08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਵਿਦੇਸ਼ ਵਿਚ ਪੜ੍ਹਾਈ ਦਾ ਸੁਨਹਿਰਾ ਮੌਕਾ, ਵੈਸਟਰਨ ਓਵਰਸੀਜ਼ ਸਟੱਡੀ ਅਬਰੋਡ ਲਿਮਟਿਡ ਲਿਆਇਆ ਹੈ ਐਜੂਕੇਸ਼ਨ ਫੇਅਰ 2026 <br/>

Ad Position 21
No active advertisement
ਅਜੀਤ ਡੈਸਕ 14-05-2026

ਜਲੰਧਰ, 13 ਮਈ (ਅ.ਬ.)-ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਉੱਚ ਸਿੱਖਿਆ ਅਤੇ ਬਿਹਤਰ ਕਰੀਅਰ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਵੈਸਟਰਨ ਓਵਰਸੀਜ਼ ਸਟੱਡੀ ਅਬਰੋਡ ਲਿਮਟਿਡ (ਬੀ. ਐਸ. ਈ. ਐਸ. ਐਮ. ਈ. ਲਿਮਟਿਡ ਪਬਲਿਕ ਕੰਪਨੀ) ਵਲੋਂ ਭਾਰਤ ਦਾ ਸਭ ਤੋਂ ਵੱਡਾ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਫੇਅਰ 2026 ਕਰਵਾਇਆ ਗਿਆ ਹੈ | ਇਸ ਭਵਿਆ ਐਜੂਕੇਸ਼ਨ ਫੇਅਰ ਵਿਚ 150 ਤੋਂ ਵੱਧ ਕਾਲਜ ਅਤੇ ਯੂਨੀਵਰਸਿਟੀਆਂ ਹਿੱਸਾ ਲੈ ਰਹੇ ਹਨ, ਵਿਦਿਆਰਥੀਆਂ ਨੂੰ 10,000 ਡਾਲਰ ਤੱਕ ਦੀ ਸਕਾਲਰਸ਼ਿੱਪ, ਅਰਜ਼ੀ ਫੀਸ ਅਤੇ ਸੇਵਾ ਸ਼ੁਲਕ ਵਿਚ ਛੂਟ ਵਰਗੀਆਂ ਖਾਸ ਸੁਵਿਧਾਵਾਂ ਦਾ ਲਾਭ ਵੀ ਮਿਲੇਗਾ | ਇਹ ਫੇਅਰ 14 ਮਈ ਨੂੰ ਪਟਿਆਲਾ ਦੇ ਹੋਟਲ ਨਰਾਇਣ ਕਾਂਟੀਨੈਂਟਲ, 15 ਮਈ ਨੂੰ ਬਠਿੰਡਾ ਦੇ ਹੋਟਲ ਕਿ੍ਸ਼ਨਾ ਕਾਂਟੀਨੈਂਟਲ, 18 ਮਈ ਨੂੰ ਅੰਬਾਲਾ ਦੇ ਹੋਟਲ ਕਲਾਰਕਸ ਇਨ ਅਤੇ 23 ਮਈ ਨੂੰ ਚੰਡੀਗੜ੍ਹ ਦੇ ਹੋਟਲ ਅਰੋਮਾ ਵਿਚ ਕਰਵਾਇਆ ਜਾ ਰਿਹਾ ਹੈ | ਸਾਰੇ ਪ੍ਰੋਗਰਾਮਾਂ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ ਅਤੇ ਪ੍ਰਵੇਸ਼ ਪੂਰੀ ਤਰ੍ਹਾਂ ਨਿਸ਼ੁਲਕ ਹੋਵੇਗਾ | ਵੈਸਟਰਨ ਓਵਰਸੀਜ਼ ਦਾ ਮੁੱਖ ਦਫ਼ਤਰ ਐੱਸ.ਸੀ.ਓ. 441-442, ਸੈਕਟਰ 35-ਸੀ, ਚੰਡੀਗੜ੍ਹ ਵਿਚ ਸਥਿਤ ਹੈ ਤੇ ਇਸਦੇ ਬ੍ਰਾਂਚ ਦਫ਼ਤਰ ਅੰਮਿ੍ਤਸਰ, ਬਠਿੰਡਾ ਅਤੇ ਪਟਿਆਲਾ ਵਿਚ ਵੀ ਹਨ | ਆਪਣੇ ਤਜ਼ਰਬੇ, ਵਿਸ਼ਵਾਸਯੋਗ ਸੇਵਾਵਾਂ ਅਤੇ ਸਫਲ ਨਤੀਜਿਆਂ ਕਾਰਨ ਵੈਸਟਰਨ ਓਵਰਸੀਜ਼ ਸਟੱਡੀ ਅਬਰੋਡ ਲਿਮਟਿਡ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਪੁਰਤਗਾਲ ਤੋਂ ਹਵਾਲਗੀ ਰਾਹੀਂ ਦਿੱਲੀ ਲਿਆਂਦਾ ਇਕਬਾਲ ਸਿੰਘ ਸ਼ੇਰਾ ਅਗਲੀ ਖ਼ਬਰ ਸੀ.ਬੀ.ਆਈ. ਤੇ ਈ.ਡੀ. ਦੀ ਦਸਤਕ ਕਾਰਨ ਪੰਜਾਬ ਦੀ ਅਫ਼ਸਰਸ਼ਾਹੀ ਵਿਚ ਡਰ ਤੇ ਸਹਿਮ
Ad Position 24