ਐੱਸ. ਏ. ਐੱਸ. ਨਗਰ, 5 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਬੋਰਡ ਵਲੋਂ 10ਵੀਂ ਅਤੇ 12ਵੀਂ ਸ਼੍ਰੇਣੀ ਮਾਰਚ-2026 ਦੇ ਰੈਗੂਲਰ ਪ੍ਰੀਖਿਆਰਥੀਆਂ ਜੋ ਕਿ ਆਪਣੀ ਪ੍ਰੀਖਿਆ ਪਾਸ ਕਰ ਚੁੱਕੇ ਹਨ ਅਤੇ ਕੇਵਲ ਇਕ ਵਿਸ਼ੇ ਲਈ ਕਾਰਗੁਜ਼ਾਰੀ ਸੁਧਾਰ ਦੀ ਪ੍ਰੀਖਿਆ ਦੇਣੀ ਚਾਹੁੰਦੇ ਹਨ, ਨੂੰ ਜੁਲਾਈ/ਅਗਸਤ-2026 ਦੀਆਂ ਰੈਗੂਲਰ ਰੀ-ਅਪੀਅਰ/ਕੰਪਾਰਟਮੈਂਟ ਅਤੇ ਵਾਧੂ ਵਿਸ਼ੇ ਦੀਆਂ ਅਨੁਪੂਰਕ ਪ੍ਰੀਖਿਆਵਾਂ ਦੇ ਨਾਲ ਕਾਰਗੁਜ਼ਾਰੀ ਸੁਧਾਰ ਦਾ ਮੌਕਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਵਿਚ ਅਪੀਅਰ ਹੋਣ ਲਈ ਚਾਹਵਾਨ ਪ੍ਰੀਖਿਆਰਥੀ ਅਨੁਪੂਰਕ ਪ੍ਰੀਖਿਆਵਾਂ ਦੇ ਪਹਿਲਾਂ ਜਾਰੀ ਵੇਰਵਿਆਂ ਦੀ ਲਗਾਤਾਰਤਾ ਵਿਚ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫ਼ੀਸ ਭਰਨਗੇ | ਇਸ ਤੋਂ ਇਲਾਵਾ ਇਕ ਤੋਂ ਵੱਧ ਵਿਸ਼ਿਆਂ ਵਿਚ ਕਾਰਗੁਜ਼ਾਰੀ ਸੁਧਾਰ ਕਰਨ ਦੇ ਚਾਹਵਾਨ ਪ੍ਰੀਖਿਆਰਥੀ ਸਾਲਾਨਾ ਪ੍ਰੀਖਿਆਵਾਂ ਮਾਰਚ-2027 ਵਿਚ ਉਕਤ ਸੁਵਿਧਾ ਦਾ ਲਾਭ ਲੈ ਸਕਣਗੇ | ਬੁਲਾਰੇ ਅਨੁਸਾਰ ਇਸ ਮੌਕੇ ਸੰਬੰਧੀ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ 'ਤੇ ਉਪਲੱਬਧ ਹੈ |