03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਦੇਸ਼ ਦੇ ਡਾਕਘਰਾਂ ਵਿਚ 25,441 ਕਰੋੜ ਰੁਪਏ ਦੇ 'ਲਾਵਾਰਿਸ' ਫ਼ੰਡ ਦਾਅਵੇਦਾਰਾਂ ਦੀ ਉਡੀਕ 'ਚ <br/>

Ad Position 21
No active advertisement
ਅਜੀਤ ਡੈਸਕ 02-06-2026
ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ, 1 ਜੂਨ-ਦੇਸ਼ ਦੇ ਕਰੋੜਾਂ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ (ਪੋਸਟ ਆਫ਼ਿਸ) ਦੇ ਬੱਚਤ ਖਾਤਿਆਂ ਵਿਚ ਬਿਨ੍ਹਾਂ ਕਿਸੇ ਦਾਅਵੇਦਾਰ ਦੇ ਪਈ ਹੈ ¢ ਸੰਚਾਰ ਰਾਜ ਮੰਤਰੀ ਡਾ. ਪੇਮਾਸਾਨੀ ਚੰਦਰ ਸ਼ੇਖਰ ਨੇ ਇਕ ਰਿਪੋਰਟ ਵਿਚ ਖ਼ੁਲਾਸਾ ਕੀਤਾ ਹੈ ਕਿ 30 ਸਤੰਬਰ 2025 ਤੱਕ ਵੱਖ-ਵੱਖ ਬੱਚਤ ਤੇ ਡਿਪਾਜ਼ਿਟ ਸਕੀਮਾਂ ਤਹਿਤ ਕੁਲ 25,441.49 ਕਰੋੜ ਰੁਪਏ ਦੀ ਰਾਸ਼ੀ 'ਲਾਵਾਰਿਸ' ਵਜੋਂ ਪਛਾਣੀ ਗਈ ਹੈ ¢ ਇਹ ਮੋਟੀ ਰਕਮ ਉਨ੍ਹਾਂ ਖਾਤਿਆਂ ਜਾਂ ਸਰਟੀਫਿਕੇਟਾਂ ਦੀ ਹੈ ਜਿਨ੍ਹਾਂ ਨੂੰ ਪੂਰੇ ਹੋਏ (ਮੈਚਿਓਰਿਟੀ) ਜਾਂ ਆਖ਼ਰੀ ਲੈਣ-ਦੇਣ ਹੋਏ 10 ਸਾਲਾਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ¢ ਸਰਕਾਰ ਵਲੋਂ ਜਾਰੀ ਅਧਿਕਾਰਤ ਸੂਚੀ ਮੁਤਾਬਿਕ, ਆਮ ਲੋਕਾਂ ਦੇ ਸਭ ਤੋਂ ਵੱਧ ਪੈਸੇ ਸਧਾਰਨ ਬੱਚਤ ਖਾਤਿਆਂ ਵਿਚ ਫਸੇ ਹੋਏ ਹਨ, ਜਿੱਥੇ 7,628.75 ਕਰੋੜ ਰੁਪਏ ਦਾ ਕੋਈ ਦਾਅਵੇਦਾਰ ਨਹੀਂ ਹੈ ¢ ਇਸ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਹਿੱਸਾ ਕਿਸਾਨ ਵਿਕਾਸ ਪੱਤਰ ਦਾ ਹੈ, ਜਿਸ ਵਿਚ 4,615.33 ਕਰੋੜ ਰੁਪਏ ਲਾਵਾਰਿਸ ਪਏ ਹਨ ¢ ਹੋਰ ਪ੍ਰਮੁੱਖ ਸਕੀਮਾਂ ਮਹੀਨਾਵਾਰ ਆਮਦਨ ਯੋਜਨਾ 3,137.55 ਕਰੋੜ, ਨੈਸ਼ਨਲ ਸੇਵਿੰਗਜ਼ ਸਰਟੀਫਿਕੇਟ 2,997.02 ਕਰੋੜ, ਪਬਲਿਕ ਪ੍ਰੋਵੀਡੈਂਟ ਫ਼ੰਡ 1,526.07 ਕਰੋੜ, ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ 341.83 ਕਰੋੜ ਰੁਪਏ ਰੁਪਏ ਲਾਵਾਰਸ ਪਏ ਹਨ ¢ ਸੁਕੰਨਿਆ ਸਮਿ੍ੱਧੀ ਖਾਤਾ ਰਾਹਤ ਦੀ ਗੱਲ ਹੈ ਕਿ ਇਸ ਯੋਜਨਾ ਵਿਚ ਲਾਵਾਰਿਸ ਰਕਮ ਸਿਫ਼ਰ ਹੈ ¢ ਜਾਣਕਾਰੀ ਅਨੁਸਾਰ, ਨਿਯਮਾਂ ਮੁਤਾਬਿਕ 10 ਸਾਲ ਤੱਕ ਜਿਨ੍ਹਾਂ ਖਾਤਿਆਂ ਵਿਚ ਕੋਈ ਹਲਚਲ ਨਹੀਂ ਹੁੰਦੀ, ਉਨ੍ਹਾਂ ਦੀ ਨਿਸ਼ਾਨਦੇਹੀ ਹਰ ਸਾਲ 'ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਫ਼ੰਡ' ਸਕੀਮ, 2016 ਤਹਿਤ ਕੀਤੀ ਜਾਂਦੀ ਹੈ¢ ਇਸ ਪ੍ਰਕਿਰਿਆ ਦੇ ਤਹਿਤ ਵਿੱਤ ਮੰਤਰਾਲੇ ਵਲੋਂ ਹੁਣ ਤੱਕ 1,149.77 ਕਰੋੜ ਰੁਪਏ ਦੀ ਰਾਸ਼ੀ ਨੂੰ ਸਫਲਤਾਪੂਰਵਕ ਸੀਨੀਅਰ ਸਿਟੀਜ਼ਨ ਵੈੱਲਫੇਅਰ ਫ਼ੰਡ ਵਿਚ ਟਰਾਂਸਫ਼ਰ ਕੀਤਾ ਜਾ ਚੁੱਕਾ ਹੈ | ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਫ਼ੰਡ ਟਰਾਂਸਫ਼ਰ ਹੋਣ ਤੋਂ ਬਾਅਦ ਵੀ ਅਸਲ ਖਾਤਾ ਧਾਰਕਾਂ ਜਾਂ ਉਨ੍ਹਾਂ ਦੇ ਕਾਨੂੰਨੀ ਵਾਰਸਾਂ ਦੇ ਹੱਕ ਖ਼ਤਮ ਨਹੀਂ ਹੁੰਦੇ¢ ਵਿੱਤੀ ਸਾਲ 2023-24 ਵਿਚ 252.55 ਕਰੋੜ, ਵਿੱਤੀ ਸਾਲ 2024-25 ਵਿਚ 874.29 ਕਰੋੜ ਤੇ ਵਿੱਤੀ ਸਾਲ 2025-26 (25 ਮਾਰਚ 2026 ਤੱਕ) 1098.56 ਕਰੋੜ ਵਾਪਸ ਕੀਤੇ ਗਏ ਹਨ | ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਪੈਸੇ ਦੀ ਵਾਪਸੀ ਦੇ ਦਾਅਵਿਆਂ ਵਿਚ ਸਾਲ ਦਰ ਸਾਲ ਤੇਜ਼ੀ ਆ ਰਹੀ ਹੈ ¢ ਲਗਭਗ 25,441 ਕਰੋੜ ਰੁਪਏ ਦਾ ਲਾਵਾਰਿਸ ਪਿਆ ਹੋਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਆਮ ਜਨਤਾ ਵਿਚ ਆਪਣੇ ਨਿਵੇਸ਼ ਅਤੇ ਨਾਮਜ਼ਦਗੀ ਪ੍ਰਕਿਰਿਆ ਨੂੰ ਲੈ ਕੇ ਜਾਗਰੂਕਤਾ ਦੀ ਵੱਡੀ ਕਮੀ ਹੈ ¢ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੇਸ਼ ਦੀਆਂ ਇਕੱਲੇ ਸਰਕਾਰੀ ਬੈਂਕਾਂ ਵਿਚ 60518 ਕਰੋੜ ਰੁਪਇਆ ਬਿਨ੍ਹਾਂ ਦਾਅਵੇਦਾਰੀ ਤੋਂ ਆਰ.ਬੀ.ਆਈ. ਦੇ ਫ਼ੰਡ ਵਿਚ ਜਮ੍ਹਾ ਪਿਆ ਹੈ, ਜੇਕਰ ਇਸ ਵਿਚ ਨਿੱਜੀ ਬੈਂਕਾਂ ਦੀ ਰਾਸ਼ੀ ਵੀ ਜੋੜ ਦਿੱਤੀ ਜਾਵੇ ਤਾਂ ਇਹ ਅੰਕੜਾ 67 ਹਜ਼ਾਰ ਕਰੋੜ ਤੋਂ ਵੱਧ ਦੱਸਿਆ ਜਾ ਰਿਹਾ ਹੈ ¢ ਵਿੱਤ ਮੰਤਰਾਲੇ ਦੀ ਇਕ ਰਿਪੋਰਟ ਅਨੁਸਾਰ ਸਟੇਟ ਬੈਂਕ ਆਫ਼ ਇੰਡੀਆ ਵਿਚ ਸਭ ਤੋਂ ਵੱਧ ਲਗਭਗ 19,329 ਕਰੋੜ ਰਾਸ਼ੀ ਪਈ ਹੈ | ਇਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਅਤੇ ਕੇਨਰਾ ਬੈਂਕ ਦਾ ਨੰਬਰ ਆਉਂਦਾ ਹੈ¢ ਨਿੱਜੀ ਬੈਂਕਾਂ ਵਿਚ ਆਈ. ਸੀ. ਆਈ. ਸੀ. ਆਈ. ਸਭ ਤੋਂ ਅੱਗੇ ਹੈ¢ ਰਿਜ਼ਰਵ ਬੈਂਕ ਆਫ਼ ਇੰਡੀਆ ਨੇ 'ਉਦਗਮ' ਪੋਰਟਲ ਜਾਰੀ ਕਰਕੇ ਕਿਹਾ ਹੈ ਕਿ ਕੋਈ ਵੀ ਨਾਗਰਿਕ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦਾ ਨਾਮ ਪੈਨ ਕਾਰਡ ਜਾਂ ਜਨਮ ਤਰੀਕ ਪਾ ਕੇ ਦੇਸ਼ ਦੇ ਵੱਖ-ਵੱਖ ਬੈਂਕਾਂ ਵਿਚ ਪਏ ਲਾਵਾਰਸ ਪੈਸੇ ਦੀ ਜਾਣਕਾਰੀ ਇਕੋ ਜਗ੍ਹਾ ਤੋਂ ਮੁਫ਼ਤ ਵਿਚ ਲੈ ਸਕਦਾ ਹੈ ¢ ਇਹ ਵੀ ਕਿ ਦੇਸ਼ ਦੇ 748 ਜ਼ਿਲਿ੍ਹਆਂ ਵਿਚ ਵਿਸ਼ੇਸ਼ ਕੈਂਪ ਲਾ ਕੇ 5777 ਕਰੋੜ ਰੁਪਏ ਦੀ ਰਾਸ਼ੀ ਲਗਭਗ 23 ਲੱਖ ਦਾਅਵੇਦਾਰਾਂ ਨੂੰ ਵਾਪਸ ਕੀਤੀ ਗਈ ਹੈ ¢

Ad Position 22
No active advertisement
ਪਿਛਲੀ ਖ਼ਬਰ ਬਹੁ-ਕਰੋੜੀ ਡਰੱਗ ਰੈਕੇਟ ਨਾਲ ਜੁੜੇ ਗੁਰਦੀਪ ਸਿੰਘ ਰਾਣੋ ਦੀ ਗੈਰ-ਕਾਨੂੰਨੀ ਕੋਠੀ 'ਤੇ ਚੱਲਿਆ ਪੀਲਾ ਪੰਜਾ <br/> ਅਗਲੀ ਖ਼ਬਰ ਪੰਜਾਬ ਭਾਜਪਾ ਪ੍ਰਧਾਨ ਵਜੋਂ ਕੱਲ੍ਹ ਅਹੁਦਾ ਸੰਭਾਲਣਗੇ ਕੇਵਲ ਸਿੰਘ ਢਿੱਲੋਂ
Ad Position 24