08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਜਲੰਧਰ ਦੀ ਬਣੀ ਈ-ਕਾਰਟ ਵਾਹਨਾਂ ਦੀ ਪ੍ਰਧਾਨ ਮੰਤਰੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਕਰ ਚੁੱਕੀਆਂ ਸਵਾਰੀ

Ad Position 21
No active advertisement
ਅਜੀਤ ਡੈਸਕ 14-05-2026

ਕਈ ਧਾਰਮਿਕ ਸਥਾਨਾਂ, ਅਦਾਰਿਆਂ ਵਿਚ ਵਰਤੋਂ ਲਈ ਭੇਜੀਆਂ ਜਾਂਦੇ ਨੇ ਈ-ਕਾਰਟ ਵਾਹਨ
ਜਲੰਧਰ, 13 ਮਈ (ਸ਼ਿਵ ਸ਼ਰਮਾ)-ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟ ਚੁੱਕੇ ਖਿਡਾਰੀਆਂ ਵਲੋਂ ਜਲੰਧਰ ਦੇ ਬਣੇ ਹੋਏ ਕ੍ਰਿਕੇਟ ਬੈਟ, ਹਾਕੀਆਂ ਤੇ ਹੋਰ ਸਮਾਨ ਦੀ ਵਰਤੋਂ ਕਰਨ ਦੇ ਮਾਮਲਿਆਂ ਦੀ ਅਕਸਰ ਚਰਚਾ ਹੁੰਦੀ ਰਹੀ ਹੈ ਤੇ ਇਨ੍ਹਾਂ ਵਿਚ ਪ੍ਰਸਿੱਧ ਕਿ੍ਕਟਰ ਸਚਿਨ ਤੇਂਦੁਲਕਰ ਸਮੇਤ ਹੋਰ ਵੀ ਕਈ ਖਿਡਾਰੀ ਵੀ ਆਪਣਾ ਪਸੰਦੀਦਾ ਬੈਟ ਬਣਵਾਉਣ ਲਈ ਜਲੰਧਰ ਆ ਚੁੱਕੇ ਹਨ ਪਰ ਹੁਣ ਸੰਸਾਰ ਵਿਚ ਈ-ਵਾਹਨਾਂ ਦੀ ਲਗਾਤਾਰ ਵਧ ਰਹੀ ਗਿਣਤੀ ਕਾਰਨ ਜਲੰਧਰ ਦੀਆਂ ਬਣੀਆਂ ਈ-ਕਾਰਟ ਵਾਹਨਾਂ ਦੀ ਚਰਚਾ ਵੀ ਹੁਣ ਕੌਮੀ ਪੱਧਰ 'ਤੇ ਹੋ ਰਹੀ ਹੈ ਸਗੋਂ ਜਲੰਧਰ ਦੇ ਬਣੇ ਹੋਏ ਈ-ਕਾਰਟ ਵਾਹਨਾਂ ਦੀ ਕਈ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਵਰਤੋਂ ਕੀਤੀ ਜਾ ਰਹੀ ਹੈ | ਜਲੰਧਰ ਦੇ ਪਤਾਰਾ ਕੋਲ ਪਿੰਡ ਨੰਗਲ ਫ਼ਤਿਹ ਖ਼ਾਨ ਸਥਿਤ ਈ-ਵਾਹਨ ਤਿਆਰ ਕਰਨ ਵਾਲੀ ਈ-ਮੈਜੀਕਲ ਇਲੈਕਟਿ੍ਕ ਵਲੋਂ ਤਿਆਰ ਕੀਤੀ ਗਈ ਈ-ਕਾਰਟ ਵਾਹਨ ਦੀ ਸਵਾਰੀ ਨਾ ਸਿਰਫ਼ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਚੁੱਕੇ ਹਨ ਸਗੋਂ ਇੱਥੋਂ ਦੀਆਂ ਬਣੀਆਂ ਈ-ਕਾਰਟ ਵਾਹਨਾਂ ਦੀ ਸਵਾਰੀ ਰਾਸ਼ਟਰਪਤੀ, ਕਈ ਰਾਜਪਾਲਾਂ ਤੋਂ ਇਲਾਵਾ ਕਈ ਪ੍ਰਮੁੱਖ ਸਿਆਸੀ ਆਗੂ ਵੀ ਇਨ੍ਹਾਂ ਈ-ਕਾਰਟ ਵਾਹਨਾਂ ਦੀ ਸਵਾਰੀ ਕਰ ਚੁੱਕੇ ਹਨ | ਪਿੰਡ ਨੰਗਲ ਫ਼ਤਿਹ ਖ਼ਾਨ ਵਿਚ ਈ-ਕਾਰਟ ਵਾਹਨ ਬਣਾਉਣ ਵਾਲੇ ਯੂਨਿਟ ਦੇ ਮਾਲਕ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਫ਼ੈਕਟਰੀ ਵਿਚ ਬਣੀਆਂ ਈ-ਕਾਰਡ ਉਜੈਨ ਦੇ ਪ੍ਰਸਿੱਧ ਮਹਾਂਕਾਲ ਮੰਦਿਰ ਤੋਂ ਇਲਾਵਾ ਕਈ ਗੋਲਫ ਮੈਦਾਨਾਂ ਲਈ ਵੀ ਭੇਜੀਆਂ ਜਾ ਰਹੀਆਂ ਹਨ | ਰਾਜ ਕੁਮਾਰ ਸ਼ਰਮਾ ਮੁਤਾਬਿਕ ਇਸ ਤਰ੍ਹਾਂ ਦੇ ਵਾਹਨ ਤਿਆਰ ਕਰਨ ਲਈ ਗੁਣਵੱਤਾ ਨੂੰ ਪਹਿਲ ਦਿੱਤੀ ਜਾਂਦੀ ਹੈ | ਰਾਜ ਕੁਮਾਰ ਸ਼ਰਮਾ ਮੁਤਾਬਿਕ ਉਹ ਇਹ ਈ-ਵਾਹਨ ਤਿਆਰ ਕਰਨ ਦਾ ਕੰਮ ਪਹਿਲਾਂ ਇਕ ਯੂਨਿਟ ਵਿਚ ਕਰ ਚੁੱਕੇ ਹਨ | ਉਨ੍ਹਾਂ ਨੇ 2012 ਵਿਚ ਆਪਣਾ ਕੰਮ ਸ਼ੁਰੂ ਕੀਤਾ ਸੀ ਤਾਂ ਉਹ ਹੁਣ ਕਈ ਅਦਾਰਿਆਂ, ਕੰਪਨੀਆਂ, ਗੋਲਫ ਮੈਦਾਨ ਲਈ ਈ-ਕਾਰਟ ਵਾਹਨ ਬਣਾਉਣ ਤੋਂ ਇਲਾਵਾ ਈ-ਬੱਸਾਂ ਬਣਾਉਣ ਦਾ ਕੰਮ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਬੰਗਾ ਵਿਖੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਅਗਲੀ ਖ਼ਬਰ ਪਿੰਡ ਭੁੱਟੀਵਾਲਾ ਦੇ ਕਿਸਾਨ ਨਹਿਰੀ ਪਾਣੀ ਨਾ ਮਿਲਣ ਕਾਰਨ ਪ੍ਰੇਸ਼ਾਨ
Ad Position 24