13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਕੂਨੋ ਪਾਰਕ 'ਚ ਇਕ ਮਹੀਨਾ ਪਹਿਲਾਂ ਜਨਮੇ ਚੀਤੇ ਦੇ 4 ਬੱਚੇ ਮਿ੍ਤਕ ਮਿਲੇ <br/>

Ad Position 21
No active advertisement
ਅਜੀਤ ਡੈਸਕ 13-05-2026
ਸ਼ਿਓਪੁਰ (ਮੱਧ ਪ੍ਰਦੇਸ਼), 12 ਮਈ (ਏਜੰਸੀ)-ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ 'ਚ ਸਥਿਤ ਕੂਨੋ ਨੈਸ਼ਨਲ ਪਾਰਕ 'ਚ ਮੰਗਲਵਾਰ ਸਵੇਰੇ ਚੀਤੇ ਦੇ ਚਾਰ ਬੱਚੇ ਮਿ੍ਤਕ ਮਿਲੇ, ਜਿਨ੍ਹਾਂ ਦਾ ਜਨਮ ਇਕ ਮਹੀਨਾ ਪਹਿਲਾਂ ਹੋਇਆ ਸੀ | ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਅੰਸ਼ਿਕ ਤੌਰ 'ਤੇ ਖਾਧੀਆਂ ਹੋਈਆਂ ਸਨ | ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6:30 ਵਜੇ, ਚਾਰ ਬੱਚੇ, ਜਿਨ੍ਹਾਂ ਦਾ ਜਨਮ ਮਾਦਾ ਚੀਤਾ ਕੇ.ਜੀ.ਪੀ. 12 ਤੋਂ 11 ਅਪ੍ਰੈਲ ਨੂੰ ਹੋਇਆ ਸੀ, ਸ਼ਿਓਪੁਰ ਖੇਤਰੀ ਡਿਵੀਜ਼ਨ 'ਚ ਉਨ੍ਹਾਂ ਦੇ ਰਹਿਣ ਵਾਲੀ ਜਗ੍ਹਾ (ਮਾਂਦ) ਨੇੜੇ ਨਿਗਰਾਨੀ ਟੀਮ ਨੂੰ ਮਿ੍ਤਕ ਮਿਲੇ, ਉਨ੍ਹਾਂ ਦੀਆਂ ਲਾਸ਼ਾਂ ਨੂੰ ਅੰਸ਼ਿਕ ਤੌਰ 'ਤੇ ਖਾਧਾ ਹੋਇਆ ਸੀ | ਉਨ੍ਹਾਂ ਦੱਸਿਆ ਕਿ ਚੀਤੇ ਦੇ ਇਨ੍ਹਾਂ ਬੱਚਿਆਂ ਨੂੰ ਆਖਰੀ ਵਾਰ 11 ਮਈ ਦੀ ਸ਼ਾਮ ਨੂੰ ਜੀਵਤ ਦੇਖਿਆ ਗਿਆ ਸੀ | ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਮੌਤ ਕਿਸੇ ਦੂਜੇ ਜਾਨਵਰ ਵਲੋਂ ਸ਼ਿਕਾਰ ਕੀਤੇ ਜਾਣ ਕਾਰਨ ਹੋਈ ਜਾਪਦੀ ਹੈ | ਮਾਦਾ ਚੀਤਾ ਸੁਰੱਖਿਅਤ ਅਤੇ ਸਿਹਤਮੰਦ ਹੈ | ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਦੀ ਜਾਂਚ ਅਤੇ ਵਿਸਥਾਰਤ ਛਾਣਬੀਣ ਬਾਅਦ ਹੋਰ ਜਾਣਕਾਰੀ ਸਾਹਮਣੇ ਆਏਗੀ | ਚੀਤੇ ਦੇ ਇਨ੍ਹਾਂ ਚਾਰ ਬੱਚਿਆਂ ਦੀ ਮੌਤ ਦੇ ਬਾਅਦ ਹੁਣ ਭਾਰਤ 'ਚ 53 ਚੀਤੇ ਬਚੇ ਹਨ |

Ad Position 22
No active advertisement
ਪਿਛਲੀ ਖ਼ਬਰ ਈਰਾਨ ਖ਼ਿਲਾਫ਼ ਅਮਰੀਕੀ ਸੈਨਿਕ ਮੁਹਿੰਮ 'ਤੇ ਕਰੀਬ 29 ਅਰਬ ਡਾਲਰ ਖ਼ਰਚ ਹੋਇਆ-ਪੈਂਟਾਗਨ <br/> ਅਗਲੀ ਖ਼ਬਰ ਵਿਗਿਆਨਕ ਤਰੱਕੀ ਦੀ ਕਹਾਣੀ ਨੂੰ ਛੋਟੀ ਨਜ਼ਰ ਨਾਲ ਵੇਖਿਆ ਜਾਂਦਾ ਹੈ-ਜੈਸ਼ੰਕਰ
Ad Position 24