ਜਲੰਧਰ, 6 ਜੂਨ (ਅ.ਬ.)-ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਲਈ ਇੱਕ ਓਟੀਟੀ ਪਾਸ ਪੇਸ਼ ਕੀਤਾ ਹੈ, ਜੋ ਘੱਟ ਪੈਸਿਆਂ 'ਚ ਪੂਰਾ ਇੰਟਰਟੇਨਮੈਂਟ ਦਿੰਦਾ ਹੈ | ਸਿਰਫ਼ 200 ਵਿਚ ਉਪਲਬਧ, ਇਹ ਪਲਾਨ ਉਨ੍ਹਾਂ ਲਈ ਵਧੀਆ ਹੈ, ਜਿਹੜੇ ਕਈ ਓਟੀਟੀ ਪਲੇਟਫਾਰਮਾਂ ਦਾ ਕੰਟੈਂਟ ਦੇਖਣਾ ਪਸੰਦ ਕਰਦੇ ਹਨ ਪਰ ਅਲੱਗ-ਅਲੱਗ ਸਬਸਕਿ੍ਪਸ਼ਨ 'ਤੇ ਜ਼ਿਆਦਾ ਖਰਚ ਨਹੀਂ ਕਰਨਾ ਚਾਹੁੰਦੇ | ਜੀਓ ਦੇ 200 ਰੁਪਏ ਦੇ ਓਟੀਟੀ ਪਾਸ ਦੀ ਵੈਲੀਡਿਟੀ 28 ਦਿਨਾਂ ਦੀ ਹੈ | ਇਸ ਦੇ ਨਾਲ ਕੁੱਲ 30 ਜੀਬੀ ਹਾਈ-ਸਪੀਡ 4 ਜੀ ਡੇਟਾ ਦਿੱਤਾ ਜਾਂਦਾ ਹੈ | ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿਚ 15 ਓਟੀਟੀ ਪਲੇਟਫਾਰਮ ਦਾ ਐਕਸੈਸ ਮਿਲਦਾ ਹੈ |