21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਲਖਨਊ ਨੇੜੇ ਪਟੜੀ 'ਤੇ ਲੋਹੇ ਦਾ ਫਰੇਮ ਮਿਲਣ ਤੋਂ ਬਾਅਦ ਪੰਜਾਬ ਮੇਲ ਰੁਕੀ-ਹਾਦਸਾ ਟਲਿਆ

Ad Position 21
No active advertisement
ਅਜੀਤ ਡੈਸਕ 15-06-2026
ਲਖਨਊ, 14 ਜੂਨ (ਪੀ.ਟੀ.ਆਈ.)-ਇੱਥੇ ਛਾਉਣੀ ਖੇਤਰ ਵਿੱਚ ਦਿਲਕੁਸ਼ਾ ਨੇੜੇ ਰੇਲਵੇ ਪਟੜੀ 'ਤੇ ਕਥਿਤ ਤੌਰ 'ਤੇ ਇੱਕ ਭਾਰੀ ਲੋਹੇ ਦਾ ਫਰੇਮ ਰੱਖੇ ਜਾਣ ਤੋਂ ਬਾਅਦ ਰੇਲ ਹਾਦਸਾ ਉਸ ਵੇਲੇ ਟਲ ਗਿਆ ਜਦੋਂ ਯਾਤਰੀ ਰੇਲਗੱਡੀ ਦੇ ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਾ ਦਿੱਤੀ¢ ਰੇਲਵੇ ਅਧਿਕਾਰੀਆਂ ਦੇ ਅਨੁਸਾਰ, ਇਹ ਘਟਨਾ ਸ਼ੁੱਕਰਵਾਰ ਦੁਪਹਿਰ 2 ਵਜੇ ਦੇ ਕਰੀਬ ਦਿਲਕੁਸ਼ਾ ਬਲਾਕ ਹੱਟ ਦੇ ਨੇੜੇ ਵਾਪਰੀ ਜਦੋਂ ਰੇਲ ਗੱਡੀ ਨੰਬਰ 13006 ਪੰਜਾਬ ਮੇਲ ਲਖਨਊ ਤੋਂ ਰਵਾਨਾ ਹੋਣ ਤੋਂ ਬਾਅਦ ਸੈਕਸ਼ਨ ਵਿੱਚੋਂ ਲੰਘ ਰਹੀ ਸੀ¢ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਲੋਕੋ ਪਾਇਲਟ ਨੇ ਪਟੜੀ 'ਤੇ ਇੱਕ ਭਾਰੀ ਲੋਹੇ ਦੇ ਦਰਵਾਜ਼ੇ ਦਾ ਫਰੇਮ ਪਿਆ ਦੇਖਿਆ ਅਤੇ ਤੁਰੰਤ ਐਮਰਜੈਂਸੀ ਬ੍ਰੇਕ ਲਗਾਏ¢ ਇੰਜਣ ਹÏਲੀ ਹੋਣ ਦੇ ਬਾਵਜੂਦ, ਇਹ ਵਸਤੂ ਨਾਲ ਟਕਰਾ ਗਿਆ, ਬੇਸ਼ੱਕ ਕੋਈ ਵੱਡਾ ਨੁਕਸਾਨ ਨਹੀਂ ਹੋਇਆ¢ਸੂਚਨਾ ਮਿਲਣ 'ਤੇ, ਰੇਲਵੇ ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਇੰਜਣ ਤੋਂ ਲੋਹੇ ਦਾ ਐਂਗਲ ਹਟਾ ਦਿੱਤਾ; ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਬਾਅਦ ਵਿੱਚ ਜਾਂਚ ਲਈ ਵਸਤੂ ਨੂੰ ਜ਼ਬਤ ਕਰ ਲਿਆ¢ ਰੇਲਵੇ ਅਧਿਕਾਰੀਆਂ ਦੀ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ, ਛਾਉਣੀ ਪੁਲਿਸ ਥਾਣੇ ਨੇ ਰੇਲਵੇ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ¢ਛਾਉਣੀ ਪੁਲਿਸ ਥਾਣੇ ਦੀ ਸਟੇਸ਼ਨ ਹਾਊਸ ਅਫਸਰ ਗੁਰਪ੍ਰੀਤ ਕÏਰ ਨੇ ਕਿਹਾ ਕਿ ਪੁਲਿਸ ਅਤੇ ਨਿਗਰਾਨੀ ਟੀਮਾਂ ਆਲੇ-ਦੁਆਲੇ ਦੇ ਖੇਤਰ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਯੂ.ਪੀ. ਦੇ ਮੁਜ਼ੱਫਰਨਗਰ 'ਚ ਅÏਰਤ ਨਾਲ ਸਮੂਹਿਕ ਜਬਰ ਜਨਾਹ ਅਗਲੀ ਖ਼ਬਰ ਮੱਧ ਪ੍ਰਦੇਸ਼ 'ਚ ਅੱਗ ਲੱਗਣ ਦੀਆਂ ਅਫਵਾਹਾਂ ਤੋਂ ਬਾਅਦ ਰੇਲਗੱਡੀ ਤੋਂ ਛਾਲ ਮਾਰਨ ਕਾਰਨ 4 ਯਾਤਰੀਆਂ ਦੀ ਮੌਤ <br/>
Ad Position 24