23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮਨੀਲਾ 'ਚ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ

Ad Position 21
No active advertisement
ਅਜੀਤ ਡੈਸਕ 12-05-2026

ਪੰਜਗਰਾੲੀਂ ਕਲਾਂ, 11 ਮਈ (ਸੁਖਮੰਦਰ ਸਿੰਘ ਬਰਾੜ)-ਇੱਥੋਂ ਨੇੜਲੇ ਪਿੰਡ ਘਣੀਏ ਵਾਲਾ ਦੇ ਵਸਨੀਕ ਇਕਬਾਲ ਸਿੰਘ ਬਰਾੜ ਦੀ ਪਤਨੀ ਸੁਖਵੀਰ ਕੌਰ ਬਰਾੜ ਦਾ ਮਨੀਲਾ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵੀਰ ਕੌਰ ਆਪਣੇ ਬਿਜਨੈਸ ਦੀ ਕੁਲੈਕਸ਼ਨ ਸਬੰਧੀ ਬਾਜ਼ਾਰ ਵਿਚ ਜਾ ਰਹੀ ਸੀ ਤਾਂ ਦੋ ਅਣਪਛਾਤੇ ਵਿਅਕਤੀਆਂ ਵਲੋਂ ਉਸ 'ਤੇ ਗੋਲੀਆਂ ਚਲਾਈਆਂ ਗਈਆਂ | ਜਿਨ੍ਹਾਂ ਨਾਲ ਸੁਖਵੀਰ ਕੌਰ ਬਰਾੜ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇੱਥੇ ਜ਼ਿਕਰਯੋਗ ਹੈ ਕਿ ਇਕਬਾਲ ਸਿੰਘ ਬਰਾੜ ਲਗਪਗ ਇਕ ਦਹਾਕੇ ਤੋਂ ਆਪਣੇ ਪਰਿਵਾਰ ਸਮੇਤ ਮਨੀਲਾ ਵਿਖੇ ਰਹਿ ਰਿਹਾ ਹੈ ਤੇ ਹੁਣ ਆਪਣੇ ਪਿੰਡ ਘਣੀਏ ਵਾਲਾ ਵਿਖੇ ਘਰ ਦੀ ਉਸਾਰੀ ਕਰਵਾਉਣ ਲਈ ਆਇਆ ਹੋਇਆ ਸੀ ਪ੍ਰੰਤੂ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਮਨੀਲਾ ਲਈ ਰਵਾਨਾ ਹੋ ਗਿਆ |

Ad Position 22
No active advertisement
ਪਿਛਲੀ ਖ਼ਬਰ ਜੈਤੋ ਦੀ ਹਰਲੀਨ ਸ਼ਰਮਾ ਬਣੀ ਪੰਜਾਬ ਦਾ ਮਾਣ <br/> ਅਗਲੀ ਖ਼ਬਰ ਪੰਜਾਬ ਮਹਿਲਾ ਕਾਂਗਰਸ ਦੀ ਨਵੀਂ ਕਾਰਜਕਾਰਨੀ ਤੇ ਵਰਕਿੰਗ ਕਮੇਟੀ ਦਾ ਐਲਾਨ <br/>
Ad Position 24