13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਈਰਾਨ ਖ਼ਿਲਾਫ਼ ਅਮਰੀਕੀ ਸੈਨਿਕ ਮੁਹਿੰਮ 'ਤੇ ਕਰੀਬ 29 ਅਰਬ ਡਾਲਰ ਖ਼ਰਚ ਹੋਇਆ-ਪੈਂਟਾਗਨ <br/>

Ad Position 21
No active advertisement
ਅਜੀਤ ਡੈਸਕ 13-05-2026
ਵਾਸ਼ਿੰਗਟਨ, 12 ਮਈ (ਏਜੰਸੀ)-ਅਮਰੀਕਾ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਈਰਾਨ ਖ਼ਿਲਾਫ਼ ਸੈਨਿਕ ਮੁਹਿੰਮ 'ਤੇ ਅਮਰੀਕਾ ਦਾ ਖ਼ਰਚ ਵਧ ਕੇ ਲਗਭਗ 29 ਅਰਬ ਡਾਲਰ ਤੱਕ ਪਹੁੰਚ ਗਿਆ ਹੈ | ਯੁੱਧ ਮਾਮਲਿਆਂ ਦੇ ਉਪ ਸਕੱਤਰ ਅਤੇ ਕਾਰਜਕਾਰੀ ਮੁੱਖ ਵਿੱਤੀ ਅਧਿਕਾਰੀ ਜੂਲਸ ਡਬਲਯੂ ਹਰਸਟ ਤੀਜੇ ਨੇ ਪ੍ਰਤੀਨਿਧੀ ਸਭਾ ਦੀ ਰੱਖਿਆ ਐਪਰੋਪ੍ਰੀਏਸ਼ਨ ਉਪ ਕਮੇਟੀ ਦੀ ਸੁਣਵਾਈ 'ਚ ਕਿਹਾ ਕਿ ਅਪ੍ਰੈਲ ਦੇ ਅੰਤ 'ਚ ਅਨੁਮਾਨਿਤ 25 ਅਰਬ ਡਾਲਰ ਦੀ ਤੁਲਨਾ 'ਚ ਹੁਣ ਲਾਗਤ 'ਚ ਵਰਨਣਯੋਗ ਵਾਧਾ ਹੋਇਆ ਹੈ | ਹਰਸਟ ਨੇ ਕਿਹਾ ਕਿ ਇਹ ਵਧੀ ਹੋਈ ਰਕਮ ਸੈਨਿਕ ਯੰਤਰਾਂ ਦੀ ਮੁਰੰਮਤ ਅਤੇ ਉਨ੍ਹਾਂ ਨੂੰ ਬਦਲਣ ਦੀ ਅਪਡੇਟਡ ਲਾਗਤ, ਨਾਲ ਹੀ ਤਾਇਨਾਤ ਸੈਨਾਵਾਂ ਨੂੰ ਬਣਾਈ ਰੱਖਣ ਲਈ ਚੱਲ ਰਹੇ ਆਪਰੇਸ਼ਨ ਖ਼ਰਚਿਆਂ ਨੂੰ ਦਿਖਾਉਂਦੀ ਹੈ | ਹਰਸਟ ਨੇ ਕਿਹਾ ਕਿ ਗਵਾਹੀ ਸਮੇਂ ਇਹ 25 ਅਰਬ ਡਾਲਰ ਸੀ ਪਰ ਜਾਇੰਟ ਸਟਾਫ਼ ਟੀਮ ਅਤੇ ਕੰਟਰੋਲਰ ਟੀਮ ਲਗਾਤਾਰ ਇਸ ਅਨੁਮਾਨ 'ਤੇ ਨਜ਼ਰ ਰੱਖ ਰਹੀਆਂ ਹਨ ਅਤੇ ਇਸ ਲਈ ਹੁਣ ਸਾਨੂੰ ਲਗਦਾ ਹੈ ਕਿ ਇਹ 29 ਅਰਬ ਡਾਲਰ ਦੇ ਕਰੀਬ ਹੈ | ਅਜਿਹਾ ਯੰਤਰਾਂ ਦੀ ਮੁਰੰਮਤ ਅਤੇ ਉਨ੍ਹਾਂ ਨੂੰ ਬਦਲਣ ਦੀ ਅਪਡੇਟਡ ਲਾਗਤ ਅਤੇ ਨਾਲ ਹੀ ਸੈਨਿਕਾਂ ਨੂੰ ਯੁੱਧ ਖੇਤਰ 'ਚ ਰੱਖਣ ਦੇ ਸਾਧਾਰਨ ਆਪਰੇਸ਼ਨਲ ਖ਼ਰਚਿਆਂ ਕਾਰਨ ਹੋਇਆ ਹੈ | ਇਸ ਕੁਲ ਰਕਮ 'ਚ ਹਵਾਈ ਅਤੇ ਜਲ ਸੈਨਾ ਆਪਰੇਸ਼ਨ, ਗੋਲਾ ਬਾਰੂਦ ਦੀ ਵਰਤੋਂ, ਲਾਜਿਸਟਿਕ ਅਤੇ ਹਮਲਿਆਂ ਅਤੇ ਖੇਤਰੀ ਆਪਰੇਸ਼ਨਾਂ 'ਚ ਸ਼ਾਮਿਲ ਅੱਗੇ ਤਾਇਨਾਤ ਸੈਨਿਕਾਂ ਲਈ ਸਹਾਇਤਾ ਸ਼ਾਮਿਲ ਹੈ |

Ad Position 22
No active advertisement
ਪਿਛਲੀ ਖ਼ਬਰ ਯੂ.ਏ.ਈ. ਨੇ ਜੰਗ ਦੌਰਾਨ ਈਰਾਨ 'ਤੇ ਹਵਾਈ ਹਮਲੇ ਕੀਤੇ-ਰਿਪੋਰਟ <br/> ਅਗਲੀ ਖ਼ਬਰ ਕੂਨੋ ਪਾਰਕ 'ਚ ਇਕ ਮਹੀਨਾ ਪਹਿਲਾਂ ਜਨਮੇ ਚੀਤੇ ਦੇ 4 ਬੱਚੇ ਮਿ੍ਤਕ ਮਿਲੇ <br/>
Ad Position 24