ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸਪੇਨ 'ਚ ਵੱਸਦੇ ਭਾਰਤੀਆਂ ਵਲੋਂ ਪਾਸਪੋਰਟ ਰੀਨਿਊਲ ਸੰਬੰਧੀ ਲੰਬਿਤ ਪਏ ਮਾਮਲਿਆਂ ਦੇ ਜਲਦ ਨਿਪਟਾਰੇ ਲਈ ਐਮ. ਪੀ. ਸੰਧੂ ਦਾ ਧੰਨਵਾਦ <br/>

Ad Position 21
No active advertisement
ਅਜੀਤ ਡੈਸਕ 07-06-2026

ਐੱਸ. ਏ. ਐੱਸ. ਨਗਰ, 6 ਜੂਨ (ਪ੍ਰੋ. ਅਵਤਾਰ ਸਿੰਘ)-ਸਪੇਨ 'ਚ ਵੱਸਦੇ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਕੇਂਦਰੀ ਵਿਦੇਸ਼ ਮੰਤਰਾਲੇ ਦੇ ਦਖ਼ਲ ਨਾਲ ਮੈਡਰਿਡ ਤੇ ਬਾਰਸੀਲੋਨਾ 'ਚ ਰਹਿਣ ਵਾਲੇ ਭਾਰਤੀਆਂ ਦੇ ਪਾਸਪੋਰਟ ਰੀਨਿਊਲ ਜਾਂ ਦੁਬਾਰਾ ਪਾਸਪੋਰਟ ਜਾਰੀ ਕਰਨ ਤੇ ਪੁਲਿਸ ਕਲੀਅਰੈਂਸ ਸਰਟੀਫ਼ਿਕੇਟ ਦੇ ਪੈਂਡਿੰਗ ਮਾਮਲਿਆਂ ਨੂੰ ਹੱਲ ਕਰਨ 'ਚ ਤੇਜ਼ੀ ਲਿਆਂਦੀ ਗਈ ਹੈ | ਇਸ ਮਸਲੇ ਦੇ ਹੱਲ ਲਈ ਸਪੇਨ 'ਚ ਵੱਸਦੇ ਭਾਰਤੀਆਂ ਨੇ ਮੈਂਬਰ ਪਾਰਲੀਮੈਂਟ ਤੇ ਵਿਦੇਸ਼ੀ ਮਾਮਲਿਆਂ ਦੀ ਸੰਸਦੀ ਸਥਾਈ ਕਮੇਟੀ ਦੇ ਮੈਂਬਰ ਸਤਨਾਮ ਸਿੰਘ ਸੰਧੂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ | ਜ਼ਿਕਰਯੋਗ ਹੈ ਐਮ.ਪੀ. ਸੰਧੂ ਵਲੋਂ ਵਿਦੇਸ਼ ਮੰਤਰਾਲੇ ਕੋਲ ਇਸ ਮਾਮਲੇ ਨੂੰ ਚੁੱਕਿਆ ਗਿਆ ਸੀ, ਜਿਸ ਤੋਂ ਬਾਅਦ ਮੈਡਰਿਡ ਤੇ ਬਾਰਸੀਲੋਨਾ 'ਚ ਰਹਿਣ ਵਾਲੇ ਭਾਰਤੀਆਂ ਨਾਲ ਜੁੜੇ ਪਾਸਪੋਰਟ ਰੀਨਿਊਲ ਜਾਂ ਦੁਬਾਰਾ ਜਾਰੀ ਕਰਨ ਅਤੇ ਪੁਲਿਸ ਕਲੀਅਰੈਂਸ ਸਰਟੀਫ਼ਿਕੇਟ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਨਾਲ ਸੰਬੰਧਿਤ ਮੁੱਦਿਆਂ ਦਾ ਹੱਲ ਨਿਕਲ ਸਕਿਆ | ਸਪੇਨ 'ਚ ਵੱਸਦੇ ਭਾਰਤੀਆਂ ਨੇ ਐਮ. ਪੀ. ਸੰਧੂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਬਾਰਸੀਲੋਨਾ 'ਚ ਅਜਿਹੇ ਲਗਭਗ 150 ਪੈਂਡਿੰਗ ਮਾਮਲਿਆਂ ਨੂੰ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਦੇ ਸਾਹਮਣੇ ਚੁੱਕਣ ਤਾਂ ਜੋ ਇਨ੍ਹਾਂ ਮਾਮਲਿਆਂ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਜੀਓ ਦਾ ਧਮਾਕਾ! ਸਿਰਫ 200 ਰੁਪਏ 'ਚ 30 ਜੀਬੀ ਡੇਟਾ ਅਤੇ 15 ਓਟੀਟੀ ਐਪਸ ਅਤੇ ਲਾਈਵ ਦਾ ਮਜ਼ਾ ਅਗਲੀ ਖ਼ਬਰ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਸ਼ਹੀਦੀ ਪੁਰਬ ਨੂੰ ਸਮਰਪਿਤ ਦੋ ਵਾਰ ਪਾਏ ਜਾਣਗੇ ਅਖੰਡ ਪਾਠ ਦੇ ਭੋਗ
Ad Position 24
No active advertisement