22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਅਟਾਰੀ ਸਰਹੱਦ ਤੇ ਡੇਰਾ ਬਾਬਾ ਨਾਨਕ ਸਰਹੱਦ 'ਤੇ ਵੀਡੀਓ ਕਾਨਫਰੰਸ ਰਾਹੀਂ ਗ੍ਰਹਿ ਮੰਤਰੀ ਵਲੋਂ ਪ੍ਰਾਜੈਕਟਾਂ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 11-06-2026

ਅਟਾਰੀ ਸਰਹੱਦ (ਅੰਮਿ੍ਤਸਰ) 10 ਜੂਨ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ 'ਵਿਨਿਮਯ' ਦਾ ਉਦਘਾਟਨ ਕੀਤਾ ¢ ਇਸ ਮੌਕੇ ਉਨ੍ਹਾਂ ਕਿਹਾ ਕਿ ਲੈਂਡ ਪੋਰਟ ਮੈਨੇਜਮੈਂਟ ਤੇ ਸਮਾਰਟ ਬਾਰਡਰ ਮਿਲ ਕੇ ਭਾਰਤ ਦੀ ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਤੇ ਆਧੁਨਿਕ ਬਣਾਉਣਗੇ ¢ ਅਮਿਤ ਸ਼ਾਹ ਨੇ ਕਿਹਾ ਕਿ ਲੈਂਡ ਫੋਰ ਮੈਨੇਜਮੈਂਟ ਦੇ ਆਉਣ ਨਾਲ ਲੈਂਡ ਪੋਰਟਾਂ 'ਤੇ ਲਗਭਗ 90 ਫ਼ੀਸਦੀ ਕਾਗਜ਼ੀ ਕਾਰਵਾਈ ਖਤਮ ਹੋ ਜਾਵੇਗੀ ਤੇ ਸਿੰਗਲ ਇਲੈਕਟ੍ਰਾਨਿਕ ਵਿੰਡੋ ਰਾਹੀਂ ਸਾਰੀਆਂ ਪ੍ਰਕਿਰਿਆਵਾਂ ਇੱਕੋ ਪਲੇਟਫਾਰਮ 'ਤੇ ਹੋਣਗੀਆਂ ¢ ਇਸ ਨਾਲ ਟਰੱਕਾਂ ਦੇ ਇੰਤਜ਼ਾਰ ਦੇ ਸਮੇਂ ਵਿਚ 40 ਤੋਂ 60 ਫ਼ੀਸਦੀ ਅਤੇ ਗੇਟ ਪ੍ਰੋਸੈਸਿੰਗ ਸਮੇਂ ਵਿਚ 22 ਤੋਂ 35 ਫ਼ੀਸਦੀ ਤੱਕ ਕਮੀ ਆਵੇਗੀ ¢ ਉਨ੍ਹਾਂ ਦੱਸਿਆ ਕਿ ਲੈਂਡ ਪੋਰਟ ਮੈਨੇਜਮੈਂਟ ਸਿਸਟਮ ਰਾਹੀਂ ਆਈ ਸੀ.ਪੀ. ਗੇਟ, ਸੀ.ਬੀ.ਆਈ. ਸੀ, ਬੀ.ਐਸ.ਐਫ. ਅਤੇ ਮੋਟਰ ਵਾਹਨ ਪ੍ਰਣਾਲੀ ਵਰਗੀਆਂ ਏਜੰਸੀਆਂ ਰੀਅਲ-ਟਾਈਮ ਡਾਟਾ ਸਾਂਝਾ ਕਰਨਗੀਆਂ | ਗ੍ਰਹਿ ਮੰਤਰੀ ਨੇ ਕਿਹਾ ਕਿ 2014 ਵਿਚ ਲੈਂਡ ਪੋਰਟਾਂ ਰਾਹੀਂ ਲਗਭਗ 5,000 ਕਰੋੜ ਰੁਪਏ ਦਾ ਵਪਾਰ ਹੁੰਦਾ ਸੀ, ਜੋ ਅੱਜ ਵੱਧ ਕੇ 83,000 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ¢ ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਵਿਚ 15 ਲੈਂਡ ਪੋਰਟ ਚੱਲ ਰਹੇ ਹਨ ਤੇ ਅਗਲੇ ਤਿੰਨ ਸਾਲਾਂ ਵਿਚ 11 ਹੋਰ ਲੈਂਡ ਪੋਰਟ ਵਿਕਸਤ ਕੀਤੇ ਜਾਣਗੇ ¢ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ 9 ਜੂਨ 2026 ਭਾਰਤ ਦੇ ਇਤਿਹਾਸ ਵਿਚ ਇੱਕ ਮਹੱਤਵਪੂਰਨ ਦਿਨ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਗਾਤਾਰ ਸ਼ਾਸਨ ਦੇ 12 ਸਾਲ ਪੂਰੇ ਹੋਏ ਹਨ ¢

Ad Position 22
No active advertisement
ਪਿਛਲੀ ਖ਼ਬਰ ਪਰਲ ਕੰਪਨੀ ਦੇ ਨਿਵੇਸ਼ਕਾਂ ਨੂੰ ਮੁਆਵਜ਼ਾ ਦੇਣ ਦੀ ਕਾਰਵਾਈ ਤੇਜ਼ ਵਿਸ਼ੇਸ਼ ਅਦਾਲਤ ਵਲੋਂ 282 ਜ਼ਬਤ ਜਾਇਦਾਦਾਂ ਜਸਟਿਸ... ਅਗਲੀ ਖ਼ਬਰ ਸ੍ਰੀ ਹਰਗੋਬਿੰਦਪੁਰ ਨਜ਼ਦੀਕ ਪਿੰਡ ਵਰਸਾਲ ਚੱਕ 'ਚ ਚੱਲੀਆਂ ਗੋਲੀਆਂ-ਤਿੰਨ ਜ਼ਖਮੀ <br/>
Ad Position 24