22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸ੍ਰੀ ਹਰਗੋਬਿੰਦਪੁਰ ਨਜ਼ਦੀਕ ਪਿੰਡ ਵਰਸਾਲ ਚੱਕ 'ਚ ਚੱਲੀਆਂ ਗੋਲੀਆਂ-ਤਿੰਨ ਜ਼ਖਮੀ <br/>

Ad Position 21
No active advertisement
ਅਜੀਤ ਡੈਸਕ 11-06-2026
ਸ੍ਰੀ ਹਰਗੋਬਿੰਦਪੁਰ (ਬਟਾਲਾ), 10 ਜੂਨ (ਕਵਲਜੀਤ ਸਿੰਘ ਚੀਮਾ)-ਸ੍ਰੀ ਹਰਗੋਬਿੰਦਪੁਰ ਨਜ਼ਦੀਕ ਪੈਂਦੇ ਪਿੰਡ ਵਰਸਾਲ ਚੱਕ ਵਿਚ ਬਾਹਰੋਂ ਆਏ ਨੌਜਵਾਨਾਂ ਨੇ ਅੰਨੇ੍ਹਵਾਹ ਗੋਲੀਆਂ ਚਲਾ ਦਿੱਤੀਆਂ | ਇਸ ਦੌਰਾਨ ਦੋ ਔਰਤਾਂ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ | ਮਾਮਲਾ ਕਬੂਤਰਾਂ ਤੋਂ ਹੋਈ ਲੜਾਈ ਦਾ ਦੱਸਿਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਪਿੰਡ ਵਰਸਾਲ ਚੱਕ ਦੇ ਵਿਅਕਤੀਆਂ ਦੀ ਆਪਸੀ ਲੜਾਈ ਹੋਈ ਸੀ, ਜਿਸ ਵਿਚ ਇੱਕ ਧਿਰ ਨੇ ਦੂਸਰੀ ਧਿਰ ਦੇ ਵਿਅਕਤੀ ਨੂੰ ਕੁੱਟਿਆ ਸੀ ਅਤੇ ਅੱਜ ਉਸ ਵਿਅਕਤੀ ਵਲੋਂ ਆਪਣੀ ਹੋਈ ਕੁੱਟ ਦਾ ਬਦਲਾ ਲੈਣ ਲਈ ਬਾਹਰੋਂ ਛੇ ਨੌਜਵਾਨ ਬੁਲਾਏ | ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਕੋਲੋਂ ਚਾਰ ਪਿਸਤੌਲ ਸਨ ਤੇ ਉਨ੍ਹਾਂ ਨੇ 30 ਤੋਂ 40 ਗੋਲੀਆਂ ਚਲਾਈਆਂ, ਜਿਸ ਕਾਰਨ ਇੱਕ ਵਿਅਕਤੀ ਨਿਸ਼ਾਨ ਸਿੰਘ ਪੁੱਤਰ ਸੂਬਾ ਸਿੰਘ, ਜੋ ਦਿਹਾੜੀ ਕਰ ਕੇ ਆ ਰਿਹਾ ਸੀ ਉਸ ਦੀ ਲੱਤ ਵਿਚ ਗੋਲੀ ਮਾਰੀ, ਉਸ ਤੋਂ ਬਾਅਦ ਉਨ੍ਹਾਂ ਵਲੋਂ ਦਵਿੰਦਰ ਕੌਰ ਪਤਨੀ ਸਵ. ਗੁਰਨਾਮ ਸਿੰਘ ਸਾਬਕਾ ਫੌਜੀ 'ਤੇ ਗੋਲੀ ਚਲਾਈ ਜੋ ਉਸ ਦੇ ਮੋਢੇ ਵਿਚ ਲੱਗੀ | ਉਨ੍ਹਾਂ ਦੀ ਗੱਡੀ ਸਵਿਫਟ ਕਾਰ ਦੀ ਵੀ ਭੰਨਤੋੜ ਕੀਤੀ ਗਈ | ਇੰਨੀਆਂ ਗੋਲੀਆਂ ਚੱਲਣ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ | ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿਚ ਦਾਖਲ ਕਰਵਾਇਆ ਗਿਆ ਹੈ | ਇਸ ਮੌਕੇ ਥਾਣਾ ਮੁਖੀ ਗਗਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਹਨ ਤੇ ਜਾਂਚ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਅਟਾਰੀ ਸਰਹੱਦ ਤੇ ਡੇਰਾ ਬਾਬਾ ਨਾਨਕ ਸਰਹੱਦ 'ਤੇ ਵੀਡੀਓ ਕਾਨਫਰੰਸ ਰਾਹੀਂ ਗ੍ਰਹਿ ਮੰਤਰੀ ਵਲੋਂ ਪ੍ਰਾਜੈਕਟਾਂ ਦਾ ਉਦਘਾਟਨ ਅਗਲੀ ਖ਼ਬਰ ਮਾਨ ਸਰਕਾਰ ਵਲੋਂ ਪਟਿਆਲਾ ਵਿਚ ਹਾਈਬਿ੍ਡ ਸਫ਼ਾਈ ਮਾਡਲ ਦਾ ਆਗ਼ਾਜ਼ ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿ...
Ad Position 24