07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਦਿੱਲੀ ਹਾਈ ਕੋਰਟ ਵਲੋਂ ਜਾਅਲੀ ਏ.ਆਈ. ਵੀਡੀਓ ਤੇ ਆਵਾਜ਼ ਦੀ ਦੁਰਵਰਤੋਂ ਵਿਰੁੱਧ ਆਚਾਰੀਆ ਮਨੀਸ਼ ਨੂੰ ਅੰਤਰਿਮ ਰਾਹਤ

Ad Position 21
No active advertisement
ਅਜੀਤ ਡੈਸਕ 10-06-2026

ਸੀਨੀਅਰ ਵਕੀਲ ਚੰਦਨ ਲਾਲ ਤੇ ਐਡਵੋਕੇਟ ਸਤਯਮ ਟੰਡਨ ਨੇ ਕੀਤੀ ਨੁਮਾਇੰਦਗੀ
ਜਲੰਧਰ, 9 ਜੂਨ (ਅਜੀਤ ਬਿਊਰੋ)-ਆਯੁਰਵੇਦ ਤੇ ਕੁਦਰਤੀ ਇਲਾਜ ਦੇ ਖੇਤਰ 'ਚ ਦੇਸ਼ ਭਰ 'ਚ ਮਸ਼ਹੂਰ ਆਚਾਰੀਆ ਮਨੀਸ਼ ਨੂੰ ਦਿੱਲੀ ਹਾਈ ਕੋਰਟ ਤੋਂ ਮਹੱਤਵਪੂਰਨ ਰਾਹਤ ਮਿਲੀ ਹੈ | ਦਿੱਲੀ ਹਾਈ ਕੋਰਟ ਨੇ ਉਨ੍ਹਾਂ ਦੇ ਨਾਂਅ, ਤਸਵੀਰ, ਆਵਾਜ਼ ਤੇ ਸ਼ਖਸੀਅਤ ਦੇ ਅਧਿਕਾਰਾਂ ਦੀ ਅਣਅਧਿਕਾਰਤ ਵਰਤੋਂ ਵਿਰੁੱਧ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ | ਪਟੀਸ਼ਨ 'ਚ ਕਿਹਾ ਗਿਆ ਹੈ ਕਿ ਆਚਾਰੀਆ ਮਨੀਸ਼ ਦੇ ਨਾਂਅ, ਫੋਟੋ ਤੇ ਆਵਾਜ਼ ਦੀ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨਾਲੋਜੀ ਦੀ ਵਰਤੋਂ ਕਰਕੇ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਉਤਪਾਦਾਂ ਤੇ ਸੇਵਾਵਾਂ ਜਿਨ੍ਹਾਂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਸੀ, ਨੂੰ ਗਲਤ ਢੰਗ ਨਾਲ ਪ੍ਰਚਾਰਿਆ ਜਾ ਰਿਹਾ ਹੈ | ਕੇਸ ਦੀ ਸੁਣਵਾਈ ਦੌਰਾਨ, ਮਾਨਯੋਗ ਦਿੱਲੀ ਹਾਈ ਕੋਰਟ ਨੇ ਪਹਿਲੀ ਨਜ਼ਰੇ ਕਿਹਾ ਕਿ ਆਚਾਰੀਆ ਮਨੀਸ਼ ਦੀ ਪਛਾਣ, ਤਸਵੀਰ, ਆਵਾਜ਼ ਤੇ ਜਨਤਕ ਸਾਖ ਉਨ੍ਹਾਂ ਦੇ ਸ਼ਖਸੀਅਤ ਨਾਲ ਵਿਲੱਖਣ ਤੌਰ 'ਤੇ ਜੁੜੀਆਂ ਹੋਈਆਂ ਹਨ ਅਤੇ ਉਨ੍ਹਾਂ ਦੀ ਅਣਅਧਿਕਾਰਤ ਵਰਤੋਂ ਉਨ੍ਹਾਂ ਦੀ ਸਾਖ ਤੇ ਜਨਤਕ ਵਿਸ਼ਵਾਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ | ਮਹੱਤਵਪੂਰਨ ਗੱਲ ਇਹ ਹੈ ਕਿ ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕਾਰਵਾਈ ਦੌਰਾਨ ਆਚਾਰੀਆ ਮਨੀਸ਼ ਦੇ ਨਾਂਅ, ਤਸਵੀਰ, ਆਵਾਜ਼ ਜਾਂ ਸ਼ਖਸੀਅਤ ਦੀ ਦੁਰਵਰਤੋਂ ਕਰਨ ਵਾਲੀ ਕੋਈ ਹੋਰ ਜਾਅਲੀ, ਗੁੰਮਰਾਹਕੁੰਨ, ਜਾਂ ਏ.ਆਈ.-ਤਿਆਰ ਕੀਤੀ ਸਮੱਗਰੀ ਦਾ ਪਤਾ ਲੱਗਦਾ ਹੈ, ਤਾਂ ਸਬੰਧਿਤ ਸੋਸ਼ਲ ਮੀਡੀਆ ਪਲੇਟਫਾਰਮਾਂ ਵਲੋਂ ਇਸ ਨੂੰ ਹਟਾਉਣ ਅਤੇ ਬਲਾਕ ਕਰਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ | ਆਚਾਰੀਆ ਮਨੀਸ਼ ਨੇ ਕਿਹਾ ਕਿ ਡਿਜੀਟਲ ਯੁੱਗ ਵਿਚ, ਏ.ਆਈ. ਤਕਨਾਲੋਜੀ ਦੀ ਦੁਰਵਰਤੋਂ ਕਿਸੇ ਵੀ ਵਿਅਕਤੀ ਦੀ ਪਛਾਣ ਅਤੇ ਸਾਖ ਨੂੰ ਨੁਕਸਾਨ ਪਹੁੰਚਾ ਸਕਦੀ ਹੈ | ਇਹ ਹੁਕਮ ਸਾਰੀਆਂ ਜਨਤਕ ਸ਼ਖਸੀਅਤਾਂ ਲਈ ਮਹੱਤਵਪੂਰਨ ਹੈ ਜੋ ਨਕਲੀ ਏ.ਆਈ. ਸਮੱਗਰੀ ਅਤੇ ਪਛਾਣ ਚੋਰੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ¢

Ad Position 22
No active advertisement
ਪਿਛਲੀ ਖ਼ਬਰ ਮਮਤਾ ਬੈਨਰਜੀ ਨੇ ਲੋਕ ਸਭਾ 'ਚ ਕਲਿਆਣ ਬੈਨਰਜੀ ਨੂੰ ਬਣਾਇਆ ਚੀਫ਼ ਵਿਪ੍ਹ <br/> ਅਗਲੀ ਖ਼ਬਰ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਉੱਚ ਪੱਧਰੀ ਵਫ਼ਦ ਦਾ ਅਮਰੀਕਾ ਪੁੱਜਣ 'ਤੇ ਭਰਵਾਂ ਸਵਾਗਤ
Ad Position 24