22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪਾਕਿ ਫ਼ੌਜ ਨੇ ਬਲੋਚਿਸਤਾਨ 'ਚ ਮਾਰੇ 35 ਅੱਤਵਾਦੀ-ਤਿੰਨ ਸੀਨੀਅਰ ਕਮਾਂਡਰ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 19-05-2026
ਅੰਮਿ੍ਤਸਰ, 18 ਮਈ (ਸੁਰਿੰਦਰ ਕੋਛੜ)-ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਸੂਬੇ 'ਚ ਇਕ ਵੱਡੇ ਖ਼ੁਫ਼ੀਆ ਆਪ੍ਰੇਸ਼ਨ 'ਚ 35 ਅੱਤਵਾਦੀਆਂ ਨੂੰ ਮਾਰੇ ਜਾਣ ਦਾ ਦਾਅਵਾ ਕੀਤਾ ਹੈ | ਇਸ ਤੋਂ ਇਲਾਵਾ ਤਿੰਨ ਹਾਈ-ਪ੍ਰੋਫਾਈਲ ਸੀਨੀਅਰ ਅੱਤਵਾਦੀ ਕਮਾਂਡਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਪਾਕਿ ਦੇ ਫ਼ੌਜੀ ਮੀਡੀਆ ਸਮੂਹ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਦੇ ਅਨੁਸਾਰ ਇਹ ਆਪ੍ਰੇਸ਼ਨ ਮੰਗਲਾ ਜ਼ਰਘੂਨ ਖੇਤਰ 'ਚ ਹੋਇਆ | ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਡ ਨੇ ਦੱਸਿਆ ਕਿ 4 ਦਿਨਾਂ ਤੱਕ ਚੱਲੇ ਇਸ ਆਪ੍ਰੇਸ਼ਨ 'ਚ 35 ਅੱਤਵਾਦੀ ਮਾਰੇ ਗਏ ਹਨ | ਉਨ੍ਹਾਂ ਨੇ ਕਿਹਾ ਕਿ ਇਹ ਆਪ੍ਰੇਸ਼ਨ ਬਲੋਚਿਸਤਾਨ 'ਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਅਤੇ ਇਸ ਦੇ ਪ੍ਰੌਕਸੀ ਸਮੂਹਾਂ ਵਿਰੁੱਧ ਸੀ | ਫੜੇ ਗਏ ਤਿੰਨ ਅੱਤਵਾਦੀ ਕਮਾਂਡਰ ਪਾਕਿਸਤਾਨੀ ਫ਼ੌਜ 'ਤੇ ਹੋਏ ਕਈ ਘਾਤਕ ਹਮਲਿਆਂ 'ਚ ਸ਼ਾਮਿਲ ਸਨ | ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਆਪ੍ਰੇਸ਼ਨ ਪਹਿਲਾਂ ਫੜੇ ਗਏ ਅੱਤਵਾਦੀਆਂ ਤੋਂ ਪ੍ਰਾਪਤ ਖ਼ੁਫ਼ੀਆ ਜਾਣਕਾਰੀ ਦੇ ਅਧਾਰ 'ਤੇ ਕੀਤਾ ਗਿਆ | ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੇ ਮੰਗਲਾ ਜ਼ਰਘੂਨ ਘਰ ਖੇਤਰ 'ਚ ਕਈ ਅੱਤਵਾਦੀ ਬੇਸ ਕੈਂਪਾਂ ਨੂੰ ਵੀ ਤਬਾਹ ਕੀਤਾ ਹੈ | ਸ਼ਾਹਿਦ ਰਿੰਡ ਨੇ ਅੱਗੇ ਕਿਹਾ ਕਿ ਭਰੋਸੇਯੋਗ ਖ਼ੁਫ਼ੀਆ ਜਾਣਕਾਰੀ ਦੇ ਅਧਾਰ 'ਤੇ ਸੂਬੇ 'ਚ ਵਾਧੂ ਆਪ੍ਰੇਸ਼ਨ ਵੀ ਚੱਲ ਰਹੇ ਹਨ ਅਤੇ ਜਿਨ੍ਹਾਂ ਦਾ ਉਦੇਸ਼ ਅੱਤਵਾਦੀ ਤੱਤਾਂ ਦੇ ਸਾਜਿਸ਼ਕਾਰਾਂ ਨੂੰ ਗਿ੍ਫ਼ਤਾਰ ਜਾਂ ਖ਼ਤਮ ਕਰਨਾ ਹੈ | ਇਸ ਤੋਂ ਇਲਾਵਾ ਉਨ੍ਹਾਂ ਦੇ ਹੈਂਡਲਰਾਂ ਅਤੇ ਵਿੱਤੀ ਸਮਰਥਕਾਂ ਨੂੰ ਵੀ ਗਿ੍ਫ਼ਤਾਰ ਕੀਤਾ ਜਾਵੇਗਾ | ਪਾਕਿਸਤਾਨੀ ਫ਼ੌਜ ਨੇ ਇਸ ਤਾਜ਼ਾ ਅੱਤਵਾਦ ਵਿਰੋਧੀ ਕਾਰਵਾਈ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਸਬਜ਼ ਇਨਕਲਾਬ ਤੋਂ ਬਾਅਦ ਉਤਪਾਦਨ ਨੂੰ ਐਗਰੋਕੈਮੀਕਲਜ਼ ਨੇ ਦਿੱਤਾ ਵੱਡਾ ਹੁੰਗਾਰਾ ਅਗਲੀ ਖ਼ਬਰ ਕੌਮ ਦੀਆਂ ਭਾਵਨਾਵਾਂ ਦੇ ਉਲਟ ਜਾਣ ਵਾਲਿਆਂ ਨਾਲ ਨਹੀਂ ਹੋ ਸਕਦਾ ਸਮਝੌਤਾ-ਬਾਪੂ ਤਰਸੇਮ ਸਿੰਘ
Ad Position 24