ਕਾਲਾ, ਕੁਲਜੀਤ ਸਿੰਘ ਵਿੱਕੀ, ਮੁਨੀਸ਼, ਗੁਰਵੀਰ ਸਿੰਘ, ਭੁਪਿੰਦਰ ਸਿੰਘ, ਜਗਦੀਪ ਸਿੰਘ, ਤਰਨ ਅੰਗਰਿਸ਼ ਆਦਿ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਰਾੜਾ ਸਾਹਿਬ ਵਲੋਂ ਵਾਤਾਵਰਨ ਦੀ ਸੰਭਾਲ ਸੰਬੰਧੀ 'ਸਾਈਕਲ ਰੈਲੀ' ਅਗਲੀ ਖ਼ਬਰ ਪਿੰਡ ਸੁਧਾਰ ਵਿਖੇ ਸਰਪੰਚ ਦੇ ਘਰ 'ਤੇ ਪੈਟਰੋਲ ਬੰਬ ਨਾਲ ਹਮਲਾ <br/>
Ad Position 24