11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਫੈਕਟਰੀਆਂ, ਕਿਸਾਨਾਂ 'ਤੇ ਤੇਲ ਕੀਮਤ ਵਾਧੇ ਦੀ ਸਭ ਤੋਂ ਜ਼ਿਆਦਾ ਮਾਰ

Ad Position 21
No active advertisement
ਅਜੀਤ ਡੈਸਕ 26-05-2026

ਸ਼ਿਵ ਸ਼ਰਮਾ
ਜਲੰਧਰ, 25 ਮਈ- ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਕੀਮਤਾਂ ਦੇ ਉਤਾਰ ਚੜ੍ਹਾਅ ਹੋਣ ਕਰਕੇ ਤੇਲ ਕੰਪਨੀਆਂ ਵਲੋਂ ਆਪਣਾ ਘਾਟਾ ਪੂਰਾ ਕਰਨ ਲਈ 12 ਦਿਨਾਂ ਵਿਚ ਚੌਥੀ ਵਾਰ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ ਜਿਸ ਕਰਕੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਹੁਣ ਤੱਕ ਇਹ ਕਰੀਬ 7.50 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ | ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਣ ਕਰਕੇ ਤਾਂ ਮਹਿੰਗਾਈ ਵੀ ਬੇਲਗ਼ਾਮ ਹੋ ਰਹੀ ਹੈ ਜਿਸ ਕਰਕੇ ਇਸ ਦਾ ਅਸਰ ਖਾਣ ਵਾਲੇ ਸਮਾਨ ਤੋਂ ਲੈ ਕੇ ਕਿਰਾਏ ਵਧਾਏ ਜਾ ਚੁੱਕੇ ਹਨ | ਕਿਸਾਨਾਂ ਵੋਲੋਂ ਪਹਿਲਾਂ ਹੀ ਫ਼ਸਲ ਉਤਪਾਦਨ ਦੀ ਲਾਗਤ ਵਿਚ ਵਾਧਾ ਹੋਣ ਕਰਕੇ ਉਨ੍ਹਾਂ ਦਾ ਮੁਨਾਫ਼ਾ ਵੀ ਲਗਾਤਾਰ ਘਟਦਾ ਜਾ ਰਿਹਾ ਹੈ | ਕੇਂਦਰ ਸਰਕਾਰ ਵਲੋਂ ਇਸ ਵਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਜੇਕਰ ਝੋਨੇ ਦੇ ਸਮਰਥਨ ਮੁੱਲ ਵਿਚ 72 ਰੁਪਏ ਦਾ ਵਾਧਾ ਕੀਤਾ ਗਿਆ ਹੈ ਪਰ 12 ਦਿਨਾਂ ਵਿਚ ਡੀਜ਼ਲ ਦੀ ਵਧੀਆਂ ਕੀਮਤਾਂ ਤੋਂ ਬਾਅਦ ਕਿਸਾਨ ਵਰਗ ਲਈ ਹੁਣ 72 ਰੁਪਏ ਕੁਇੰਟਲ ਦਾ ਵੀ ਜ਼ਿਆਦਾ ਫ਼ਾਇਦਾ ਨਹੀਂ ਰਹੇਗਾ ਸਗੋਂ ਸਾਰਾ ਵਾਧਾ ਵੀ ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ ਹੀ ਲੈ ਜਾਣਗੀਆਂ | ਜੇਕਰ ਕੋਈ ਕਿਸਾਨ ਆਪਣੀ ਫ਼ਸਲ ਲਈ 500 ਲੀਟਰ ਡੀਜ਼ਲ ਦੀ ਵੀ ਖਪਤ ਕਰਦਾ ਹੈ ਤਾਂ ਉਸ ਨੂੰ 3700 ਰੁਪਏ ਦੇ ਕਰੀਬ ਜ਼ਿਆਦਾ ਅਦਾਇਗੀ ਕਰਨੀ ਪਵੇਗੀ | ਉਸੇ ਤਰ੍ਹਾਂ ਨਾਲ ਫ਼ੈਕਟਰੀਆਂ ਵਾਲਿਆਂ ਨੂੰ ਤੇਲ ਕੀਮਤਾਂ ਵਿਚ ਵਾਧੇ ਦਾ ਵੱਡਾ ਧੱਕਾ ਲੱਗਾ ਹੈ | ਤੇਲ ਕੰਪਨੀਆਂ ਕਈ ਫ਼ੈਕਟਰੀਆਂ ਨੂੰ ਸਿੱਧੇ ਹੀ ਡੀਜ਼ਲ ਦੀ ਸਪਲਾਈ ਕਰਦੀਆਂ ਹਨ ਜਿਸ ਦੀ ਕੀਮਤ ਵੀ 132 ਰੁਪਏ ਪ੍ਰਤੀ ਲੀਟਰ ਹੋ ਗਈ ਹੈ | ਇਸ ਤੋਂ ਹੀ ਸਹਿਜ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਨਅਤਕਾਰਾਂ ਦੇ ਉੱਪਰ ਕਰੋੜਾਂ ਰੁਪਏ ਦਾ ਹੋਰ ਭਾਰ ਪੈ ਗਿਆ ਹੈ | ਤੇਲ ਕੰਪਨੀਆਂ ਵਲੋਂ ਅੱਜ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਵਾਧਾ ਕਰਨ ਲਈ ਤੋਂ ਬਾਅਦ ਹੁਸ਼ਿਆਰਪੁਰ ਵਿਚ ਪੈਟਰੋਲ ਦੀ ਕੀਮਤ 105 ਰੁਪਏ ਲੀਟਰ ਤੇ ਡੀਜ਼ਲ ਦੀ ਕੀਮਤ 94.94 ਰੁਪਏ ਦੇ ਕਰੀਬ ਹੋ ਗਈ ਹੈ | ਮੋਹਾਲੀ, ਡਮਟਾਲ, ਅੰਮਿ੍ਤਸਰ ਵਿਚ ਬਾਕੀ ਜ਼ਿਲਿ੍ਹਆਂ ਦੇ ਮੁਕਾਬਲੇ ਤੇਲ ਜ਼ਿਆਦਾ ਮਹਿੰਗਾ ਹੁੰਦਾ ਹੈ | ਟਰਾਂਸਪੋਰਟੇਸ਼ਨ ਦਾ ਖਰਚਾ ਜ਼ਿਆਦਾ ਹੋਣ ਕਰਕੇ ਕੀਮਤਾਂ ਵਿਚ ਕੁੱਝ ਪੈਸਿਆਂ ਦਾ ਫ਼ਰਕ ਹੁੰਦਾ ਹੈ | 5 ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦੇ ਖ਼ਤਮ ਹੋਣ ਤੋਂ ਬਾਅਦ ਤੇਲ ਕੰਪਨੀਆਂ ਨੇ ਤੇਲ ਦੀ ਕੀਮਤ ਵਿਚ ਵਾਧਾ ਕਰਨਾ ਸ਼ੁਰੂ ਕੀਤਾ ਸੀ | ਉਸ ਵੇਲੇ ਪੈਟਰੋਲ 97.93 ਰੁਪਏ ਦੇ ਕਰੀਬ ਤੇ ਡੀਜ਼ਲ 87.56 ਰੁਪਏ ਸੀ ਹੁਣ ਤੱਕ ਕਰੀਬ 7.50 ਰੁਪਏ ਮਹਿੰਗਾ ਹੋਣ ਨਾਲ ਉਹ ਸੈਂਕੜਾ ਪਾਰ ਕਰ ਚੁੱਕਾ ਹੈ ਤਾਂ ਹੁਣ ਡੀਜ਼ਲ ਦੀ ਕੀਮਤ ਵਧਣ ਤੋਂ ਬਾਅਦ ਇਸ ਦੇ ਵੀ ਜਲਦੀ 100 ਤੋਂ ਪਾਰ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਉਂਜ ਤੇਲ ਕਾਰੋਬਾਰੀ ਖੇਤਰ ਦੀ ਮੰਨੀਏ ਤਾਂ 30 ਮਈ ਤੋਂ ਪਹਿਲਾਂ-ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 3-3 ਰੁਪਏ ਪ੍ਰਤੀ ਲੀਟਰ ਦੇ ਵਾਧਾ ਹੋਣ ਦੀ ਸੰਭਾਵਨਾ ਹੈ | ਕੇਂਦਰ ਸਰਕਾਰ ਦੇ ਇਕ ਅਧਿਕਾਰੀ ਕੁੱਝ ਦਿਨ ਪਹਿਲਾਂ ਹੀ ਇਸ ਬਾਰੇ ਖ਼ੁਲਾਸਾ ਕਰ ਚੁੱਕੇ ਹਨ ਪੈਟਰੋਲ, ਡੀਜ਼ਲ ਅਤੇ ਐਲ. ਪੀ. ਜੀ. ਦੀ ਵਿੱਕਰੀ ਨਾਲ ਕੰਪਨੀਆਂ ਨੂੰ ਹਰ ਮਹੀਨੇ 30 ਹਜ਼ਾਰ ਕਰੋੜ ਦਾ ਨੁਕਸਾਨ ਹੋ ਰਿਹਾ ਹੈ | ਅਜੇ ਤੱਕ ਇਹ ਵੀ ਪੱਕਾ ਨਹੀਂ ਹੈ ਕਿ ਤੇਲ ਦੀਆਂ ਕੀਮਤਾਂ ਕਿੱਥੇ ਜਾ ਕੇ ਬਰੇਕਾਂ ਲਗਾਉਣਗੀਆਂ | ਤੇਲ ਕੰਪਨੀਆਂ ਦੇ ਪੈਟਰੋਲ ਪੰਪਾਂ ਤੋਂ ਇਲਾਵਾ ਇਕ ਨਿੱਜੀ ਕੰਪਨੀ ਦੇ ਪੈਟਰੋਲ ਪੰਪ ਤੋਂ ਤੇਲ 3 ਤੋਂ 4 ਰੁਪਏ ਲੀਟਰ ਮਹਿੰਗਾ ਪਰ ਲੋਕ ਮਹਿੰਗੇ ਤੇਲ ਦੀ ਖ਼ਰੀਦ ਨਹੀਂ ਕਰਦੇ ਹਨ ਜਦਕਿ ਦੂਜੇ ਪਾਸੇ ਪ੍ਰੀਮੀਅਮ ਤੇਲ ਦੀ ਕੀਮਤ ਹੀ 114.38 ਰੁਪਏ ਪ੍ਰਤੀ ਲੀਟਰ ਹੋ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਬੇਅਦਬੀਆਂ ਸੰਬੰਧੀ ਬਣਾਏ ਕਾਨੂੰਨ ਨੂੰ ਸਿੱਖ ਜਗਤ ਨਹੀਂ ਕਬੂਲਦਾ-ਜਥੇਦਾਰ ਗੜਗੱਜ ਅਗਲੀ ਖ਼ਬਰ ਸਿੱਖਿਆ ਬੋਰਡ ਵਲੋਂ 8ਵੀਂ ਸ਼੍ਰੇਣੀ ਦੀ ਰੀ-ਅਪੀਅਰ ਪ੍ਰੀਖਿਆ 2 ਤੋਂ 11 ਜੂਨ ਤੱਕ
Ad Position 24