14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਮਤਰੇਈ ਮਾਂ ਨੂੰ ਬੱਚੀ ਦੀ ਹੱਤਿਆ ਦੇ ਮਾਮਲੇ 'ਚ ਉਮਰ ਕੈਦ <br/>

Ad Position 21
No active advertisement
ਅਜੀਤ ਡੈਸਕ 06-06-2026
ਐੱਸ. ਏ. ਐੱਸ. ਨਗਰ, 5 ਜੂਨ (ਕਪਿਲ ਵਧਵਾ)–ਮੁਹਾਲੀ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਢਾਈ ਸਾਲਾ ਬੱਚੀ ਦੀ ਹੱਤਿਆ ਦੇ ਮਾਮਲੇ 'ਚ ਉਸ ਦੀ ਮਤਰੇਈ ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੁਲ ਕਸਾਨਾ ਦੀ ਅਦਾਲਤ ਨੇ ਦੋਸ਼ੀ ਆਇਸ਼ਾ ਪ੍ਰਵੀਨ ਨੂੰ ਉਮਰ ਕੈਦ ਦੇ ਨਾਲ 10 ਹਜ਼ਾਰ ਰੁ. ਜੁਰਮਾਨਾ ਭਰਨ ਦੇ ਹੁਕਮ ਵੀ ਦਿੱਤੇ ਹਨ | ਅਨੁਸਾਰ ਥਾਣਾ ਬਲੌਂਗੀ ਦੀ ਪੁਲਿਸ ਨੇ 6 ਨਵੰਬਰ 2024 ਨੂੰ ਇਸ ਸੰਬੰਧੀ ਮਾਮਲਾ ਦਰਜ ਕੀਤਾ ਸੀ | ਸ਼ਿਕਾਇਤਕਰਤਾ ਮੁਹੰਮਦ ਨਦੀਮ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਸੀ ਕਿ ਉਸ ਦਾ ਦੂਜਾ ਵਿਆਹ ਆਇਸ਼ਾ ਪ੍ਰਵੀਨ ਨਾਲ ਹੋਇਆ ਸੀ ਤੇ ਉਹ ਆਪਣੀ ਪਹਿਲੀ ਪਤਨੀ ਦੀ ਕੁੱਖੋਂ ਜਨਮੀ ਧੀ ਜ਼ਾਰਾ ਮਲਿਕ ਅਤੇ ਆਇਸ਼ਾ ਨਾਲ ਮੁਹਾਲੀ ਰਹਿੰਦਾ ਸੀ ਅਤੇ 17 ਅਗਸਤ 2024 ਦੀ ਸ਼ਾਮ ਸਮੇਂ ਜਦੋਂ ਉਹ ਕੰਮ ਤੋਂ ਘਰ ਪਰਤਿਆ ਤਾਂ ਉਸ ਨੇ ਆਪਣੀ ਧੀ ਜ਼ਾਰਾ ਨੂੰ ਫਰਸ਼ 'ਤੇ ਬੇਹੋਸ਼ ਪਈ ਦੇਖਿਆ | ਉਹ ਤੁਰੰਤ ਬੱਚੀ ਨੂੰ ਸਿਵਲ ਹਸਪਤਾਲ ਲੈ ਗਿਆ, ਜਿਥੇ ਕਿ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਵਿਸਰਾ ਅਤੇ ਮੈਡੀਕਲ ਰਿਪੋਰਟਾਂ ਵਿਚ ਖੁਲਾਸਾ ਹੋਇਆ ਕਿ ਬੱਚੀ ਦੀ ਮੌਤ ਕੁੱਟਮਾਰ ਕੀਤੇ ਜਾਣ ਕਾਰਨ ਹੋਈ ਸੀ ਤੇ ਰਿਪੋਰਟਾਂ ਦੇ ਆਧਾਰ 'ਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਆਇਸ਼ਾ ਪ੍ਰਵੀਨ ਨੂੰ ਗਿ੍ਫ਼ਤਾਰ ਕਰ ਲਿਆ ਸੀ |

Ad Position 22
No active advertisement
ਪਿਛਲੀ ਖ਼ਬਰ 10ਵੀਂ ਤੇ 12ਵੀਂ ਦੀ ਪ੍ਰੀਖਿਆ ਪਾਸ ਕਰ ਚੁੱਕੇ ਪ੍ਰੀਖਿਆਰਥੀਆਂ ਨੂੰ ਕਾਰਗੁਜ਼ਾਰੀ 'ਚ ਸੁਧਾਰ ਦਾ ਦਿੱਤਾ ਮੌਕਾ ਅਗਲੀ ਖ਼ਬਰ ਸ਼ਹੀਦ ਕੌਮ ਦਾ ਅਣਮੁੱਲਾ ਸਰਮਾਇਆ ਤੇ ਇਤਿਹਾਸ ਦੀ ਅਮਰ ਧਰੋਹਰ ਹੁੰਦੇ ਹਨ- ਸੰਤ ਗਿਆਨੀ ਹਰਨਾਮ ਸਿੰਘ ਖਾਲਸਾ <br/>
Ad Position 24